13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਚੇਅਰਮੈਨ ਅਨਿਲ ਚੋਪੜਾ ਦੀ ਯਾਦ ’ਚ ਬਣਨ ਵਾਲੇ ਆਡੀਟੋਰੀਅਮ ਦਾ ਨੀਂਹ ਪੱਥਰ ਰੱਖਿਆ

ਹੁਸ਼ਿਆਰਪੁਰ, 12 ਅਕਤੂਬਰ (ਬਲਜਿੰਦਰਪਾਲ ਸਿੰਘ)-ਸੇਂਟ ਸੋਲਜਰ ਗਰੁੱਪ ਦੇ ਚੇਅਰਮੈਨ ਅਨਿਲ ਚੋਪੜਾ ਦੀ ਯਾਦ ਤੇ ਉਨ੍ਹਾਂ ਦੀ ਦੂਰਅੰਦੇਸ਼ੀ ਸੋਚ ਨੂੰ ਸਮਰਪਿਤ ਡਾ. ਅਨਿਲ ਚੋਪੜਾ ਮੈਮੋਰੀਅਲ ਆਡੀਟੋਰੀਅਮ ਦਾ ਭੂਮੀ ਪੂਜਨ ਕੀਤਾ।

ਡਾ. ਅਨਿਲ ਚੋਪੜਾ ਮੈਮੋਰੀਅਲ ਆਡੀਟੋਰੀਅਮ ਦੇ ਨੀਂਹ ਪੱਥਰ ਮੌਕੇ ਚੇਅਰਪਰਸਨ ਸੰਗੀਤਾ ਚੋਪੜਾ। ਨਾਲ ਰਾਜਨ ਚੋਪੜਾ, ਪ੍ਰਿੰਸ ਚੋਪੜਾ ਤੇ ਹੋਰ। 13-10-2026
ਹੁਸ਼ਿਆਰਪੁਰ, 12 ਅਕਤੂਬਰ (ਬਲਜਿੰਦਰਪਾਲ ਸਿੰਘ)-ਸੇਂਟ ਸੋਲਜਰ ਗਰੁੱਪ ਦੇ ਚੇਅਰਮੈਨ ਅਨਿਲ ਚੋਪੜਾ ਦੀ ਯਾਦ ਤੇ ਉਨ੍ਹਾਂ ਦੀ ਦੂਰਅੰਦੇਸ਼ੀ ਸੋਚ ਨੂੰ ਸਮਰਪਿਤ ਡਾ. ਅਨਿਲ ਚੋਪੜਾ ਮੈਮੋਰੀਅਲ ਆਡੀਟੋਰੀਅਮ ਦਾ ਭੂਮੀ ਪੂਜਨ ਕੀਤਾ। ਇਸ ਮੌਕੇ ਕਰਵਾਏ ਗਏ ਭੂਮੀ ਪੂਜਨ ਤੇ ਹਵਨ ਮੌਕੇ ਚੇਅਰਪਰਸਨ ਸ੍ਰੀਮਤੀ ਸੰਗੀਤਾ ਚੋਪੜਾ, ਰਾਜਨ ਚੋਪੜਾ ਤੇ ਪ੍ਰਿੰਸ ਚੋਪੜਾ ਤੋਂ ਇਲਾਵਾ ਗਰੁੱਪ ਦੇ ਹੋਰ ਫੈਕਲਟੀ ਮੈਂਬਰਾਂ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਚੇਅਰਪਰਸਨ ਸ੍ਰੀਮਤੀ ਸੰਗੀਤਾ ਚੋਪੜਾ ਨੇ ਕਿਹਾ ਕਿ ਪ੍ਰਸਤਾਵਿਤ ਆਡੀਟੋਰੀਅਮ ਅਨਿਲ ਚੋਪੜਾ ਦੀ ਦੂਰਦਰਸ਼ੀ ਸੋਚ ਤੇ ਆਦਰਸ਼ਾਂ ਦਾ ਪ੍ਰਤੀਕ ਹੋਵੇਗਾ। ਉਨ੍ਹਾਂ ਦਾ ਸਮੁੱਚਾ ਜੀਵਨ ਸਿੱਖਿਆ ਨੂੰ ਘਰ-ਘਰ ਤੱਕ ਪਹੁੰਚਾਉਣ ਤੇ ਸਮਾਜ ‘ਚ ਜ਼ਿੰਮੇਵਾਰ, ਪੜ੍ਹੇ-ਲਿਖੇ ਤੇ ਨੈਤਿਕ ਕਦਰਾਂ-ਕੀਮਤਾਂ ਨਾਲ ਭਰਪੂਰ ਨਾਗਰਿਕਾਂ ਦੀ ਸਿਰਜਣਾ ਲਈ ਨਿਰੰਤਰ ਯਤਨ ਕਰਦਿਆਂ ਬਤੀਤ ਹੋਇਆ। ਸਿੱਖਿਆ ਦੇ ਪ੍ਰਸਾਰ ਤੇ ਸਮਾਜ ਦੇ ਉਥਾਨ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਅੱਜ ਵੀ ਸੰਸਥਾ ਨੂੰ ਪ੍ਰੇਰਿਤ ਕਰਦੀ ਹੈ। ਡਾ. ਅਨਿਲ ਚੋਪੜਾ ਮੈਮੋਰੀਅਲ ਆਡੀਟੋਰੀਅਮ ਨੂੰ ਉੱਚ ਪੱਧਰੀ ਤੇ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਇਕ ਸ਼ਾਨਦਾਰ ਕੇਂਦਰ ਵਜੋਂ ਵਿਕਸਤ ਕਰਨ ਦੀ ਯੋਜਨਾ ਬਣਾਈ ਗਈ ਹੈ। ਇਹ ਆਡੀਟੋਰੀਅਮ ਵਿੱਦਿਅਕ ਗਤੀਵਿਧੀਆਂ, ਸੈਮੀਨਾਰਾਂ, ਕਾਨਫ਼ਰੰਸਾਂ, ਸੱਭਿਆਚਾਰਕ ਪ੍ਰੋਗਰਾਮਾਂ, ਬੌਧਿਕ ਵਿਚਾਰ-ਵਟਾਂਦਰੇ ਤੇ ਹੋਰ ਸੰਸਥਾਗਤ ਸਮਾਗਮਾਂ ਲਈ ਇਕ ਆਧੁਨਿਕ ਮੰਚ ਮੁਹੱਈਆ ਕਰੇਗਾ। ਇਸ ਪਹਿਲਕਦਮੀ ਰਾਹੀਂ ਸੇਂਟ ਸੋਲ ਜਰ ਗਰੁੱਪ ਆਫ਼ ਨੇ ਆਪਣੇ ਚੇਅਰਮੈਨ ਅਨਿਲ ਚੋਪੜਾ ਦੇ ਆਦਰਸ਼ਾਂ ਨੂੰ ਅੱਗੇ ਵਧਾਉਣ ਤੇ ਮਿਆਰੀ ਸਿੱਖਿਆ, ਚਰਿੱਤਰ ਨਿਰਮਾਣ ਤੇ ਜ਼ਿੰਮੇਵਾਰ ਨਾਗਰਿਕਾਂ ਦੀ ਸਿਰਜਣਾ ਦੇ ਆਪਣੇ ਮਿਸ਼ਨ ਪ੍ਰਤੀ ਵਚਨਬੱਧਤਾ ਨੂੰ ਦੁਹਰਾਇਆ।
ਪਿਛਲੀ ਖ਼ਬਰ 27 ਨੂੰ ਗੋਵਿੰਦਪੁਰਾ (ਸੀਵਨ) ਵਿਖੇ ਰਾਜਪਾਲ ਦੇ ਆਉਣ ਦੇ ਪ੍ਰੋਗਰਾਮ ਨੂੰ ਲੈ ਕੇ ਸੱਦਾ ਪ੍ਰਕਿਰਿਆ ਸ਼ੁਰੂ-ਗੱਜਣ ਸਿੰਘ ਗੋਵਿ... ਅਗਲੀ ਖ਼ਬਰ ਖ਼ਾਲਸਾ ਕਾਲਜ ’ਚ ‘ਸਾਈਬਰ ਸੁਰੱਖਿਆ’ ਵਿਸ਼ੇ ’ਤੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।