ਸੰਗਰੂਰ, 29 ਸੰਤਬਰ ( ਦਮਨਜੀਤ ਸਿੰਘ )- ਸੰਗਰੂਰ ਲਾਗਲੇ ਪਿੰਡ ਬਡਰੁੱਖਾਂ ਵਿਖ਼ੇ ਬੀਤੀ ਰਾਤ ਗੁਰੂ ਘਰ ਵਿਚ ਲੁੱਟ ਦੀ ਵਾਰਦਾਤ ਮੌਕੇ ਲੁਟੇਰਿਆਂ ਵਲੋਂ ਗੋਲੀ ਚਲਾਏ ਜਾਣ ਦੀ ਘਟਨਾ ਸਾਹਮਣੇ ਆਈ ਹੈ l ਪ੍ਰਾਪਤ ਜਾਣਕਾਰੀ ਅਨੁਸਾਰ ਲੁਟੇਰਿਆਂ ਵਲੋਂ ਗੁਰੂ ਘਰ ਦੇ ਡਾਲੀ ਵਾਲੇ ਸਿੰਘ ਅਜੈਬ ਸਿੰਘ ਨੂੰ ਮੰਜੇ ਨਾਲ ਬੰਨਣ ਦੀ ਕੋਸ਼ਿਸ਼ ਕੀਤੀ ਗਈ ਅਤੇ ਵਿਰੋਧ ਕਰਨ ’ਤੇ ਉਸ ਦੀ ਆਵਾਜ਼ ਸੁਣ ਕੇ ਨਾਲ ਦੇ ਕਮਰੇ ਵਿਚ ਸੁੱਤਾ ਹੋਇਆ ਗੁਰੂ ਘਰ ਦਾ ਲਾਂਗਰੀ ਜਸਵੰਤ ਸਿੰਘ ਬਾਹਰ ਆਇਆ ਤਾਂ ਲੁਟੇਰਿਆਂ ਵਲੋਂ ਉਸ ’ਤੇ ਗੋਲੀ ਚਲਾ ਦਿੱਤੀ l ਗੋਲੀ ਜਸਵੰਤ ਸਿੰਘ ਦੀ ਛਾਤੀ ਵਿਚ ਵੱਜੀ ਅਤੇ ਉਸ ਨੂੰ ਇਲਾਜ ਲਈ ਸੰਗਰੂਰ ਹਸਪਤਾਲ ਦਾਖਲ ਕਰਵਾਇਆ ਗਿਆ, ਉਥੋਂ ਉਸ ਨੂੰ ਪਟਿਆਲਾ ਭੇਜ ਦਿੱਤਾ ਗਿਆ ਹੈ ਅਤੇ ਉਸ ਦੀ ਹਾਲਾਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ l
ਤਾਜ਼ਾ ਖ਼ਬਰਾਂ
Free
ਸੰਗਰੂਰ ਦੇ ਗੁਰੂ ਘਰ 'ਚ ਲੁੱਟ ਕਰਨ ਆਏ ਲੁਟੇਰਿਆਂ ਨੇ ਸੇਵਾਦਾਰ ਨੂੰ ਮਾਰੀ ਗੋਲੀ
ਸੰਗਰੂਰ, 29 ਸੰਤਬਰ (ਦਮਨਜੀਤ ਸਿੰਘ)- ਸੰਗਰੂਰ ਲਾਗਲੇ ਪਿੰਡ ਬਡਰੁੱਖਾਂ ਵਿਖ਼ੇ ਬੀਤੀ ਰਾਤ ਗੁਰੂ ਘਰ ਵਿਚ ਲੁੱਟ ਦੀ ਵਾਰਦਾਤ ਮੌਕੇ ਲੁਟੇਰਿਆਂ ਵਲੋਂ ਗੋਲੀ ਚਲਾਏ ਜਾਣ ਦੀ ਘਟਨਾ ਸਾਹਮਣੇ ਆਈ ਹੈ l
ਅਜੀਤ ਡੈਸਕ
29-09-2026