ਕੁਸ਼ਲਦੀਪ ਢਿੱਲੋਂ, ਦੀਪ ਇੰਦਰ ਢਿੱਲੋਂ, ਭਰਤ ਭੂਸ਼ਣ ਆਸ਼ੂ ਤੇ ਚਰਨਜੀਤ ਬਿੱਟੂ ਵਲੋਂ ਪੰਜਾਬ ਕਾਂਗਰਸ ਪ੍ਰਧਾਨ ਪਰਗਟ ਸਿੰਘ ਨਾਲ ਮੁਲਾਕਾਤ
ਬਲਾਚੌਰ, 12 ਅਕਤੂਬਰ (ਨਰੇਸ਼ ਧੌਲ)-ਪਿਛਲੇ ਦਿਨੀ ਕਾਂਗਰਸ ਹਾਈਕਮਾਨ ਵਲੋਂ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਪ੍ਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦਾ ਪ੍ਰਧਾਨ ਨਿਯੁਕਤ ਕਰਨ ’ਤੇ ਜਿਥੇ ਪੰਜਾਬ ਤੋਂ ਸਮੁੱਚੇ ਆਗੂਆਂ ਦਾ ਵਧਾਈ ਦੇਣ ਲਈ ਤਾਂਤਾ ਲੱਗਿਆ ਹੋਇਆ ਹੈ ਉਥੇ ਕੁਸ਼ਲਦੀਪ ਸਿੰਘ ਢਿੱਲੋਂ ਸਾਬਕਾ ਵਿਧਾਇਕ ਫਰੀਦਕੋਟ, ਦੀਪਿੰਦਰ ਸਿੰਘ ਢਿੱਲੋਂ, ਭਾਰਤ ਭੂਸ਼ਣ ਸਾਬਕਾ ਮੰਤਰੀ, ਬਰਿੰਦਰ ਸਿੰਘ ਢਿੱਲੋਂ ਤੇ ਠੇਕੇਦਾਰ ਚਰਨਜੀਤ ਬਿੱਟੂ ਵਲੋਂ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਇਸ ਵਿਸ਼ੇਸ਼ ਮਿਲਣੀ ਸੰਬੰਧੀ ਠੇਕੇਦਾਰ ਚਰਨਜੀਤ ਬਿੱਟੂ ਪਿੰਡ ਮਝੋਟ ਬਲਾਚੌਰ ਵਾਲਿਆਂ ਨੇ ਦੱਸਿਆ ਕਿ ਉਕਤ ਦਿੱਗਜ ਆਗੂਆਂ ਨਾਲ ਉਨ੍ਹਾਂ ਦੇ ਪਰਿਵਾਰਕ ਸੰਬੰਧ ਹੋਣ ਕਾਰਨ ਇਹ ਵਿਸ਼ੇਸ਼ ਮੁਲਾਕਾਤ ਕੀਤੀ ਗਈ।
ਅਜੀਤ ਡੈਸਕ
13-10-2026