ਮਹਾਨ ਆਦਿ ਧਰਮ ਸਮਾਗਮ ਪਹਿਲੀ ਨੂੰ
ਹੁਸ਼ਿਆਰਪੁਰ, 22 ਅਕਤੂਬਰ (ਹਰਪ੍ਰੀਤ ਕੌਰ)-ਆਦਿ ਧਰਮ ਦੇ 100 ਸਾਲਾ ਸਥਾਪਨਾ ਵਰ੍ਹੇਗੰਢ ਦੇ ਸੰਬੰਧ ’ਚ ਮਹਾਨ ਆਦਿ ਧਰਮ ਸਮਾਗਮ 1 ਨਵੰਬਰ ਨੂੰ ਡੇਰਾ ਸੰਤ ਮੇਲਾ ਰਾਮ ਨਗਰ ਫ਼ਿਲੌਰ ਵਿਖੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਵਲੋਂ ਸ਼ਰਧਾ ਪੂਰਵਕ ਮਨਾਇਆ ਜਾਵੇਗਾ। ਇਸ ਸੰਬੰਧੀ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਰਾਸ਼ਟਰੀ ਪ੍ਰਧਾਨ ਸੰਤ ਸਤਵਿੰਦਰ ਹੀਰਾ, ਸੰਤ ਧਰਮਪਾਲ ਧਾਮ ਚਾਨਣਪੁਰੀ ਸ਼ੇਰਗੜ੍ਹ ਤੇ ਮੀਡੀਆ ਿੰਚਾਰਜ ਓਮ ਪ੍ਰਕਾਸ਼ ਰਾਣਾ ਨੇ ਦੱਸਿਆ ਕਿ ਮੈਂਬਰ ਪਾਰਲੀਮੈਂਟ ਡਾ.
ਹੁਸ਼ਿਆਰਪੁਰ, 22 ਅਕਤੂਬਰ (ਹਰਪ੍ਰੀਤ ਕੌਰ)-ਆਦਿ ਧਰਮ ਦੇ 100 ਸਾਲਾ ਸਥਾਪਨਾ ਵਰ੍ਹੇਗੰਢ ਦੇ ਸੰਬੰਧ ’ਚ ਮਹਾਨ ਆਦਿ ਧਰਮ ਸਮਾਗਮ 1 ਨਵੰਬਰ ਨੂੰ ਡੇਰਾ ਸੰਤ ਮੇਲਾ ਰਾਮ ਨਗਰ ਫ਼ਿਲੌਰ ਵਿਖੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਵਲੋਂ ਸ਼ਰਧਾ ਪੂਰਵਕ ਮਨਾਇਆ ਜਾਵੇਗਾ। ਇਸ ਸੰਬੰਧੀ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਰਾਸ਼ਟਰੀ ਪ੍ਰਧਾਨ ਸੰਤ ਸਤਵਿੰਦਰ ਹੀਰਾ, ਸੰਤ ਧਰਮਪਾਲ ਧਾਮ ਚਾਨਣਪੁਰੀ ਸ਼ੇਰਗੜ੍ਹ ਤੇ ਮੀਡੀਆ ਿੰਚਾਰਜ ਓਮ ਪ੍ਰਕਾਸ਼ ਰਾਣਾ ਨੇ ਦੱਸਿਆ ਕਿ ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਤੇ ਵਿਧਾਇਕ ਡਾ. ਇਸ਼ਾਂਕ ਕੁਮਾਰ ਨੂੰ ਸਮਾਗਮ ’ਚ ਸ਼ਾਮਿਲ ਹੋਣ ਲਈ ਸੱਦਾ ਪੱਤਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੰਤ ਸਰਵਣ ਦਾਸ ਬੋਹਣ ਤੇ ਸੰਤ ਪਰਮਜੀਤ ਦਾਸ ਦੀ ਦੇਖ-ਰੇਖ ਹੇਠ ਹੋਣ ਵਾਲੇ ਇਸ ਸਮਾਗਮ ਵਿਚ ਭਾਰਤ ਦੀਆਂ ਉੱਘੀਆਂ ਮਹਾਨ ਸ਼ਖ਼ਸੀਅਤਾਂ ਤੋਂ ਇਲਾਵਾ ਸੰਤ ਮਹਾਂਪੁਰਸ਼, ਬੁੱਧੀਜੀਵੀ, ਵਿਦਵਾਨ ਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਭਾਰੀ ਗਿਣਤੀ ਵਿਚ ਸ਼ਾਮਿਲ ਹੋਣਗੀਆਂ। ਛਿੰਝ ਮੇਲਾ 25 ਨੂੰ ਪੱਸੀ ਕੰਡੀ, 22 ਅਕਤੂਬਰ (ਜਗਤਾਰ ਸਿੰਘ ਰਜਪਾਲਮਾ)-ਸ਼ਾਨਚੱਕ ਜੋਗੀਆਣਾ ਵਿਖੇ ਨਿਊ ਸਪੋਰਟਸ ਕਲੱਬ ਵਲੋਂ 25 ਅਕਤੂਬਰ ਨੂੰ ਭਾਰੀ ਛਿੰਝ ਮੇਲਾ ਕਰਵਾਇਆ ਜਾ ਰਿਹਾ ਹੈ, ਜਿਸ ’ਚ ਲੜਕੀਆਂ ਅਤੇ ਬਜ਼ੁਰਗਾਂ ਦੀਆਂ ਕਬੱਡੀ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਇਹ ਜਾਣਕਾਰੀ ਪ੍ਰਧਾਨ ਦੀਪੂ, ਸਲਾਲ ਸਿੰਘ, ਨਿਸ਼ਾਨ ਸਿੰਘ, ਸਵਰਨ ਸਿੰਘ, ਕਮਲ ਚੌਧਰੀ, ਹੁਸ਼ਿਆਰ ਸਿੰਘ, ਕਸ਼ਮੀਰ ਸਿੰਘ ਵਲੋਂ ਦਿੱਤੀ ਗਈ।