13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਨਿਰਮਾਣ ਅਧੀਨ ਸੜਕ ਦਾ ਲੈਵਲ ਸਹੀ ਨਾ ਹੋਣ ਕਾਰਨ ਵਾਪਰ ਰਹੇ ਹਨ ਹਾਦਸੇ

ਅਜੀਤ ਡੈਸਕ 23-01-2026
ਅੱਡਾ ਸਰਾਂ, 22 ਜਨਵਰੀ (ਹਰਜਿੰਦਰ ਸਿੰਘ ਮਸੀਤੀ)-ਪਿੰਡ ਮਸੀਤੀ ਦੇ ਮੋੜ ਤੇ ਨਿਰਮਾਣ ਅਧੀਨ ਸੜਕ ਦਾ ਲੈਵਲ ਸਹੀ ਨਾ ਹੋਣ ਕਾਰਨ ਇੱਥੋਂ ਲੰਘਣ ਵਾਲੇ ਭਾਰੀ ਵਾਹਨਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਕਾਰਨ ਗੰਨੇ ਨਾਲ ਭਰੀਆਂ ਟਰਾਲੀਆਂ ਲਗਾਤਾਰ ਹਾਦਸੇ ਦਾ ਸ਼ਿਕਾਰ ਹੋ ਰਹੀਆਂ ਹਨ | ਇਸ ਸਮੱਸਿਆ ਸੰਬੰਧੀ ਜਾਣਕਾਰੀ ਦਿੰਦਿਆਂ ਮਹਾਂਵੀਰ ਸਿੰਘ, ਸੁਰਿੰਦਰ ਸਿੰਘ, ਦਵਿੰਦਰ ਸਿੰਘ, ਜਸਵੀਰ ਸਿੰਘ, ਸੁਖਵਿੰਦਰ ਸਿੰਘ, ਬਾਬੂ ਮਸੀਤੀ, ਦੀਪ ਸਿੰਘ, ਕਮਲਜੀਤ ਸਿੰਘ, ਹਰਪਾਲ ਸਿੰਘ, ਜਗਮੀਤ ਸਿੰਘ ਤੇ ਹੋਰ ਕਿਸਾਨਾਂ ਨੇ ਦੱਸਿਆ ਕਿ ਪਿੰਡ ਮੋਹਾਂ ਤੇ ਪਿੰਡ ਮਸੀਤੀ ਵਲੋਂ ਗੰਨੇ ਦੀਆਂ ਟਰਾਲੀਆਂ ਮਿੱਲ ਨੂੰ ਲਿਜਾਣ ਸਮੇਂ ਜਦ ਉਹ ਇਸ ਲਿੰਕ ਰੋਡ ਤੋਂ ਟਾਂਡਾ ਢੋਲਵਾਹਾ ਦੀ ਮੁੱਖ ਸੜਕ 'ਤੇ ਚੜ੍ਹਦੇ ਹਨ ਤਾਂ ਸੜਕ ਦੀ ਵਧੇਰੇ ਉੱਚੀ ਹੋਣ ਕਾਰਨ ਟਰਾਲੀਆਂ ਨੂੰ ਕਾਫੀ ਮੁਸ਼ਕਿਲ ਪੇਸ਼ ਆਉਂਦੀ ਹੈ, ਇਸ ਕਾਰਨ ਪਹਿਲਾਂ ਵੀ ਗੰਨੇ ਦੀ ਇਕ ਟਰਾਲੀ ਪਲਟ ਚੁੱਕੀ ਹੈ ਤੇ ਅੱਜ ਇੱਕ ਹੋਰ ਗੰਨੇ ਦੀ ਟਰਾਲੀ ਪਲਟ ਗਈ ਜਿਸ ਕਾਰਨ ਕੁੱਝ ਸਮੇਂ ਲਈ ਸੜਕ ਬੰਦ ਹੋ ਗਈ ਤੇ ਉੱਥੋਂ ਲੰਘਣ ਵਾਲੀਆਂ ਸਕੂਲ ਦੀਆਂ ਬੱਸਾਂ ਤੇ ਹੋਰ ਵਾਹਨਾਂ ਨੂੰ ਵੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ | ਕਿਸਾਨਾਂ ਤੇ ਹੋਰ ਰਾਹਗੀਰਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਪਿੰਡ ਮਸੀਤਪਲ ਕੋਟ ਨੂੰ ਜਾਣ ਵਾਲੀ ਸੰਪਰਕ ਸੜਕ ਬਣਾਉਣ ਲਈ ਲੰਬੇ ਸਮੇਂ ਤੋਂ ਪਏ ਪੱਥਰ ਉੱਪਰ ਤੁਰੰਤ ਲੁੱਕ ਪਾਈ ਜਾਵੇ ਅਤੇ ਮੋੜ ਤੇ ਮੁਖ ਮਾਰਗ ਨੂੰ ਜੋੜਨ ਲਈ ਸੰਪਰਕ ਸੜਕ ਨੂੰ ਬਰਾਬਰ ਕੀਤਾ ਜਾਵੇ ਤਾਂ ਜੋ ਗੰਨਾ ਲੈ ਕੇ ਜਾਣ ਵਾਲੇ ਕਿਸਾਨਾਂ ਅਤੇ ਹੋਰ ਭਾਰੀ ਵਾਹਨ ਚਾਲਕਾਂ ਨੂੰ ਆ ਰਹੀ ਮੁਸ਼ਕਿਲ ਤੋਂ ਰਾਹਤ ਮਿਲ ਸਕੇ |
ਪਿਛਲੀ ਖ਼ਬਰ ਇਨਡੋਰ ਸਟੇਡੀਅਮ 'ਚ 9ਵੀਂ ਜ਼ਿਲ੍ਹਾ ਮੁੱਕੇਬਾਜ਼ੀ ਪ੍ਰਤੀਯੋਗਤਾ ਸਮਾਪਤ ਅਗਲੀ ਖ਼ਬਰ 190 ਗ੍ਰਾਮ ਨਸ਼ੀਲੇ ਪਦਾਰਥ ਸਮੇਤ 1 ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।