ਪਰਵਿੰਦਰ ਸਿੰਘ ਝੋਟੇ ਦਾ ਕਤਲ ਸਰਕਾਰ ਦੇ ਮੱਥੇ ’ਤੇ ਕਲੰਕ-ਦਮਨਦੀਪ ਨਰਵਾਲ
ਅੱਡਾ ਸਰਾਂ, 22 ਅਕਤੂਬਰ (ਹਰਜਿੰਦਰ ਸਿੰਘ ਮਸੀਤੀ)-ਸਥਾਨਕ ਅੱਡੇ ‘ਚ ਕਾਂਗਰਸ ਪਾਰਟੀ ਦੀ ਮਜ਼ਬੂਤੀ ਨੂੰ ਲੈ ਕੇ ਐਡਵੋਕੇਟ ਦਮਨਦੀਪ ਸਿੰਘ ਨਰਵਾਲ ਦੀ ਅਗਵਾਈ ਵਿਚ ਵਿਸਾਲ ਮੀਟਿੰਗ ਹੋਈ, ਜਿਸ ਵਿਚ ਜਿਥੇ ਪਾਰਟੀ ਨਾਲ ਹੋਰ ਵੋਟਰਾਂ ਨੂੰ ਜੋੜਨ ਲਈ ਵਿਚਾਰਾਂ ਕੀਤੀਆਂ ਗਈਆਂ ਉਥੇ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਦਮਨਦੀਪ ਨਰਵਾਲ ਨੇ ਕਿਹਾ ਕਿ ਨਸ਼ੇ ਨੂੰ ਖ਼ਤਮ ਕਰਨ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਸਮੇਂ ਨਸ਼ੇ ਵਿਚ ਹੋਰ ਵਾਧਾ ਹੋਇਆ ਹੈ ਅਤੇ ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਨੌਜਵਾਨ ਪਰਵਿੰਦਰ ਸਿੰਘ ਝੋਟੇ ਦਾ ਕਤਲ ਸਰਕਾਰ ਦੇ ਮੱਥੇ ‘ਤੇ ਕਲੰਕ ਹੈ।
ਅੱਡਾ ਸਰਾਂ, 22 ਅਕਤੂਬਰ (ਹਰਜਿੰਦਰ ਸਿੰਘ ਮਸੀਤੀ)-ਸਥਾਨਕ ਅੱਡੇ ‘ਚ ਕਾਂਗਰਸ ਪਾਰਟੀ ਦੀ ਮਜ਼ਬੂਤੀ ਨੂੰ ਲੈ ਕੇ ਐਡਵੋਕੇਟ ਦਮਨਦੀਪ ਸਿੰਘ ਨਰਵਾਲ ਦੀ ਅਗਵਾਈ ਵਿਚ ਵਿਸਾਲ ਮੀਟਿੰਗ ਹੋਈ, ਜਿਸ ਵਿਚ ਜਿਥੇ ਪਾਰਟੀ ਨਾਲ ਹੋਰ ਵੋਟਰਾਂ ਨੂੰ ਜੋੜਨ ਲਈ ਵਿਚਾਰਾਂ ਕੀਤੀਆਂ ਗਈਆਂ ਉਥੇ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਦਮਨਦੀਪ ਨਰਵਾਲ ਨੇ ਕਿਹਾ ਕਿ ਨਸ਼ੇ ਨੂੰ ਖ਼ਤਮ ਕਰਨ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਸਮੇਂ ਨਸ਼ੇ ਵਿਚ ਹੋਰ ਵਾਧਾ ਹੋਇਆ ਹੈ ਅਤੇ ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਨੌਜਵਾਨ ਪਰਵਿੰਦਰ ਸਿੰਘ ਝੋਟੇ ਦਾ ਕਤਲ ਸਰਕਾਰ ਦੇ ਮੱਥੇ ‘ਤੇ ਕਲੰਕ ਹੈ। ਮੀਟਿੰਗ ਦੌਰਾਨ ਯੂਥ ਕਾਂਗਰਸ ਦੇ ਜ਼ਿਲ੍ਹਾ ਜਨਰਲ ਸਕੱਤਰ ਜਸਵੀਰ ਸਿੰਘ, ਹਲਕਾ ਉੜਮੁੜ ਯੂਥ ਕਾਂਗਰਸ ਦੇ ਦੋਵੇਂ ਵਾਈਸ ਪ੍ਰਧਾਨ ਜਸਪ੍ਰੀਤ ਸਿੰਘ ਅਤੇ ਹਰਜੋਤ ਸਿੰਘ ਵੀ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਲਈ ਕਿਹਾ। ਮੀਟਿੰਗ ਵਿਚ ਸਤਵੰਤ ਸਿੰਘ, ਦਮਨ ਜੋਤ, ਜਗਰੂਪ ਸਿੰਘ, ਸਾਹਿਬ ਨੰਨੜ, ਨਵਦੀਪ ਸਿੰਘ, ਸਾਗਰਪ੍ਰੀਤ, ਜਸਪ੍ਰੀਤ, ਗੋਵਿੰਦ ਸਿੰਘ, ਸਿਮਰਤ ਗੜੀ, ਪਰਮਵੀਰ, ਬਲਰਾਜ ਬਾਜ, ਮਨਿੰਦਰ, ਗੁਰਮੋਹਿਤ, ਆਕਾਸ਼, ਦੀਪ, ਰਾਹੁਲ, ਜੱਸੀ ਡਾਕਟਰ, ਸੰਦੀਪ, ਸੰਨੀ, ਕਰਨ ਡਿੰਪਾ, ਅਮਨ ਤੇ ਜੋਤ ਸਮੇਤ ਹੋਰ ਯੂਥ ਕਾਂਗਰਸੀ ਹਾਜ਼ਰ ਸਨ।