29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਅਫ਼ਗਾਨਿਸਤਾਨ ਤੇ ਪਾਕਿਸਤਾਨ ਵਿਚਾਲੇ ਫਿਰ ਝੜਪਾਂ ਸ਼ੁਰੂ

ਅਜੀਤ ਡੈਸਕ 27-03-2026

ਈਦ ਲਈ ਜੰਗਬੰਦੀ ਖ਼ਤਮ ਹੋਣ ਬਾਅਦ ਭੜਕੀ ਹਿੰਸਾ-3 ਪਾਕਿ ਚੌਕੀਆਂ ਤਬਾਹ
ਅੰਮਿ੍ਤਸਰ, 26 ਮਾਰਚ (ਸੁਰਿੰਦਰ ਕੋਛੜ)-ਅਫ਼ਗਾਨਿਸਤਾਨ ਅਤੇ ਪਾਕਿਸਤਾਨ ਦੀ ਸਰਹੱਦ 'ਤੇ ਲੜਾਈ ਮੁੜ ਸ਼ੁਰੂ ਹੋ ਗਈ ਹੈ | ਅਫ਼ਗਾਨ ਤਾਲਿਬਾਨ ਅਧਿਕਾਰੀਆਂ ਅਨੁਸਾਰ ਹਮਲੇ 'ਚ ਦੋ ਨਾਗਰਿਕ ਮਾਰੇ ਗਏ ਅਤੇ 8 ਹੋਰ ਜ਼ਖ਼ਮੀ ਹੋ ਗਏ | ਝੜਪਾਂ 'ਚ ਇਕ ਪਾਕਿਸਤਾਨੀ ਨਾਗਰਿਕ ਵੀ ਮਾਰਿਆ ਗਿਆ | ਦੱਸਿਆ ਜਾ ਰਿਹਾ ਹੈ ਕਿ ਅਫ਼ਗਾਨਿਸਤਾਨ ਅਤੇ ਪਾਕਿ ਨੇ ਸਾਂਝੇ ਤੌਰ 'ਤੇ ਈਦ ਲਈ ਪੰਜ ਦਿਨਾਂ ਦੀ ਅਸਥਾਈ ਜੰਗਬੰਦੀ ਦਾ ਐਲਾਨ ਕੀਤਾ ਸੀ ਅਤੇ ਬੀਤੇ ਦਿਨ 25 ਮਾਰਚ ਦੀ ਅੱਧੀ ਰਾਤ ਨੂੰ ਜੰਗਬੰਦੀ ਖ਼ਤਮ ਹੋਣ ਤੋਂ ਬਾਅਦ ਦੋਵਾਂ ਮੁਲਕਾਂ ਵਿਚਕਾਰ ਝੜਪਾਂ ਮੁੜ ਸ਼ੁਰੂ ਹੋ ਗਈਆਂ | ਇਕ ਅਫ਼ਗਾਨ ਅਧਿਕਾਰੀ ਨੇ ਦੱਸਿਆ ਕਿ ਜੰਗਬੰਦੀ ਖ਼ਤਮ ਹੁੰਦੇ ਹੀ ਪਾਕਿਸਤਾਨੀ ਫ਼ੌਜ ਨੇ ਅਫ਼ਗਾਨਿਸਤਾਨ ਦੇ ਨਾਰਾਈ ਅਤੇ ਸਰਕਾਨੋ ਖੇਤਰਾਂ 'ਚ ਦਰਜਨਾਂ ਗੋਲੇ ਦਾਗੇ | ਉਨ੍ਹਾਂ ਕਿਹਾ ਕਿ ਅਫ਼ਗਾਨ ਸਰਹੱਦੀ ਬਲਾਂ ਨੇ ਜਵਾਬੀ ਗੋਲੀਬਾਰੀ ਕੀਤੀ ਅਤੇ ਤਿੰਨ ਪਾਕਿਸਤਾਨੀ ਫ਼ੌਜੀ ਚੌਕੀਆਂ ਨੂੰ ਤਬਾਹ ਕਰ ਦਿੱਤਾ, ਜਿਸ 'ਚ ਇਕ ਵਿਅਕਤੀ ਦੀ ਮੌਤ ਹੋ ਗਈ | ਉੱਧਰ, ਪਾਕਿ ਆਧਾਰਿਤ ਵਿਦਰੋਹੀ ਸਮੂਹ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਨੇ ਵੀ ਦਾਅਵਾ ਕੀਤਾ ਕਿ ਈਦ ਲਈ ਤਿੰਨ ਦਿਨਾਂ ਦੀ ਜੰਗਬੰਦੀ ਤੋਂ ਬਾਅਦ ਸਮੂਹ ਨੇ ਪਾਕਿ ਅੰਦਰ ਹਮਲੇ ਦੁਬਾਰਾ ਸ਼ੁਰੂ ਕਰ ਦਿੱਤੇ ਹਨ | ਦੱਸਿਆ ਜਾ ਰਿਹਾ ਹੈ ਕਿ 17 ਮਾਰਚ ਨੂੰ ਪਾਕਿ ਨੇ ਅਫ਼ਗਾਨਿਸਤਾਨ 'ਚ ਤਾਬੜਤੋੜ ਹਵਾਈ ਹਮਲੇ ਕੀਤੇ ਸਨ | ਹਮਲਿਆਂ 'ਚ ਉਮੀਦ ਨਸ਼ਾ ਛੁਡਾਊ ਹਸਪਤਾਲ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ | ਇਸ ਹਮਲੇ 'ਚ 500 ਤੋਂ ਵੱਧ ਲੋਕ ਮਾਰੇ ਗਏ ਅਤੇ 250 ਤੋਂ ਵੱਧ ਜ਼ਖ਼ਮੀ ਹੋਏ ਸਨ | ਇਨ੍ਹਾਂ 'ਚੋਂ 46 ਗੰਭੀਰ ਜ਼ਖ਼ਮੀਆਂ ਦੇ ਦਮ-ਤੋੜ ਜਾਣ ਬਾਅਦ ਅੱਜ ਕਾਬੁਲ ਦੇ ਸਥਾਨਕ ਕਬਰਸਤਾਨ 'ਚ ਉਨ੍ਹਾਂ ਨੂੰ ਦਫ਼ਨਾਇਆ ਗਿਆ |

ਪਿਛਲੀ ਖ਼ਬਰ ਪ੍ਰਧਾਨ ਮੰਤਰੀ ਵਲੋਂ ਮੁੱਖ ਮੰਤਰੀਆਂ ਨਾਲ ਮੀਟਿੰਗ ਅੱਜ <br/> ਅਗਲੀ ਖ਼ਬਰ ਭਗਵੰਤ ਮਾਨ ਸਰਕਾਰ ਦੇ 4 ਸਾਲ ਪੂਰੇ ਹੋਣ 'ਤੇ ਵੱਡੀ ਜਨਤਕ ਮੁਹਿੰਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।