ਸਟੇਟ ਮੁਕਾਬਲਿਆਂ ’ਚ ਮੁਰਾਦਪੁਰ ਨਰਿਆਲ ਦੇ ਜੇਤੂ ਅਥਲੀਟਾਂ ਦਾ ਹੋਇਆ ਸਨਮਾਨ
ਅੱਡਾ ਸਰਾਂ, 22 ਅਕਤੂਬਰ (ਮਸੀਤੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਰਾਦਪੁਰ ਨਰਿਆਲ ਵਿਖੇ ਹੋਏ ਸਨਮਾਨ ਸਮਾਗਮ ਦੌਰਾਨ ਸੂਬਾਈ ਅਥਲੈਟਿਕ ਮੁਕਾਬਲਿਆਂ ਵਿਚ ਜੇਤੂਆਂ ਦਾ ਸਨਮਾਨ ਕੀਤਾ। ਗੁਰੂ ਨਾਨਕ ਦੇਵ ਸਟੇਡੀਅਮ ਲੁਧਿਆਣਾ ਵਿਖੇ ਹੋਈਆਂ ਸਟੇਟ ਗੇਮ ’ਚੋਂ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਸਕੂਲ ਦੇ ਵਿਦਿਆਰਥੀਆਂ ਦਾ ਸਨਮਾਨ ਕਰਦੇ ਹੋਏ ਦਲਬੀਰ ਕੌਰ ਨੇ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।
ਅਜੀਤ ਡੈਸਕ
23-10-2026