ਹਰਵਿੰਦਰ ਕੌਰ ਗਰੇਵਾਲ ਵਲੋਂ ਰੋਟਰੀ ਆਈ ਬੈਂਕ ਤੇ ਕੋਰਨੀਅਲ ਟਰਾਂਸਪਲਾਂਟੇਸ਼ਨ ਸੁਸਾਇਟੀ ਲਈ 1 ਲੱਖ ਦਾ ਚੈੱਕ ਭੇਟ
ਹੁਸ਼ਿਆਰਪੁਰ, 22 ਅਕਤੂਬਰ (ਬਲਜਿੰਦਰਪਾਲ ਸਿੰਘ)-ਰੋਟਰੀ ਆਈ ਬੈਂਕ ਤੇ ਕੋਰਨੀਅਲ ਟਰਾਂਸਪਲਾਂਟੇਸ਼ਨ ਸੁਸਾਇਟੀ ਵਲੋਂ ਮਾਨਵਤਾ ਦੀ ਸੇਵਾ ਲਈ ਕੀਤੇ ਜਾ ਰਹੇ ਸ਼ਲਾਘਾਯੋਗ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਲੰਦਨ (ਇੰਗਲੈਂਡ) ਤੋਂ ਆਏ ਮੈਡਮ ਹਰਵਿੰਦਰ ਕੌਰ ਗਰੇਆਲ ਨੇ ਸੰਸਥਾ ਦੇ ਸਰਪ੍ਰਸਤ ਡਾ. ਜਮੀਲ ਬਾਲੀ ਦੇ ਮਾਧਿਅਮ ਨਾਲ ਸੁਸਾਇਟੀ ਨੂੰ 1 ਲੱਖ ਰੁਪਏ ਦਾ ਚੈੱਕ ਭੇਟ ਕੀਤਾ।
ਅਜੀਤ ਡੈਸਕ
23-10-2026