13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਪ੍ਰਗਤੀਸ਼ੀਲ ਸਮਾਜ 'ਚ ਹੁਣ ਮੁੰਡੇ ਅਤੇ ਕੁੜੀ 'ਚ ਕੋਈ ਭੇਦਭਾਵ ਨਹੀਂ ਰਿਹਾ - ਪ੍ਰਭਜੋਤ ਕੌਰ ਘੁੰਮਣ

ਅਜੀਤ ਡੈਸਕ 23-01-2026
ਤਲਵਾੜਾ, 22 ਜਨਵਰੀ (ਐੱਚ. ਐਸ. ਮਿੱਠੂ)-ਸਮਾਜਿਕ ਸੁਰੱਖਿਆ ਅਤੇ ਮਹਿਲਾ ਅਤੇ ਬਾਲ ਵਿਕਾਸ ਵਿਭਾਗਾਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਹੁਸ਼ਿਆਰਪੁਰ ਗਗਨਦੀਪ ਸਿੰਘ ਦੀ ਅਗਵਾਈ ਹੇਠ ਸੀ.ਡੀ.ਪੀ.ਓ. ਰਾਜ ਰਾਣੀ ਨੇ ਸੈਕਟਰ 1 ਬਲਾਕ ਤਲਵਾੜਾ ਦੇ ਵਿਸ਼ਵਕਰਮਾ ਮੰਦਰ ਵਿਖੇ ਨਵਜੰਮੀਆਂ ਕੁੜੀਆਂ ਦੀ ਲੋਹੜੀ ਮਨਾਈ | ਇਸ ਮੌਕੇ 50 ਨਵਜੰਮੀਆਂ ਕੁੜੀਆਂ ਨੂੰ ਤੋਹਫ਼ੇ ਅਤੇ ਮਠਿਆਈਆਂ ਦੇ ਕੇ ਸਨਮਾਨਿਤ ਕੀਤਾ ਗਿਆ | ਦਸੂਹਾ ਹਲਕੇ ਤੋਂ ਵਿਧਾਇਕ ਕਰਮਬੀਰ ਸਿੰਘ ਘੁੰਮਣ ਦੀ ਪਤਨੀ ਪ੍ਰਭਜੋਤ ਕੌਰ ਘੁੰਮਣ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਨਗਰ ਕੌਂਸਲ ਪ੍ਰਧਾਨ ਆਸ਼ੂ ਅਰੋੜਾ, ਕੌਂਸਲਰ ਪ੍ਰਦੀਪ ਕੁਮਾਰ ਅਤੇ ਬਲਾਕ ਪ੍ਰਧਾਨ ਸ਼ਿਵਮ ਤਲੂਜਾ ਨੇ ਵੀ ਸ਼ਿਰਕਤ ਕੀਤੀ | ਪ੍ਰਭਜੋਤ ਕੌਰ ਨੇ ਮਾਵਾਂ ਅਤੇ ਪਰਿਵਾਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅੱਜ ਦੇ ਪ੍ਰਗਤੀਸ਼ੀਲ ਸਮਾਜ ਵਿੱਚ ਹੁਣ ਮੁੰਡੇ ਤੇ ਕੁੜੀ ਵਿਚ ਕੋਈ ਭੇਦਭਾਵ ਨਹੀਂ ਰਿਹਾ, ਕਿਉਂਕਿ ਕੁੜੀਆਂ ਹਰ ਖੇਤਰ ਵਿਚ ਆਪਣੀ ਕਾਬਲੀਅਤ ਸਾਬਤ ਕਰ ਰਹੀਆਂ ਹਨ | ਉਨ੍ਹਾਂ ਕਿਹਾ ਕਿ ਪਹਿਲਾਂ ਧੀ ਦੇ ਜਨਮ ਨੂੰ ਖੁਸ਼ੀ ਨਾਲ ਨਹੀਂ ਮਨਾਇਆ ਜਾਂਦਾ ਸੀ, ਪਰ ਹੁਣ ਧੀਆਂ ਦਾ ਸਵਾਗਤ ਬਹੁਤ ਉਤਸ਼ਾਹ ਨਾਲ ਕੀਤਾ ਜਾਂਦਾ ਹੈ | ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਧੀਆਂ ਨੂੰ ਬਰਾਬਰ ਮੌਕੇ, ਸਿੱਖਿਆ ਅਤੇ ਆਪਣੇ ਫੈਸਲੇ ਲੈਣ ਦੀ ਆਜ਼ਾਦੀ ਦੇਣ ਤਾਂ ਜੋ ਉਹ ਜ਼ਿੰਦਗੀ ਵਿਚ ਨਵੀਆਂ ਉਚਾਈਆਂ ਪ੍ਰਾਪਤ ਕਰ ਸਕਣ |
ਪਿਛਲੀ ਖ਼ਬਰ ਟੀ. ਐਸ. ਯੂ. ਦੇ ਕੁਲਵਿੰਦਰ ਢਿੱਲੋਂ ਸੂਬਾ ਪ੍ਰਧਾਨ ਅਤੇ ਨਿਰਮਲ ਸਿੰਘ ਜਰਨਲ ਸਕੱਤਰ ਬਣੇ ਅਗਲੀ ਖ਼ਬਰ ਇਨਡੋਰ ਸਟੇਡੀਅਮ 'ਚ 9ਵੀਂ ਜ਼ਿਲ੍ਹਾ ਮੁੱਕੇਬਾਜ਼ੀ ਪ੍ਰਤੀਯੋਗਤਾ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।