23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਪੰਜਾਬ ਫੁੱਟਬਾਲ ਐਸੋਸੀਏਸ਼ਨ ਵਲੋਂ ਅਰਜਨਾ ਐਵਾਰਡੀ ਗੁਰਦੇਵ ਸਿੰਘ ਗਿੱਲ ‘ਟ੍ਰਿਬਿਊਨਲ ਮੈਂਬਰ’ ਨਿਯੁਕਤ

ਮਾਹਿਲਪੁਰ, 22 ਅਕਤੂਬਰ (ਰਜਿੰਦਰ ਸਿੰਘ)-ਬੀਤੇ ਦਿਨ ਪੰਜਾਬ ਫੁੱਟਬਾਲ ਐਸੋਸੀਏਸ਼ਨ ਵਲੋਂ ਕਰਵਾਈ ਚੋਣ ਦੌਰਾਨ ਇਲਾਕਾ ਮਾਹਿਲਪੁਰ ਦੇ ਮਾਣ ਅਰਜਨਾ ਐਵਾਰਡੀ ਫੁੱਟਬਾਲ ਖਿਡਾਰੀ ਗੁਰਦੇਵ ਸਿੰਘ ਗਿੱਲ ਨੂੰ ਟ੍ਰਿਬਿਊਨਲ ਦਾ ਮੈਂਬਰ ਨਿਯੁਕਤ ਕਰਕੇ ਪੂਰੇ ਮਾਹਿਲਪੁਰ ਇਲਾਕੇ ਦਾ ਸਨਮਾਨ ਕੀਤਾ। ਜਿਸ ਲਈ ਫੁੱਟਬਾਲ ਪਲੇਅਰਜ਼ ਵੈੱਲਫੇਅਰ ਸੁਸਾਇਟੀ ਮਾਹਿਲਪੁਰ ਪੰਜਾਬ ਫੁੱਟਬਾਲ ਐਸੋਸੀਏਸ਼ਨ ਦਾ ਧੰਨਵਾਦ ਕਰਦੀ ਹੈ ਤੇ ਇਸ ਨੂੰ ਫੁੱਟਬਾਲ ਦੇ ਖੇਤਰ ਵਿਚ ਸੁਧਾਰ ਲਈ ਸ਼ੁੱਭ ਸੰਕੇਤ ਮੰਨਦੀ ਹੈ।

ਅਜੀਤ ਡੈਸਕ 23-10-2026
ਮਾਹਿਲਪੁਰ, 22 ਅਕਤੂਬਰ (ਰਜਿੰਦਰ ਸਿੰਘ)-ਬੀਤੇ ਦਿਨ ਪੰਜਾਬ ਫੁੱਟਬਾਲ ਐਸੋਸੀਏਸ਼ਨ ਵਲੋਂ ਕਰਵਾਈ ਚੋਣ ਦੌਰਾਨ ਇਲਾਕਾ ਮਾਹਿਲਪੁਰ ਦੇ ਮਾਣ ਅਰਜਨਾ ਐਵਾਰਡੀ ਫੁੱਟਬਾਲ ਖਿਡਾਰੀ ਗੁਰਦੇਵ ਸਿੰਘ ਗਿੱਲ ਨੂੰ ਟ੍ਰਿਬਿਊਨਲ ਦਾ ਮੈਂਬਰ ਨਿਯੁਕਤ ਕਰਕੇ ਪੂਰੇ ਮਾਹਿਲਪੁਰ ਇਲਾਕੇ ਦਾ ਸਨਮਾਨ ਕੀਤਾ। ਜਿਸ ਲਈ ਫੁੱਟਬਾਲ ਪਲੇਅਰਜ਼ ਵੈੱਲਫੇਅਰ ਸੁਸਾਇਟੀ ਮਾਹਿਲਪੁਰ ਪੰਜਾਬ ਫੁੱਟਬਾਲ ਐਸੋਸੀਏਸ਼ਨ ਦਾ ਧੰਨਵਾਦ ਕਰਦੀ ਹੈ ਤੇ ਇਸ ਨੂੰ ਫੁੱਟਬਾਲ ਦੇ ਖੇਤਰ ਵਿਚ ਸੁਧਾਰ ਲਈ ਸ਼ੁੱਭ ਸੰਕੇਤ ਮੰਨਦੀ ਹੈ। ਇਹ ਪ੍ਰਗਟਾਵਾ ਕਰਦਿਆਂ ਤਲਵਿੰਦਰ ਸਿੰਘ ਹੀਰ ਨੰਗਲ ਖਿਲਾੜੀਆਂ ਨੇ ਕਿਹਾ ਅਰਜਨਾ ਐਵਾਰਡੀ ਗੁਰਦੇਵ ਸਿੰਘ ਗਿੱਲ ਪਿੰਡ ਪੱਧਰ ਤੋਂ ਲੈ ਕੇ ਦੇਸ਼ ਪੱਧਰੀ ਫੁੱਟਬਾਲ ਮੁਕਾਬਲਿਆਂ ਵਿਚ ਪੂਰੀ ਦਿਲਚਸਪੀ ਨਾਲ ਸਰਗਰਮ ਰਹਿੰਦੇ ਨੇ ਤੇ ਫੁੱਟਬਾਲ ਦੇ ਸੁਧਾਰ ਲਈ ਯਤਨਸ਼ੀਲ ਸਾਰੀਆਂ ਸੰਸਥਾਵਾਂ ਨੂੰ ਪੂਰਨ ਸਹਿਯੋਗ ਦਿੰਦੇ ਹਨ ਤੇ ਸਮੇਂ ਸਮੇਂ ਤੇ ਨਵੇਂ ਖਿਲਾੜੀਆਂ ਨਾਲ ਆਪਣੇ ਤਜਰਬੇ ਸਾਂਝੇ ਕਰਕੇ ਚੰਗੇ ਖਿਡਾਰੀ ਤੇ ਨੇਕ ਇਨਸਾਨ ਬਣਨ ਲਈ ਪ੍ਰੇਰਿਤ ਕਰਦੇ ਤੇ ਆਸ਼ੀਰਵਾਦ ਬਖ਼ਸ਼ਦੇ ਰਹਿੰਦੇ ਨੇ। ਪੰਜਾਬ ਫੁੱਟਬਾਲ ਐਸੋਸੀਏਸ਼ਨ ਵਲੋਂ ਉਨ੍ਹਾਂ ਨੂੰ ਤਿੰਨ ਮੈਂਬਰੀ ਟ੍ਰਿਬਿਊਨਲ ਦਾ ਮੈਂਬਰ ਨਿਯੁਕਤ ਕਰਨਾ ਫੁੱਟਬਾਲ ਦੀ ਨਰਸਰੀ ਇਲਾਕਾ ਮਾਹਿਲਪੁਰ ਲਈ ਬੇਹੱਦ ਮਾਣ ਵਾਲੀ ਗੱਲ ਹੈ।
ਪਿਛਲੀ ਖ਼ਬਰ ਹਰਵਿੰਦਰ ਕੌਰ ਗਰੇਵਾਲ ਵਲੋਂ ਰੋਟਰੀ ਆਈ ਬੈਂਕ ਤੇ ਕੋਰਨੀਅਲ ਟਰਾਂਸਪਲਾਂਟੇਸ਼ਨ ਸੁਸਾਇਟੀ ਲਈ 1 ਲੱਖ ਦਾ ਚੈੱਕ ਭੇਟ ਅਗਲੀ ਖ਼ਬਰ ਭਾਜਪਾ ਨੇਤਾ ਸੁਸ਼ੀਲ ਪਿੰਕੀ ਵਾਲੀਬਾਲ ਟੂਰਨਾਮੈਂਟ ’ਚ ਬਤੌਰ ਮੁੱਖ ਮਹਿਮਾਨ ਪਹੁੰਚੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।