27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਮਾਰਕੀਟ ਕਮੇਟੀ ਜਗਰਾਉਂ ਦੇ ਕੰਵਲਪ੍ਰੀਤ ਸਿੰਘ ਕਲਸੀ ਸੈਕਟਰੀ ਨਿਯੁਕਤ, ਪਹਿਲਾ ਵੀ ਲੰਮਾ ਸਮਾਂ ਨਿਭਾ ਚੁੱਕੇ ਨੇ ਸੇਵਾਵਾਂ

ਜਗਰਾਉਂਂ , 26 ਸਤੰਬਰ ( ਗੁਰਦੀਪ ਸਿੰਘ ਮਲਕ )- ਮਿਹਨਤੀ ਅਤੇ ਇਮਾਨਦਾਰ ਅਫ਼ਸਰ ਜਾਣੇ ਜਾਂਦੇ ਨੌਜਵਾਨ ਕੰਵਲਪ੍ਰੀਤ ਸਿੰਘ ਕਲਸੀ ਨੂੰ ਪੰਜਾਬ ਸਰਕਾਰ ਦੇ ਮਾਰਕੀਟ ਕਮੇਟੀ ਜਗਰਾਉਂ ਦਾ ਸੈਕਟਰੀ ਨਿਯੁਕਤ ਕੀਤਾ । ਆਉਣ ਵਾਲੇ ਝੋਨੇ ਦੇ ਸੀਜ਼ਨ ਨੂੰ ਦੇਖਦਿਆ ਪੰਜਾਬ ਦੀ ਸਭ ਤੋਂ ਵੱਡੀ ਅਨਾਜ ਮੰਡੀ ਜਗਰਾਉਂ ਦੇ ਚੰਗੇ ਪ੍ਰਬੰਧਾਂ ਨੂੰ ਚਲਾਉਣ ਲਈ ਮੌਕੇ ’ ਤੇ ਕੰਵਲਪ੍ਰੀਤ ਸਿੰਘ ਕਲਸੀ ਦੀ ਨਿਯੁਕਤੀ ਕੀਤੀ ਗਈ ।

ਅਜੀਤ ਡੈਸਕ 27-09-2026
ਜਗਰਾਉਂਂ , 26 ਸਤੰਬਰ ( ਗੁਰਦੀਪ ਸਿੰਘ ਮਲਕ )- ਮਿਹਨਤੀ ਅਤੇ ਇਮਾਨਦਾਰ ਅਫ਼ਸਰ ਜਾਣੇ ਜਾਂਦੇ ਨੌਜਵਾਨ ਕੰਵਲਪ੍ਰੀਤ ਸਿੰਘ ਕਲਸੀ ਨੂੰ ਪੰਜਾਬ ਸਰਕਾਰ ਦੇ ਮਾਰਕੀਟ ਕਮੇਟੀ ਜਗਰਾਉਂ ਦਾ ਸੈਕਟਰੀ ਨਿਯੁਕਤ ਕੀਤਾ । ਆਉਣ ਵਾਲੇ ਝੋਨੇ ਦੇ ਸੀਜ਼ਨ ਨੂੰ ਦੇਖਦਿਆ ਪੰਜਾਬ ਦੀ ਸਭ ਤੋਂ ਵੱਡੀ ਅਨਾਜ ਮੰਡੀ ਜਗਰਾਉਂ ਦੇ ਚੰਗੇ ਪ੍ਰਬੰਧਾਂ ਨੂੰ ਚਲਾਉਣ ਲਈ ਮੌਕੇ ’ ਤੇ ਕੰਵਲਪ੍ਰੀਤ ਸਿੰਘ ਕਲਸੀ ਦੀ ਨਿਯੁਕਤੀ ਕੀਤੀ ਗਈ । ਕੰਵਲਪ੍ਰੀਤ ਸਿੰਘ ਕਲਸੀ ਇਸ ਤੋਂ ਪਹਿਲਾਂ ਵੀ ਜਗਰਾਉਂ ਮਾਰਕੀਟ ਕਮੇਟੀ ਦੇ ਸੈਕਟਰੀ ਰਹਿ ਚੁੱਕੇ ਹਨ । ਜਿਨਾਂ ਕੋਲ ਕਮੇਟੀ ਨੂੰ ਚਲਾਉਣ ਦਾ ਬਹੁਤ ਹੀ ਲੰਬਾ ਤਜਰਬਾ ਹੈ । ਇਸ ਸਬੰਧੀ ਕੰਵਲਪ੍ਰੀਤ ਸਿੰਘ ਕਲਸੀ ਮੈਂ ਗੱਲਬਾਤ ਕਰਦੇ ਆ ਕਿਹਾ ਉਨ੍ਹਾਂ ਹਮੇਸ਼ਾ ਕਿਸਾਨਾਂ ਦੇ ਹਿੱਤਾਂ ਨੂੰ ਪਹਿਲ ਦਿੱਤੀ ਹੈ । ਉਨ੍ਹਾਂ ਦਾ ਕਿ ਝੋਨੇ ਦਾ ਸੀਜ਼ਨ ਪਹਿਲੀ ਅਕਤੂਬਰ ਤੋਂ ਚਾਲੂ ਹੋ ਰਿਹਾ ਹੈ , ਜਸ ਨੂੰ ਦੇਖਦਿਆਂ ਸਭ ਤੋਂ ਪਹਿਲਾਂ ਜਗਰਾਉਂ ਮੁੱਖ ਮੰਡੀ ਸਮੇਤ ਜਗਰਾਉਂ ਮਾਰਕੀਟ ਕਮੇਟੀ ਦੀ ਆਉਂਦੀ ਆ ਸਮੁੱਚੀਆਂ ਮੰਡੀਆਂ ਦੀ ਸਫ਼ਾਈ ਕਰਾਈ ਜਾਵੇਗੀ ਅਤੇ ਝੋਨਾ ਦੇ ਸੀਜਨ ਮੰਡੀ ਦੇ ਪ੍ਰਬੰਧ ਕੁਝ ਦਿਨਾਂ ਮੁਕੰਮਲ ਕਰ ਲਏ ਜਾਣਗੇ । ਵਰਨਣਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਜਗਰਾਉਂ ਤੋਂ ਕੰਵਲਪ੍ਰੀਤ ਸਿੰਘ ਕਲਸੀ ਦੀ ਸਿੱਧਵਾਂ ਬਦਲੀ ਕਰ ਦਿੱਤੀ ਗਈ ਸੀ । ਅਤੇ ਹੁਣ ਪੰਜਾਬ ਮੰਡੀ ਕਰਨ ਬੋਰਡ ਤੇ ਚੇਅਰਮੈਨ ਹਰਚੰਦ ਸਿੰਘ ਬਰਸਟ ਵਲੋਂ ਕੰਵਲਪ੍ਰੀਤ ਸਿੰਘ ਕਲਸੀ ਨੂੰ ਮੁੜ ਤੋਂ ਜਗਰਾਉਂ ਮਾਰਕੀਟ ਕਮੇਟੀ ਦਾ ਸੈਕਟਰੀ ਨਿਯੁਕਤ ਕੀਤਾ ਗਿਆ ।
ਪਿਛਲੀ ਖ਼ਬਰ ਭਗਵੰਤ ਮਾਨ ਸਰਕਾਰ ਨੇ ਆਮ ਲੋਕਾਂ ਦੀ ਸਿਹਤ ਸੰਭਾਲ ਨੂੰ ਦਿੱਤੀ ਵੱਡੀ ਤਰਜੀਹ-ਵਿਧਾਇਕ ਠੇਕੇਦਾਰ ਨਵੀਂ ਆਬਾਦੀ ਅਕਾਲਗੜ੍ਹ ਵ... ਅਗਲੀ ਖ਼ਬਰ ਪਿੰਡ ਛੱਜਾਵਾਲ ਤੋਂ ਅਕਾਲੀ ਦਲ ਵਾਰਿਸ ਪੰਜਾਬ ਦੀ ਛਪਾਰ ਕਾਨਫ਼ਰੰਸ ’ਚ ਸ਼ਾਮਿਲ ਹੋਣ ਲਈ ਜਥਾ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।