19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਭਾਈ ਜਸਪ੍ਰੀਤ ਸਿੰਘ ਦਾ ਢਾਡੀ ਜਥਾ ਮਾਣੂੰਕੇ ਪੁੱਜਿਆ

ਹਠੂਰ, 19 ਨਵੰਬਰ (ਜਸਵਿੰਦਰ ਸਿੰਘ ਛਿੰਦਾ)- ਕੈਨੇਡਾ ਵਿਖੇ ਦੋ ਵਾਰ ਗੋਲਡ ਮੈਡਲ ਨਾਲ ਸਨਮਾਨਿਤ ਤੇ ਕੈਨੇਡਾ ਦੇ ਵੱਖ-ਵੱਖ ਗੁਰਦੁਆਰਾ ਸਾਹਿਬ ਵਿਖੇ ਸਿੱਖ ਇਤਿਹਾਸ, ਗੁਰਮਤਿ ਤੇ ਸ਼ਹੀਦਾਂ ਪ੍ਰਸੰਗ ਰਾਹੀਂ ਸੰਗਤਾਂ ਨੂੰ ਨਿਹਾਲ ਕਰਨ ਵਾਲੇ ਅੰਤਰਰਾਸ਼ਟਰੀ ਗੋਲਡ ਮੈਡਲਿਸਟ ਢਾਡੀ ਜਥਾ ਭਾਈ ਜਸਪ੍ਰੀਤ ਸਿੰਘ ਮਾਣੂੰਕੇ ਆਪਣੇ ਸਾਥੀਆਂ ਭਾਈ ਮਹਿਤਾਬ ਸਿੰਘ ਨਿਹਾਲੂਵਾਲ ਤੇ ਸਾਰੰਗੀਵਾਦਕ ਉਸਤਾਦ ਰਾਜੀਵਨ ਸਿੰਘ ਬੀਹਲਾ ਸਮੇਤ ਵਾਪਿਸ ਪੰਜਾਬ ਆਪਣੇ ਪਿੰਡ ਮਾਣੂੰਕੇ ਵਿਖੇ ਪਹੁੰਚ ਚੁੱਕੇ ਹਨ। ਜ਼ਿਕਰਯੋਗ ਹੈ ਕਿ ਉਨ੍ਹਾਂ ਦੇ ਜਥੇ ਨੂੰ ਕੈਨੇਡਾ ਵਿਖੇ ਦੋ ਵਾਰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।

ਅਜੀਤ ਡੈਸਕ 20-11-2026
ਹਠੂਰ, 19 ਨਵੰਬਰ (ਜਸਵਿੰਦਰ ਸਿੰਘ ਛਿੰਦਾ)- ਕੈਨੇਡਾ ਵਿਖੇ ਦੋ ਵਾਰ ਗੋਲਡ ਮੈਡਲ ਨਾਲ ਸਨਮਾਨਿਤ ਤੇ ਕੈਨੇਡਾ ਦੇ ਵੱਖ-ਵੱਖ ਗੁਰਦੁਆਰਾ ਸਾਹਿਬ ਵਿਖੇ ਸਿੱਖ ਇਤਿਹਾਸ, ਗੁਰਮਤਿ ਤੇ ਸ਼ਹੀਦਾਂ ਪ੍ਰਸੰਗ ਰਾਹੀਂ ਸੰਗਤਾਂ ਨੂੰ ਨਿਹਾਲ ਕਰਨ ਵਾਲੇ ਅੰਤਰਰਾਸ਼ਟਰੀ ਗੋਲਡ ਮੈਡਲਿਸਟ ਢਾਡੀ ਜਥਾ ਭਾਈ ਜਸਪ੍ਰੀਤ ਸਿੰਘ ਮਾਣੂੰਕੇ ਆਪਣੇ ਸਾਥੀਆਂ ਭਾਈ ਮਹਿਤਾਬ ਸਿੰਘ ਨਿਹਾਲੂਵਾਲ ਤੇ ਸਾਰੰਗੀਵਾਦਕ ਉਸਤਾਦ ਰਾਜੀਵਨ ਸਿੰਘ ਬੀਹਲਾ ਸਮੇਤ ਵਾਪਿਸ ਪੰਜਾਬ ਆਪਣੇ ਪਿੰਡ ਮਾਣੂੰਕੇ ਵਿਖੇ ਪਹੁੰਚ ਚੁੱਕੇ ਹਨ। ਜ਼ਿਕਰਯੋਗ ਹੈ ਕਿ ਉਨ੍ਹਾਂ ਦੇ ਜਥੇ ਨੂੰ ਕੈਨੇਡਾ ਵਿਖੇ ਦੋ ਵਾਰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਪਿਛਲੇ ਦਿਨੀਂ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਵਿਖੇ ਅਲਬਰਟਾ ਦੇ ਐੱਮ. ਪੀ. ਅਮਨਪ੍ਰੀਤ ਸਿੰਘ ਗਿੱਲ ਵਲੋਂ ਵੀ ਸਮੁੱਚੇ ਜੱਥੇ ਦਾ ਵਿਸ਼ੇਸ਼ ਸਨਮਾਨ ਕੀਤਾ ਸੀ। ਜਥੇ ਦੇ ਮੁਖੀ ਢਾਡੀ ਭਾਈ ਜਸਪ੍ਰੀਤ ਸਿੰਘ ਮਾਣੂੰਕੇ ਨੇ ਇਸ ਮੌਕੇ ਆਪਣੀਆਂ ਪ੍ਰਾਪਤੀਆਂ ਲਈ ਢਾਡੀ ਸਰੂਪ ਸਿੰਘ ਕਡਿਆਣਾ, ਗਿਆਨੀ ਜਸਵੀਰ ਸਿੰਘ ਮਾਣੂੰਕੇ ਅਤੇ ਢਾਡੀ ਇੰਦਰਜੀਤ ਸਿੰਘ ਲੱਖਾ ਦੇ ਸਹਿਯੋਗ ਲਈ ਉਨ੍ਹਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਜੱਥਾ ਹੁਣ ਪੰਜਾਬ ਦੀ ਧਰਤੀ ’ਤੇ ਸਿੱਖ ਇਤਿਹਾਸ ਦੁਆਰਾ ਸੰਗਤਾਂ ਦੀ ਸੇਵਾ ਕਰੇਗਾ।
ਪਿਛਲੀ ਖ਼ਬਰ ਤੇਜਸ ਪਬਲਿਕ ਸਕੂਲ ਦੀ ਵਿਦਿਆਰਥਣ ਨੇ ਭਾਸ਼ਨ ਮੁਕਾਬਲੇ ’ਚ ਪਹਿਲਾ ਸਥਾਨ ਕੀਤਾ ਹਾਸਿਲ ਅਗਲੀ ਖ਼ਬਰ ਨਿਊ ਜੀ. ਐੱਮ. ਟੀ. ਸਕੂਲ ਭੱਠਾਧੂਹਾ ਨੇ ਕੁਲਿਨਰੀ ਚੈਂਪੀਅਨਸ਼ਿਪ ’ਚ ਰਚਿਆ ਇਤਿਹਾਸ, ਰਾਸ਼ਟਰੀ ਪੱਧਰ ’ਤੇ ਬਣਾਈ ਜਗ੍ਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।