13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਇਨਡੋਰ ਸਟੇਡੀਅਮ 'ਚ 9ਵੀਂ ਜ਼ਿਲ੍ਹਾ ਮੁੱਕੇਬਾਜ਼ੀ ਪ੍ਰਤੀਯੋਗਤਾ ਸਮਾਪਤ

ਅਜੀਤ ਡੈਸਕ 23-01-2026
ਹੁਸ਼ਿਆਰਪੁਰ, 22 ਜਨਵਰੀ (ਹਰਪ੍ਰੀਤ ਕੌਰ)-ਜ਼ਿਲ੍ਹਾ ਬਾਕਸਿੰਗ ਐਸੋਸੀਏਸ਼ਨ ਵਲੋਂ ਸਥਾਨਕ ਇਨਡੋਰ ਸਟੇਡੀਅਮ 'ਚ ਕਰਵਾਈ 9ਵੀਂ ਜ਼ਿਲ੍ਹਾ ਮੁੱਕੇਬਾਜ਼ੀ ਪ੍ਰਤੀਯੋਗਤਾ ਸਮਾਪਤ ਹੋ ਗਈ | ਐਸੋਸੀਏਸ਼ਨ ਦੇ ਮੁੱਖ ਸਰਪ੍ਰਸਤ ਸਾਬਕਾ ਡੀ.ਜੀ.ਪੀ, ਡੀ.ਆਰ ਭੱਟੀ ਨੇ ਅੱਜ ਪ੍ਰਤੀਯੋਗਤਾ ਦੇ ਜੇਤੂਆਂ ਨੂੰ ਇਨਾਮ ਵੰਡੇ | ਇਸ ਮੌਕੇ ਐਸੋਸੀਏਸ਼ਨ ਦੇ ਜਨਰਲ ਸਕੱਤਰ ਕੁਨਾਲ ਚੌਧਰੀ, ਅਸ਼ੋਕ ਕੁਮਾਰ, ਸੀਨੀਅਰ ਉਪ ਪ੍ਰਧਾਨ ਰਾਜੇਸ਼ ਓਹਰੀ, ਉਪ ਪ੍ਰਧਾਨ ਅਸ਼ੋਕ ਵਰਮਾ, ਸਾਬਕਾ ਕੌਂਸਲਰ ਮਦਨ ਲਾਲ ਗਾਂਧੀ ਆਦਿ ਮੌਜੂਦ ਸਨ | ਫ਼ਾਈਨਲ ਨਤੀਜਿਆਂ 'ਚ ਸਬ ਜੂਨੀਅਰ ਲੜਕੀਆਂ ਦੇ 33 ਕਿੱਲੋਗ੍ਰਾਮ ਭਾਰ ਵਰਗ ਵਿਚ ਗੁਰਮੇਲ ਕੌਰ ਨੇ ਹਿਮਾਂਸ਼ੂ ਨੂੰ , 35 ਕਿੱਲੋਗ੍ਰਾਮ ਵਰਗ ਵਿਚ ਰਾਧਿਕਾ ਨੇ ਖੁਸ਼ੀ ਨੂੰ , 40 ਕਿੱਲੋਗ੍ਰਾਮ ਵਰਗ ਵਿਚ ਕ੍ਰਿਤਿਕਾ ਨੇ ਕਸ਼ੀਹ ਸ਼ਰਮਾ ਨੂੰ , 49 ਕਿੱਲੋਗ੍ਰਾਮ ਵਰਗ ਵਿਚ ਅਨਾਮਿਕਾ ਬੈਂਸ ਨੇ ਜੀਆ ਭੱਟੀ ਨੂੰ , 55 ਕਿੱਲੋਗ੍ਰਾਮ ਵਰਗ ਵਿਚ ਕੁਲਪ੍ਰੀਤ ਕੌਰ ਨੇ ਹਰਮਨ ਹੀਰ ਨੂੰ , 58 ਕਿੱਲੋਗ੍ਰਾਮ ਵਰਗ ਵਿਚ ਕੋਮਲ ਨੇ ਸਾਨੀਆ ਨੂੰ ਅਤੇ 67 ਕਿੱਲੋਗ੍ਰਾਮ ਭਾਰ ਵਰਗ ਵਿਚ ਤਨਿਕਸ਼ਾ ਨੇ ਅਨਾਮਿਕਾ ਨੂੰ ਹਰਾਇਆ | ਲੜਕਿਆਂ ਦੇ 37 ਕਿੱਲੋਗ੍ਰਾਮ ਵਿਚ ਕਰਮਪ੍ਰੀਤ ਨੇ ਰਤਨ ਲਾਲ ਨੂੰ , 40 ਕਿੱਲੋਗ੍ਰਾਮ ਵਿਚ ਮਨਜੋਤ ਕੁਮਾਰ ਨੇ ਆਸ਼ੂ ਕੁਮਾਰ ਝਾਅ ਨੂੰ , 43 ਕਿੱਲੋਗ੍ਰਾਮ ਵਿਚ ਮਹੇਸ਼ ਕੁਮਾਰ ਨੇ ਨਿਤਾਂਸ਼ ਸਾਦਲ ਨੂੰ , 46 ਕਿੱਲੋਗ੍ਰਾਮ ਵਿਚ ਅਰਮਾਨ ਕਲੇਰ ਨੇ ਤਨੁਜ ਰੋਹਲ ਨੂੰ ਅਤੇ 70 ਕਿੱਲੋਗ੍ਰਾਮ ਵਰਗ ਵਿਚ ਧਰੁਵ ਵਰਮਾ ਨੇ ਗੁਰਬੰਸ਼ ਸਿੰਘ ਨੂੰ ਹਰਾਇਆ | ਜੂਨੀਅਨ ਵਰਗ ਦੇ ਲੜਕੀਆਂ ਦੇ 46 ਕਿੱਲੋਗ੍ਰਾਮ ਭਾਰ ਵਰਗ ਵਿਚ ਪਰਿਆਂਸ਼ੀ ਨੇ ਸੰਜਨਾ ਕੌਰ ਨੂੰ , 60 ਕਿੱਲੋਗ੍ਰਾਮ ਵਿਚ ਰਿਤਿਕਾ ਨੇ ਗੁਰਪ੍ਰੀਤ ਕੌਰ ਨੂੰ ਅਤੇ 80 ਕਿੱਲੋਗ੍ਰਾਮ ਵਿਚ ਗੁਰਵੀਰ ਕੌਰ ਨੇ ਸਾਕਸ਼ੀ ਨੂੰ ਹਰਾਇਆ | ਲੜਕਿਆਂ ਦੇ 54 ਕਿੱਲੋਗ੍ਰਾਮ ਭਾਰ ਵਰਗ ਵਿਚ ਸਾਗਰ ਪਿੱਪਲਾਂਵਾਲਾ ਨੇ ਯੁਵਰਾਜ ਸਿੰਘ ਨੂੰ ਹਰਾਇਆ | ਜੂਨੀਅਰ ਸੈਕਸ਼ਨ ਲੜਕੀਆਂ ਦੇ 46 ਕਿੱਲੋਗ੍ਰਾਮ ਭਾਰ ਵਰਗ ਵਿਚ ਪਰਿਆਂਸ਼ੀ ਨੇ ਸੰਜਨਾ ਸੋਂਕਰ ਨੂੰ ਅਤੇ 48 ਕਿੱਲੋਗ੍ਰਾਮ ਵਿਚ ਵੈਸ਼ਨਵੀ ਨੇ ਪ੍ਰੀਆ ਨੂੰ ਹਰਾਇਆ | ਅਲਾਈਟ ਸੈਕਸ਼ਨ ਮਰਦ ਵਰਗ ਦੇ 55 ਕਿੱਲੋਗ੍ਰਾਮ ਭਾਰ ਵਰਗ ਵਿਚ ਵੰਸ਼ ਸ਼ਰਮਾ ਨੇ ਮੋਹਿਤ ਕੁਮਾਰ ਨੂੰ , 65 ਕਿੱਲੋਗ੍ਰਾਮ ਵਿਚ ਸੰਨੀ ਨੇ ਮੁਨੀਸ਼ ਕੁਮਾਰ ਨੂੰ , 75 ਕਿੱਲੋਗ੍ਰਾਮ ਵਿਚ ਮੋਕਸ਼ ਸ਼ਰਮਾ ਨੇ ਚੇਤਨ ਨੂੰ ਅਤੇ 80 ਕਿੱਲੋਗ੍ਰਾਮ ਭਾਰ ਵਰਗ ਵਿਚ ਕਰਨ ਨੇ ਪਰਮਜੀਤ ਸੈਣੀ ਨੂੰ ਹਰਾਇਆ |
21 ਐਚ.ਐਸ.ਪੀ.ਐਚ.ਕੇ 1
ਪਿਛਲੀ ਖ਼ਬਰ ਪ੍ਰਗਤੀਸ਼ੀਲ ਸਮਾਜ 'ਚ ਹੁਣ ਮੁੰਡੇ ਅਤੇ ਕੁੜੀ 'ਚ ਕੋਈ ਭੇਦਭਾਵ ਨਹੀਂ ਰਿਹਾ - ਪ੍ਰਭਜੋਤ ਕੌਰ ਘੁੰਮਣ ਅਗਲੀ ਖ਼ਬਰ ਨਿਰਮਾਣ ਅਧੀਨ ਸੜਕ ਦਾ ਲੈਵਲ ਸਹੀ ਨਾ ਹੋਣ ਕਾਰਨ ਵਾਪਰ ਰਹੇ ਹਨ ਹਾਦਸੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।