ਨਵੀਂ ਦਿੱਲੀ, 26 ਮਾਰਚ (ਏਜੰਸੀ)-ਸੁਪਰੀਮ ਕੋਰਟ ਨੇ ਕਿਹਾ ਕਿ ਦਾਜ ਕਾਰਨ ਹੋਣ ਵਾਲੀਆਂ ਮÏਤਾਂ ਸਮਾਜ 'ਤੇ ਇਕ ਗੰਭੀਰ ਧੱਬਾ ਹਨ, ਅਦਾਲਤ ਨੇ ਕਿਹਾ ਕਿ ਕਾਨੂੰਨੀ ਪਾਬੰਦੀਆਂ ਦੇ ਬਾਵਜੂਦ, ਇਹ ਪ੍ਰਥਾ ਹਜ਼ਾਰਾਂ ਅÏਰਤਾਂ ਦੀ ਗੈਰ-ਕੁਦਰਤੀ ਮÏਤ ਦਾ ਕਾਰਨ ਬਣਦੀ ਹੈ | ਜਸਟਿਸ ਜੇ.ਬੀ. ਪਾਰਦੀਵਾਲਾ ਅਤੇ ਵਿਜੇ ਬਿਸ਼ਨੋਈ ਦੇ ਬੈਂਚ ਨੇ ਦਾਜ ਕਾਰਨ ਹੋਣ ਵਾਲੀ ਮÏਤ ਦੇ ਇਕ ਮਾਮਲੇ 'ਚ ਇਕ ਵਿਅਕਤੀ ਦੀ ਜ਼ਮਾਨਤ ਰੱਦ ਕਰਦੇ ਹੋਏ ਇਹ ਟਿੱਪਣੀ ਕੀਤੀ | ਬੈਂਚ ਨੇ ਕਿਹਾ ਕਿ ਪਟਨਾ ਹਾਈ ਕੋਰਟ ਵਲੋਂ ਮੁਲਜ਼ਮ ਨੂੰ ਜ਼ਮਾਨਤ 'ਤੇ ਰਿਹਾਅ ਕਰਨ ਦਾ ਹੁਕਮ ਪੂਰੀ ਤਰ੍ਹਾਂ ਗਲਤ ਅਤੇ ਅਸਥਿਰ ਹੈ | ਬੈਂਚ ਨੇ ਕਿਹਾ ਕਿ ਦਾਜ ਕਾਰਨ ਹੋਣ ਵਾਲੀਆਂ ਮÏਤਾਂ ਵਰਗੇ ਬਹੁਤ ਗੰਭੀਰ ਅਪਰਾਧ 'ਚ ਹਾਈ ਕੋਰਟ ਨੂੰ ਆਪਣੇ ਵਿਵੇਕ ਦੀ ਵਰਤੋਂ ਕਰਦੇ ਸਮੇਂ ਬਹੁਤ ਸਾਵਧਾਨ ਰਹਿਣਾ ਚਾਹੀਦਾ ਸੀ | ਬੈਂਚ ਨੇ ਕਿਹਾ ਕਿ ਦਾਜ ਕਾਰਨ ਹੋਣ ਵਾਲੀਆਂ ਮÏਤਾਂ ਸੱਚਮੁਚ ਇਕ ਡੂੰਘੀ ਸ਼ਰਮਿੰਦਗੀ ਅਤੇ ਇਕ ਵੱਡੀ ਸਮਾਜਿਕ ਬੁਰਾਈ ਹੈ, ਜੋ ਮਨੁੱਖੀ ਅਧਿਕਾਰਾਂ ਅਤੇ ਮਾਣ-ਸਨਮਾਨ ਦੀ ਗੰਭੀਰ ਉਲੰਘਣਾ ਕਰਦੀ ਹੈ | ਬੈਂਚ ਨੇ ਕਿਹਾ ਕਿ ਕਾਨੂੰਨੀ ਪਾਬੰਦੀਆਂ ਦੇ ਬਾਵਜੂਦ ਇਹ ਕੁਪ੍ਰਥਾ ਅੱਜ ਵੀ ਹਜ਼ਾਰਾਂ ਅÏਰਤਾਂ ਦੀ ਗੈਰ-ਕੁਦਰਤੀ ਮÏਤ ਦਾ ਕਾਰਨ ਬਣ ਰਹੀ ਹੈ, ਅਕਸਰ ਜਾਂ ਤਾਂ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ ਜਾਂ ਫਿਰ ਲਾੜੇ ਦੇ ਪਰਿਵਾਰ ਵਲੋਂ ਪੈਸੇ ਜਾਂ ਕੀਮਤੀ ਚੀਜ਼ਾਂ ਦੇ ਲਾਲਚ ਕਾਰਨ ਉਹ ਖੁਦਕੁਸ਼ੀ ਲਈ ਮਜਬੂਰ ਹੋ ਜਾਂਦੀਆਂ ਹਨ | ਬੈਂਚ ਨੇ ਕਿਹਾ ਕਿ ਦਾਜ ਕਾਰਨ ਹੋਣ ਵਾਲੀਆਂ ਮÏਤਾਂ ਸਮਾਜ 'ਤੇ ਇਕ ਗੰਭੀਰ ਧੱਬਾ ਹਨ |