29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਪ੍ਰਧਾਨ ਮੰਤਰੀ ਵਲੋਂ ਮੁੱਖ ਮੰਤਰੀਆਂ ਨਾਲ ਮੀਟਿੰਗ ਅੱਜ <br/>

ਅਜੀਤ ਡੈਸਕ 27-03-2026

ਚੋਣਾਂ ਵਾਲੇ ਰਾਜਾਂ ਦੇ ਮੁੱਖ ਮੰਤਰੀ ਨਹੀਂ ਹੋਣਗੇ ਸ਼ਾਮਿਲ
ਨਵੀਂ ਦਿੱਲੀ, 26 ਮਾਰਚ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਪੱਛਮੀ ਏਸ਼ੀਆ ਟਕਰਾਅ ਦੇ ਮੱਦੇਨਜ਼ਰ ਤਿਆਰੀਆਂ ਅਤੇ ਯੋਜਨਾਵਾਂ ਦੀ ਸਮੀਖਿਆ ਕਰਨ ਲਈ ਚੋਣਾਂ ਵਾਲੇ ਰਾਜਾਂ ਨੂੰ ਛੱਡ ਕੇ ਬਾਕੀ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕਰਨਗੇ | ਇਹ ਪਹਿਲਾ ਮÏਕਾ ਹੈ ਜਦੋਂ ਪ੍ਰਧਾਨ ਮੰਤਰੀ ਪੱਛਮੀ ਏਸ਼ੀਆ ਟਕਰਾਅ 'ਤੇ ਮੁੱਖ ਮੰਤਰੀਆਂ ਨਾਲ ਮੀਟਿੰਗ ਕਰਨਗੇ | ਸੂਤਰਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਕੱਲ੍ਹ ਸ਼ਾਮ ਨੂੰ ਪੱਛਮੀ ਏਸ਼ੀਆ ਟਕਰਾਅ 'ਤੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਮੁੱਖ ਮੰਤਰੀਆਂ ਨਾਲ ਗੱਲਬਾਤ ਕਰਨਗੇ ਤਾਂ ਜੋ ਰਾਜਾਂ ਦੀਆਂ ਤਿਆਰੀਆਂ ਅਤੇ ਯੋਜਨਾਵਾਂ ਦੀ ਸਮੀਖਿਆ ਕੀਤੀ ਜਾ ਸਕੇ | ਮੀਟਿੰਗ ਟੀਮ ਇੰਡੀਆ ਦੀ ਭਾਵਨਾ 'ਚ ਯਤਨਾਂ ਦੇ ਤਾਲਮੇਲ ਨੂੰ ਯਕੀਨੀ ਬਣਾਉਣ 'ਤੇ ਕੇਂਦਿ੍ਤ ਹੋਵੇਗੀ | ਚੋਣ ਵਾਲੇ ਰਾਜਾਂ ਦੇ ਮੁੱਖ ਮੰਤਰੀ ਆਦਰਸ਼ ਚੋਣ ਜ਼ਾਬਤਾ (ਐਮ.ਸੀ.ਸੀ.) ਕਾਰਨ ਇਸ ਮੀਟਿੰਗ ਦਾ ਹਿੱਸਾ ਨਹੀਂ ਹੋਣਗੇ | ਕੈਬਨਿਟ ਸਕੱਤਰੇਤ ਚੋਣਾਂ ਵਾਲੇ ਤਾਮਿਲਨਾਡੂ, ਪੱਛਮੀ ਬੰਗਾਲ, ਅਸਾਮ, ਕੇਰਲ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਪੁਡੂਚੇਰੀ ਦੇ ਮੁੱਖ ਸਕੱਤਰਾਂ ਨਾਲ ਵੱਖਰੀ ਮੀਟਿੰਗ ਕਰਨਗੇ | ਪ੍ਰਧਾਨ ਮੰਤਰੀ ਇਸ ਮੀਟਿੰਗ 'ਚ ਊਰਜਾ ਅਤੇ ਤੇਲ ਸੁਰੱਖਿਆ 'ਤੇ ਚਰਚਾ ਕਰਨਗੇ ਅਤੇ ਟੀਮ ਇੰਡੀਆ ਦੀ ਭਾਵਨਾ ਨਾਲ ਚੱਲਣ ਦਾ ਸੁਨੇਹਾ ਦੇਣਗੇ | ਇਸ ਇਲਾਵਾ ਜੰਗ ਦੇ ਕਾਰਨ ਸਮੁੰਦਰੀ ਵਪਾਰ ਮਾਰਗਾਂ 'ਤੇ ਪੈਣ ਵਾਲੇ ਅਸਰ ਅਤੇ ਜ਼ਰੂਰੀ ਵਸਤਾਂ ਦੀ ਸਪਲਾਈ ਲੜੀ ਨੂੰ ਟੁੱਟਣ ਤੋਂ ਬਚਾਉਣ ਲਈ ਰਣਨੀਤੀ 'ਤੇ ਵੀ ਚਰਚਾ ਕਰਨਗੇ |

ਪਿਛਲੀ ਖ਼ਬਰ ਦੇਸ਼ ਕੋਲ 60 ਦਿਨਾਂ ਦਾ ਤੇਲ ਭੰਡਾਰ, 8 ਲੱਖ ਟਨ ਐਲ.ਪੀ.ਜੀ. ਸੁਰੱਖਿਅਤ-ਸਰਕਾਰ <br/> ਅਗਲੀ ਖ਼ਬਰ ਅਫ਼ਗਾਨਿਸਤਾਨ ਤੇ ਪਾਕਿਸਤਾਨ ਵਿਚਾਲੇ ਫਿਰ ਝੜਪਾਂ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।