13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਪੰਜਾਬ ਟੈਕਸੀ ਅਪਰੇਟਰ ਯੂਨੀਅਨ-31 ਨੇ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ

ਹੁਸ਼ਿਆਰਪੁਰ, 12 ਅਕਤੂਬਰ (ਨਰਿੰਦਰ ਸਿੰਘ ਬੱਡਲਾ)-ਪੰਜਾਬ ਟੈਕਸੀ ਅਪਰੇਟਰ ਯੂਨੀਅਨ-31 ਦਾ ਵਫ਼ਦ ਮੰਗਾਂ ਨੂੰ ਲੈ ਕੇ ਸਹਾਇਕ ਕਮਿਸ਼ਨਰ ਗੁਰਪ੍ਰੀਤ ਕੌਰ ਨੂੰ ਮਿਲਿਆ। ਇਸ ਮੌਕੇ ਅਮਿੱਤ ਠਾਕੁਰ, ਗੁਰਦੀਪ ਸਿੰਘ, ਅਜੈ ਕੁਮਾਰ ਆਦਿ ਨੇ ਕਿਹਾ ਕਿ ਯੂਨੀਅਨ ਵਲੋਂ ਆਪਣੀਆਂ ਹੱਕੀ ਮੰਗਾਂ ਸੰਬੰਧੀ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦੇ ਨਾਂਅ ’ਤੇ ਮੰਗ ਪੱਤਰ ਭੇਜਿਆ।

ਅਜੀਤ ਡੈਸਕ 13-10-2026
ਹੁਸ਼ਿਆਰਪੁਰ, 12 ਅਕਤੂਬਰ (ਨਰਿੰਦਰ ਸਿੰਘ ਬੱਡਲਾ)-ਪੰਜਾਬ ਟੈਕਸੀ ਅਪਰੇਟਰ ਯੂਨੀਅਨ-31 ਦਾ ਵਫ਼ਦ ਮੰਗਾਂ ਨੂੰ ਲੈ ਕੇ ਸਹਾਇਕ ਕਮਿਸ਼ਨਰ ਗੁਰਪ੍ਰੀਤ ਕੌਰ ਨੂੰ ਮਿਲਿਆ। ਇਸ ਮੌਕੇ ਅਮਿੱਤ ਠਾਕੁਰ, ਗੁਰਦੀਪ ਸਿੰਘ, ਅਜੈ ਕੁਮਾਰ ਆਦਿ ਨੇ ਕਿਹਾ ਕਿ ਯੂਨੀਅਨ ਵਲੋਂ ਆਪਣੀਆਂ ਹੱਕੀ ਮੰਗਾਂ ਸੰਬੰਧੀ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦੇ ਨਾਂਅ ’ਤੇ ਮੰਗ ਪੱਤਰ ਭੇਜਿਆ। ਉਨ੍ਹਾਂ ਕਿਹਾ ਕਿ ਮੰਗ ਪੱਤਰ ’ਚ ਮੰਗ ਕੀਤੀ ਗਈ ਕਿ ਸੀ. ਐਨ. ਜੀ. ਗੈੱਸ ’ਤੇ ਲਗਾਇਆ ਜਾ ਰਿਹਾ 14.3 ਫ਼ੀਸਦੀ ਵੈਟ ਦਿੱਲੀ ਦੀ ਤਰਜ਼ ’ਤੇ ਖ਼ਤਮ ਕੀਤਾ ਜਾਵੇ, ਜਿਸ ਨਾਲ ਹਜ਼ਾਰਾਂ ਟੈਕਸੀ ਚਾਲਕਾਂ ਤੇ ਟੈਕਸੀ ਮਾਲਕਾਂ ਨੂੰ ਵੱਧ ਰਹੇ ਖ਼ਰਚਿਆਂ ਤੋਂ ਰਾਹਤ ਮਿਲ ਸਕਦੀ ਹੈ। ਉਨ੍ਹਾਂ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਸੀ. ਐਨ. ਜੀ. ’ਤੇ ਵੈਟ ਦਾ 5 ਫ਼ੀਸਦੀ ਕਰਨ ਦਾ ਹਵਾਲਾ ਦਿੰਦਿਆਂ ਪੰਜਾਬ ’ਚ ਵੀ ਵੈਟ ਨੂੰ ਘਟਾਉਣ ਲਈ ਕਦਮ ਚੁੱਕਣ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਸੀ. ਐਨ. ਜੀ. ’ਤੇ ਵੈਟ ਘਟਾਉਦੀਂ ਹੈ ਤਾਂ ਇਸ ਨਾਲ ਪੰਜਾਬ ’ਚ ਸੀ. ਐਨ. ਜੀ. ਦੀ ਖ਼ਰੀਦ ਨੂੰ ਉਤਸ਼ਾਹ ਮਿਲੇਗਾ ਅਤੇ ਟਰਾਂਸਪੋਰਟ ਦੇ ਕਾਰੋਬਾਰ ਨੂੰ ਮਜ਼ਬੂਤੀ ਮਿਲੇਗੀ। ਇਸ ਮੌਕੇ ਨਵਦੀਪ ਕੁਮਾਰ, ਚਰਨਜੀਤ ਕਲਸੀ, ਭੁਪਿੰਦਰ ਸਿੰਘ, ਹਰਵਿੰਦਰ ਸਿੰਘ, ਜਤਿੰਦਰ ਸੈਣੀ, ਈਸ਼ਵਰ ਕੁਮਾਰ, ਮਨਦੀਪ ਸਿੰਘ, ਚਰਨਜੀਤ ਸੋਢੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪ੍ਰੋ: ਸੀਕਰੀ ਦਾ ਤੀਜੀ ਵਾਰ ਸੈਨੇਟ ਮੈਂਬਰ ਬਣਨ ’ਤੇ ਜਥੇਬੰਦੀਆਂ ਵਲੋਂ ਸਨਮਾਨ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ ’ਤੇ ਹਰ ਪੰਜਾਬੀ ਦਾ 25 ਲੱਖ ਤੱਕ ਦਾ ਮੁਫ਼ਤ ਇਲਾਜ ਸਕੀਮ ਲਾਗੂ ਕਰਾਂਗੇ-ਰਸੂਲਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।