19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਨਿਊ ਜੀ. ਐੱਮ. ਟੀ. ਸਕੂਲ ਭੱਠਾਧੂਹਾ ਨੇ ਕੁਲਿਨਰੀ ਚੈਂਪੀਅਨਸ਼ਿਪ ’ਚ ਰਚਿਆ ਇਤਿਹਾਸ, ਰਾਸ਼ਟਰੀ ਪੱਧਰ ’ਤੇ ਬਣਾਈ ਜਗ੍ਹਾ

ਹੰਬੜਾਂ, 19 ਨਵੰਬਰ (ਮੇਜਰ ਹੰਬੜਾਂ)- ਵਿੱਦਿਅਕ ਖੇਤਰ ’ਚ ਮੋਹਰੀ ਨਿਊ ਜੀ. ਐੱਮ.

ਅਜੀਤ ਡੈਸਕ 20-11-2026
ਹੰਬੜਾਂ, 19 ਨਵੰਬਰ (ਮੇਜਰ ਹੰਬੜਾਂ)- ਵਿੱਦਿਅਕ ਖੇਤਰ ’ਚ ਮੋਹਰੀ ਨਿਊ ਜੀ.ਐੱਮ.ਟੀ ਪਬਲਿਕ ਸਕੂਲ ਭੱਠਾਧੂਹਾ ਲੁਧਿਆਣਾ ਹੀ ਨਹੀਂ, ਸਗੋਂ ਪੂਰੇ ਪੰਜਾਬ ਵਿਚੋਂ ਰਾਸ਼ਟਰੀ ਪੱਧਰ ਲਈ ਕੁਆਲੀਫਾਈ ਕਰਨ ਵਾਲਾ ਇਕਲੌਤਾ ਸਕੂਲ ਬਣਿਆ ਹੈ। ਲੁਧਿਆਣਾ ਦੇ ਹੰਬੜਾਂ ਨੇੜੇ ਭੱਠਾਧੂਹਾ ’ਚ ਸਥਿਤ ਸੀ.ਬੀ.ਐੱਸ.ਈ ਬੋਰਡ ਤੋਂ ਮਾਨਤਾ ਪ੍ਰਾਪਤ ਨਿਊ ਜੀ. ਐੱਮ. ਟੀ. ਪਬਲਿਕ ਸਕੂਲ ਭੱਠਾਧੂਹਾ ਦੀ ਪ੍ਰਿੰਸੀਪਲ ਡਾ. ਕਨਿਕਾ ਸਚਦੇਵਾ ਨੇ ਦੱਸਿਆ ਕਿ ਸਕੂਲ ਦੀਆਂ ਹੋਣਹਾਰ ਵਿਦਿਆਰਥਣਾਂ ਮੰਨਤ ਭਾਟੀਆ ਅਤੇ ਮਹਿਕਪ੍ਰੀਤ ਕੌਰ ਨੇ ਸੀ.ਬੀ.ਐੱਸ.ਈ. ਯੰਗ ਇੰਡੀਆ ਕੁਲਿਨਰੀ ਚੈਂਪੀਅਨਸ਼ਿਪ 2026-27 ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਰਾਸ਼ਟਰੀ ਪੱਧਰ ਲਈ ਕੁਆਲੀਫਾਈ ਕੀਤਾ ਹੈ। ਇਸ ਸਫ਼ਲਤਾ ਵਿਚ ਉਨ੍ਹਾਂ ਦੀ ਮਾਰਗ ਦਰਸ਼ਕ ਅਧਿਆਪਕਾ ਸ਼੍ਰੀਮਤੀ ਸ਼ੀਤਲ ਅਰੋੜਾ ਦਾ ਵਿਸ਼ੇਸ਼ ਯੋਗਦਾਨ ਰਿਹਾ, ਜਿਨ੍ਹਾਂ ਨੇ ਵਿਦਿਆਰਥਣਾਂ ਨੂੰ ਸਿਖਲਾਈ ਤੇ ਉਚਿਤ ਮਾਰਗਦਰਸ਼ਨ ਪ੍ਰਦਾਨ ਕੀਤਾ। ਇਸ ਮਾਣਮੱਤੀ ਪ੍ਰਾਪਤੀ ’ਤੇ ਸਕੂਲ ਪ੍ਰਬੰਧਕ ਕਮੇਟੀ ਦੇ ਡਾਇਰੈਕਟਰ ਜਸਵੀਰ ਸਿੰਘ ਥਿੰਦ ਤੇ ਅਰਵਿੰਦਰ ਸਿੰਘ ਥਿੰਦ ਤੇ ਪ੍ਰਿੰਸੀਪਲ ਡਾ: ਕਨਿਕਾ ਸਚਦੇਵਾ ਨੇ ਵਿਦਿਆਰਥਣਾਂ ਦਾ ਸਕੂਲ ਪੁੱਜਣ ’ਤੇ ਭਰਵਾਂ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਵਿਸ਼ੇਸ਼ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ, ਜਿਸ ਸਮੇਂ ਸਕੂਲ ਦੇ ਵਿਹੜੇ ’ਚ ਖੁਸ਼ੀ ਭਰਿਆ ਮਾਹੌਲ ਦੇਖਣ ਨੂੰ ਮਿਲਿਆ। ਪ੍ਰਿੰਸੀਪਲ ਡਾ: ਸਚਦੇਵਾ ਨੇ ਸਕੂਲ ਵਲੋਂ ਪ੍ਰਾਪਤ ਕੀਤੀ ਇਸ ਪ੍ਰਾਪਤੀ ਲਈ ਵਿਦਿਆਰਥਣਾਂ ਨੂੰ ਵਧਾਈ ਦੇਣ ਦੇ ਨਾਲ ਅਧਿਆਪਕਾ ਨੂੰ ਹਾਰਦਿਕ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਮਿਹਨਤ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਵਿਦਿਆਰਥਣਾਂ ਦੀ ਰਾਸ਼ਟਰੀ ਪੱਧਰ ’ਤੇ ਇਹ ਪ੍ਰਾਪਤੀ ਸਮੁੱਚੇ ਸਕੂਲ ਲਈ ਮਾਣ ਵਾਲੀ ਗੱਲ ਹੈ ਅਤੇ ਨਿਊ ਜੀ.ਐੱਮ.ਟੀ ਪਬਲਿਕ ਸਕੂਲ ਸੰਸਥਾ ਦਾ ਰਾਸ਼ਟਰੀ ਪੱਧਰ ’ਤੇ ਨਵੀਆਂ ਮੰਜ਼ਿਲਾਂ ਸਰ ਕਰਨ ਵੱਲ ਇਕ ਹੋਰ ਸੁਨਹਿਰੀ ਕਦਮ ਹੈ।
ਪਿਛਲੀ ਖ਼ਬਰ ਭਾਈ ਜਸਪ੍ਰੀਤ ਸਿੰਘ ਦਾ ਢਾਡੀ ਜਥਾ ਮਾਣੂੰਕੇ ਪੁੱਜਿਆ ਅਗਲੀ ਖ਼ਬਰ ਸਰਕਾਰੀ ਸਕੂਲ ਨੂਰਪੁਰ ਬੇਟ ਦੀਆਂ ਵਿਦਿਆਰਥਣਾਂ ਨੇ ਬਲਾਕ ਪੱਧਰੀ ਮੇਲੇ ’ਚ ਮਾਰੀਆਂ ਮੱਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।