ਜਗਰਾਉਂ, 19 ਨਵੰਬਰ (ਵਿਨੋਦ ਕੁਮਾਰ)- ਪੀ.ਐੱਮ. ਸ੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜਗਰਾਉਂ ਵਿਖੇ ਦੋ ਦਿਨਾਂ ਸਬਜੈਕਟ ਮੇਲਾ ਸਮਾਪਤ ਹੋਇਆ। ਇਸ ਵਿਚ ਜਗਰਾਉਂ ਬਲਾਕ ਦੇ ਵੱਖ-ਵੱਖ ਸਕੂਲਾਂ ਨੇ ਭਾਗ ਲਿਆ। ਇਸ ਮੌਕੇ ਜੇਤੂ ਤੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਤੇ ਸਰਟੀਫ਼ਿਕੇਟ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਬੀ.ਐੱਨ.ਓ. ਮੈਡਮ ਰੁਪਿੰਦਰ ਕੌਰ ਹਾਂਸ, ਸਕੂਲ ਸਟਾਫ਼ ਤੇ ਬਾਕੀ ਵੱਖ-ਵੱਖ ਸਕੂਲਾਂ ਤੋਂ ਆਏ ਅਧਿਆਪਕ ਹਾਜ਼ਰ ਸਨ। ਇਸ ਸਬਜੈਕਟ ਮੇਲੇ ਵਿੱਚ ਤਿੰਨ ਵਿਸ਼ੇ ਸਨ ਰੀਅਲ ਲਾਈਫ ਐਪਲੀਕੇਸ਼ਨ, ਆਰਟ ਇੰਟੀਗਰੇਟਡ ਲਰਨਿੰਗ ਤੇ ਇੰਡੀਅਨ ਇਥੋਸ ਆਦਿ ਉੱਪਰ ਪ੍ਰੋਜੈਕਟ ਬਣਾਉਣੇ ਸਨ। ਇਹ ਤਕਰੀਬਨ ਸਾਰੇ ਸਬਜੈਕਟਾਂ ’ਤੇ ਅਧਾਰਿਤ ਮੇਲਾ ਸੀ। ਇਨਾਮ ਵੰਡ ਸਮਾਰੋਹ ਵੇਲੇ ਬੀ.ਐੱਨ.ਓ. ਰੁਪਿੰਦਰ ਕੌਰ ਹਾਂਸ, ਜੱਜ ਸਾਹਿਬਾਨ ਅਤੇ ਅਸ਼ਵਨੀ ਕੁਮਾਰ, ਮਾਸਟਰ ਨਰਿੰਦਰ ਕੁਮਾਰ ਵੀ ਮੌਜੂਦ ਸਨ।