08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਭਾਰਤੀ ਜਲ ਸੈਨਾ ਖੋਜ ਤੇ ਬਚਾਅ ਕਾਰਜ 'ਚ ਸ਼ਾਮਿਲ ਹੋਈ

ਅਜੀਤ ਡੈਸਕ 06-03-2026
ਨਵੀਂ ਦਿੱਲੀ, 5 ਮਾਰਚ (ਪੀ. ਟੀ. ਆਈ.)-ਭਾਰਤੀ ਜਲ ਸੈਨਾ ਨੇ ਕਿਹਾ ਕਿ ਉਹ ਈਰਾਨੀ ਜੰਗੀ ਜਹਾਜ਼ 'ਆਈ.ਆਰ.ਆਈ.ਐਸ. ਦੇਨਾ' ਤੋਂ ਮਿਲੀ ਐਮਰਜੈਂਸੀ ਕਾਲ ਤੋਂ ਬਾਅਦ ਖੋਜ ਅਤੇ ਬਚਾਅ ਕਾਰਜ ਵਿਚ ਸ਼ਾਮਿਲ ਹੋਈ, ਜੋ ਕਿ ਇਕ ਅਮਰੀਕੀ ਪਣਡੁੱਬੀ ਵਲੋਂ ਚਲਾਈ ਗਈ 'ਟਾਰਪੀਡੋ' ਦੀ ਲਪੇਟ ਵਿਚ ਆਉਣ ਤੋਂ ਬਾਅਦ ਸ੍ਰੀਲੰਕਾ ਦੇ ਤੱਟ 'ਤੇ ਡੁੱਬ ਗਿਆ ਸੀ | ਭਾਰਤੀ ਜਲ ਸੈਨਾ ਨੇ ਦੱਸਿਆ ਕਿ 'ਆਈ.ਐਨ.ਐਸ. ਤਰੰਗਿਨੀ' ਜੋ ਕਿ ਆਸ ਪਾਸ ਗਸ਼ਤ ਕਰ ਰਿਹਾ ਸੀ, ਨੂੰ ਬਚਾਅ ਕਾਰਜਾਂ ਵਿਚ ਸਹਾਇਤਾ ਲਈ ਤਾਇਨਾਤ ਕੀਤਾ ਗਿਆ ਸੀ ਅਤੇ ਸ਼ਾਮ 4 ਵਜੇ ਤੱਕ ਖੋਜ ਖੇਤਰ ਵਿਚ ਪਹੁੰਚ ਗਿਆ ਸੀ | ਇਸ ਸਮੇਂ ਤੱਕ ਸ੍ਰੀਲੰਕਾ ਦੀ ਜਲ ਸੈਨਾ ਅਤੇ ਹੋਰ ਏਜੰਸੀਆਂ ਵਲੋਂ ਖੋਜ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਸੀ |


ਪਿਛਲੀ ਖ਼ਬਰ ਅਮਰੀਕਾ ਨੂੰ ਸਖ਼ਤ ਜਵਾਬ ਦੇਵਾਂਗੇ-ਈਰਾਨੀ ਰਾਜਦੂਤ ਅਗਲੀ ਖ਼ਬਰ ਅਸਾਮ 'ਚ ਸੁਖੋਈ ਲੜਾਕੂ ਜਹਾਜ਼ ਲਾਪਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।