29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਮੱਧ ਪ੍ਰਦੇਸ਼ 'ਚ ਬੱਸ ਤੇ ਪਿਕਅੱਪ ਦੀ ਟੱਕਰ-10 ਮੌਤਾਂ

ਅਜੀਤ ਡੈਸਕ 27-03-2026
ਛਿੰਦਵਾੜਾ, 26 ਮਾਰਚ (ਪੀ.ਟੀ.ਆਈ.)-ਮੱਧ ਪ੍ਰਦੇਸ਼ ਦੇ ਛਿੰਦਵਾੜਾ ਵਿਚ ਮੁੱਖ ਮੰਤਰੀ ਦੇ ਇਕ ਜਨਤਕ ਸਮਾਗਮ ਤੋਂ ਵਾਪਸ ਆ ਰਹੀ ਇਕ ਬੱਸ ਤੇ ਇਕ ਪਿਕਅੱਪ ਵਾਹਨ ਵਿਚਕਾਰ ਹੋਈ ਆਹਮੋ-ਸਾਹਮਣੇ ਟੱਕਰ ਵਿਚ 10 ਲੋਕਾਂ ਦੀ ਮÏਤ ਹੋ ਗਈ ਤੇ 31 ਜ਼ਖਮੀ ਹੋ ਗਏ, ਜਿਨ੍ਹਾਂ ਵਿਚ ਤਿੰਨ ਤੋਂ ਚਾਰ ਦੀ ਹਾਲਤ ਗੰਭੀਰ ਹੈ | ਪੁਲਿਸ ਸੁਪਰਡੈਂਟ ਅਜੇ ਪਾਂਡੇ ਨੇ ਦੱਸਿਆ ਕਿ ਇਹ ਘਟਨਾ ਜ਼ਿਲ੍ਹਾ ਹੈੱਡਕੁਆਰਟਰ ਤੋਂ ਲਗਭਗ 25 ਕਿਲੋਮੀਟਰ ਦੂਰ ਨਾਗਪੁਰ ਰੋਡ 'ਤੇ ਸਿਮਰੀਆ ਨੇੜੇ ਵਾਪਰੀ | ਇਸ ਹਾਦਸੇ ਵਿਚ 6 ਪੁਰਸ਼, 3 ਅÏਰਤਾਂ ਤੇ ਇਕ ਬੱਚੇ ਦੀ ਮÏਤ ਹੋ ਗਈ | ਛਿੰਦਵਾੜਾ ਦੇ ਕੁਲੈਕਟਰ ਹਰਿੰਦਰ ਨਾਰਾਇਣ ਨੇ ਦੱਸਿਆ ਕਿ ਡਾਕਟਰਾਂ ਅਨੁਸਾਰ 31 ਵਿਅਕਤੀ ਜ਼ਖਮੀ ਹੋਏ ਹਨ | ਬੱਸ 'ਚ 40 ਤੋਂ ਵੱਧ ਯਾਤਰੀ ਸਵਾਰ ਸਨ |

ਪਿਛਲੀ ਖ਼ਬਰ ਪ੍ਰਧਾਨ ਮੰਤਰੀ, ਚੋਣ ਕਮਿਸ਼ਨ ਵਿਰੁੱਧ 'ਅਪਮਾਨਜਨਕ' ਏ.ਆਈ. ਵੀਡੀਓ ਮਾਮਲੇ 'ਤੇ ਐਕਸ ਵਿਰੁੱਧ ਕੇਸ ਦਰਜ <br/> ਅਗਲੀ ਖ਼ਬਰ ਪ੍ਰਧਾਨ ਮੰਤਰੀ ਕੱਲ੍ਹ ਕਰਨਗੇ ਨਵੇਂ ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਉਦਘਾਟਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।