13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਝਿੰਗੜਾਂ ਦਾ ਇਕ ਨੌਜਵਾਨ ਹੋਰ ਚੜ੍ਹਿਆ ਟਿੱਪਰ ਦੀ ਭੇਟ

ਉੜਾਪੜ/ਲਸਾੜਾ/ਝਿੰਗੜਾਂ, 12 ਅਕਤੂਬਰ (ਲਖਵੀਰ ਸਿੰਘ ਖੁਰਦ, ਕੁਲਦੀਪ ਸਿੰਘ ਝਿੰਗੜ)-ਫਿਲੌਰ-ਨਵਾਂਸ਼ਹਿਰ ਮੁੱਖ ਮਾਰਗ ‘ਤੇ ਟਿੱਪਰਾਂ ਕਾਰਨ ਹਾਦਸਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤੇਜ਼ ਰਫਤਾਰ ਟਿੱਪਰ ਇਸ ਸੜਕ ‘ਤੇ ਮੌਤ ਬਣ ਕੇ ਘੁੰਮ ਰਹੇ ਹਨ।

ਮ੍ਰਿਤਕ ਦਲਜੀਤ ਸਿੰਘ ਰਿੰਕੂ ਦੀ ਪੁਰਾਣੀ ਤਸਵੀਰ 13-10-2026
ਉੜਾਪੜ/ਲਸਾੜਾ/ਝਿੰਗੜਾਂ, 12 ਅਕਤੂਬਰ (ਲਖਵੀਰ ਸਿੰਘ ਖੁਰਦ, ਕੁਲਦੀਪ ਸਿੰਘ ਝਿੰਗੜ)-ਫਿਲੌਰ-ਨਵਾਂਸ਼ਹਿਰ ਮੁੱਖ ਮਾਰਗ ‘ਤੇ ਟਿੱਪਰਾਂ ਕਾਰਨ ਹਾਦਸਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤੇਜ਼ ਰਫਤਾਰ ਟਿੱਪਰ ਇਸ ਸੜਕ ‘ਤੇ ਮੌਤ ਬਣ ਕੇ ਘੁੰਮ ਰਹੇ ਹਨ। ਬੀਤੇ ਕੁਝ ਦਿਨਾਂ ਵਿਚ ਹੀ ਇਸ ਮਾਰਗ ‘ਤੇ ਚਾਰ ਕੀਮਤੀ ਜਾਨਾਂ ਟਿੱਪਰਾਂ ਦੀ ਭੇਟ ਚੜ੍ਹ ਚੁੱਕੀਆਂ ਹਨ। ਬੀਤੀ ਸ਼ਾਮ ਵੀ ਇਸ ਮਾਰਗ ‘ਤੇ ਪਿੰਡ ਰਾਏਪੁਰ ਅਰਾਈਆਂ ਲਾਗੇ ਇਕ ਮੋਟਰਸਾਈਕਲ ਤੇ ਟਿੱਪਰ ਦੀ ਹੋਈ ਭਿਆਨਕ ਟੱਕਰ ਕਾਰਨ ਫਿਰ ਇਕ ਨੌਜਵਾਨ ਦੀ ਜਾਨ ਲੈ ਲਈ। ਵੇਰਵਿਆਂ ਅਨੁਸਾਰ ਦਲਜੀਤ ਸਿੰਘ ਉਰਫ ਰਿੰਕੂ (30) ਪੁੱਤਰ ਹਰਬੰਸ ਲਾਲ ਵਾਸੀ ਝਿੰਗੜਾਂ ਜੋ ਗਡਵਾਸੂ ਯੂਨੀਵਰਸਟੀ ਲੁਧਿਆਣਾ ਵਿਖੇ ਵੈਟਰਨਰੀ ਡਾਕਟਰ ਸੀ। ਬੀਤੀ ਸ਼ਾਮ ਰਿੰਕੂ ਆਪਣੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਸ਼ੇਖੂਪੁਰ ਵਿਖੇ ਪਸ਼ੂਆਂ ਦਾ ਚੈੱਕਅਪ ਕਰਨ ਤੋਂ ਬਾਅਦ ਪਿੰਡ ਰਾਏਪੁਰ ਅਰਾਈਆਂ ਕਿਸੇ ਦੇ ਪਸ਼ੂ ਚੈੱਕ ਕਰਨ ਜਾ ਰਿਹਾ ਸੀ। ਇਸ ਵੇਲੇ ਫਿਲੌਰ ਵਲੋਂ ਆ ਰਹੇ ਤੇਜ਼ ਰਫਤਾਰ ਟਿੱਪਰ ਜੋ ਕਿ ਇਕ ਟਰਾਲੀ ਨੂੰ ਓਵਰਟੇਕ ਕਰ ਰਿਹਾ ਸੀ ਤੇ ਇਸ ਟਿੱਪਰ ਨੇ ਮੋਟਰਸਾਈਕਲ ਨੂੰ ਜਬਰਦਸਤ ਟੱਕਰ ਮਾਰ ਦਿੱਤੀ, ਜਿਸ ਨਾਲ ਮੋਟਰਸਾਈਕਲ ਸਵਾਰ ਦੀ ਮੌਕੇ ‘ਤੇ ਮੌਤ ਹੋ ਗਈ ਤੇ ਟਿੱਪਰ ਚਾਲਕ ਮੌਕੇ ‘ਤੇ ਹੀ ਫਰਾਰ ਹੋ ਗਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦਾ ਫਰਵਰੀ ਮਹੀਨੇ ਦਾ ਵਿਆਹ ਸੀ। ਇਹ ਹਾਦਸਾ ਸ਼ਾਮ 5.30 ਵਜੇ ਵਾਪਰਿਆ ਤੇ ਪੁਲਿਸ ਨੂੰ ਸੂਚਨਾ ਦੇਣ ਦੇ ਬਾਵਜੂਦ ਵੀ ਪਲਿਸ ਮੁਲਾਜਮ ਘਟਨਾ ਸਥਾਨ ‘ਤੇ 8 ਵਜੇ ਦੇ ਕਰੀਬ ਪਹੁੰਚੇ। ਇਸ ਰੋਸ ਵਜੋਂ ਲੋਕਾਂ ਵਲੋਂ ਫਿਲੌਰ-ਨਵਾਂਸਹਿਰ ਮੁੱਖ ਮਾਰਗ ‘ਤੇ ਧਰਨਾ ਲਾ ਦਿੱਤਾ ਗਿਆ। ਰਾਤ 10 ਵਜੇ ਤੱਕ ਰਾਹਗੀਰ ਜਾਮ ਵਿਚ ਫਸੇ ਰਹੇ ਅਤੇ ਸੜਕ ਦੇ ਦੋਨੋਂ ਪਾਸੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲਗ ਗਈਆਂ। ਪੁਲਿਸ ਥਾਣਾ ਫਿਲੌਰ ਦੇ ਐਸ. ਐਚ. ਓ. ਬਲਵਿੰਦਰ ਸਿੰਘ ਭੁੱਲਰ ਵਲੋਂ ਵੀ ਘਟਨਾ ਸਥਾਨ ‘ਤੇ ਪਹੁੰਚ ਕੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਕੇ ਟਿੱਪਰ ਚਾਲਕ ‘ਤੇ ਮੁਕੱਦਮਾ ਦਰਜ ਕਰਕੇ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਿਲੌਰ ਭੇਜ ਦਿੱਤੀ ਗਈ ਅਤੇ ਵਾਹਨਾਂ ਨੂੰ ਕਬਜ਼ੇ ਵਿਚ ਲੈ ਲਿਆ। ਪਿੰਡ ਰਾਏਪੁਰ ਅਰਾਈਆਂ ਵਾਸੀਆਂ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਭਾਰੀ ਵਾਹਨ ਖਾਸਕਰ ਟਿੱਪਰਾਂ ਦੇ ਲੰਘਣ ਦਾ ਸਮਾਂ ਨਿਸ਼ਚਿਤ ਕੀਤਾ ਜਾਵੇ ਤਾਂ ਜੋ ਹਰ ਰੋਜ ਟਿੱਪਰ ਚਾਲਕਾਂ ਦੀ ਗਲਤੀ ਨਾਲ ਹੋ ਰਹੇ ਹਾਦਸਿਆਂ ਨੂੰ ਠੱਲ੍ਹ ਪੈ ਸਕੇ।
ਪਿਛਲੀ ਖ਼ਬਰ ਕੁਸ਼ਲਦੀਪ ਢਿੱਲੋਂ, ਦੀਪ ਇੰਦਰ ਢਿੱਲੋਂ, ਭਰਤ ਭੂਸ਼ਣ ਆਸ਼ੂ ਤੇ ਚਰਨਜੀਤ ਬਿੱਟੂ ਵਲੋਂ ਪੰਜਾਬ ਕਾਂਗਰਸ ਪ੍ਰਧਾਨ ਪਰਗਟ ਸਿੰਘ ਨਾਲ... ਅਗਲੀ ਖ਼ਬਰ ਪੰਜਾਬ ਟੈਕਸੀ ਆਪ੍ਰੇਟਰ ਯੂਨੀਅਨ ਦਾ ਵਫਦ ਡਿਪਟੀ ਕਮਿਸ਼ਨਰ ਨੂੰ ਮਿਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।