ਸਟਾਕਹੋਮ, 7 ਅਕਤੂਬਰ (ਏ.ਪੀ.)-ਰਸਾਇਣਕ ਅਣੂਆਂ ’ਚ ਮੌਜੂਦ ਰਹੱਸਮਈ ਸ਼ੀਸ਼ੇ ਵਰਗੀਆਂ ਤਸਵੀਰਾਂ (ਮਿਰਰ ਇਮੇਜ) ਦੀ ਗੁੱਥੀ ਸੁਲਝਾਉਣ ਲਈ ਕੀਤੇ ਸ਼ਾਨਦਾਰ ਕੰਮ ਵਾਸਤੇ ਹੈਨਰੀ ਬੀ. ਕਾਗਨ ਤੇ ਕੇਨਸੋ ਸੋਆਈ ਨੂੰ ਬੁੱਧਵਾਰ ਨੂੰ ਰਸਾਇਣ ਵਿਗਿਆਨ ਦਾ ਨੋਬਲ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ। ਨੋਬਲ ਕਮੇਟੀ ਫਾਰ ਕੈਮਿਸਟਰੀ ਦੇ ਚੇਅਰਮੈਨ ਹਾਈਨਰ ਲਿੰਕੇ ਨੇ ਕਿਹਾ ਕਿ ਕਾਗਨ ਤੇ ਸੋਆਈ ਨੇ ਇਕ ਸਦੀ ਤੋਂ ਵੀ ਪੁਰਾਣੇ ਰਸਾਇਣਕ ਰਹੱਸ ਦਾ ਹੱਲ ਲੱਭਣ ’ਚ ਮਹੱਤਵਪੂਰਨ ਯੋਗਦਾਨ ਪਾਇਆ ਹੈ ਕਿ ਇਕੋ ਕਿਸਮ ਦੇ ਰਸਾਇਣਕ ਅਣੂਆਂ ਦੀ ਬਣਤਰ ਆਪਣੇ ਆਪ ਕਿਵੇਂ ਵਿਕਸਿਤ ਹੋ ਸਕਦੀ ਹੈ। ਉਨ੍ਹਾਂ ਵਲੋਂ ਵਿਕਸਿਤ ਕੀਤੀਆਂ ਰਸਾਇਣਕ ਪ੍ਰਤੀਕਿਰਿਆਵਾਂ ਨੂੰ ਉਨ੍ਹਾਂ ‘‘ਸ਼ਾਨਦਾਰ’’ ਕਰਾਰ ਦਿੱਤਾ। 95 ਸਾਲਾ ਕਾਗਨ ਦਾ ਜਨਮ ਫਰਾਂਸ ’ਚ ਹੋਇਆ ਤੇ ਉਹ ਓਰਸੇ ਸਥਿਤ ਯੂਨੀਵਰਸਿਟੇ ਪੈਰਿਸ-ਸੁਦ ਨਾਲ ਜੁੜੇ ਹੋਏ ਹਨ। ਜਪਾਨ ’ਚ ਜਨਮੇ ਸੋਆਈ ਟੋਕੀਓ ਯੂਨੀਵਰਸਿਟੀ ਆਫ਼ ਸਾਇੰਸ ਨਾਲ ਸੰਬੰਧਿਤ ਹਨ। ਨੋਬਲ ਕਮੇਟੀ ਵਲੋਂ ਸੰਪਰਕ ਕੀਤੇ ਜਾਣ ਸਮੇਂ ਸੋਆਈ ਆਪਣੇ ਘਰ ਨੇੜੇ ਖਰੀਦਦਾਰੀ ਕਰ ਰਹੇ ਸਨ। ਰਾਇਲ ਸਵੀਡਿਸ਼ ਅਕੈਡਮੀ ਆਫ਼ ਸਾਇੰਸਿਜ਼ ਨੇ ਸਟਾਕਹੋਮ ’ਚ ਪੁਰਸਕਾਰ ਦਾ ਐਲਾਨ ਕੀਤਾ।
ਰਸਾਇਣ ਵਿਗਿਆਨ ਦਾ ਨੋਬਲ ਪੁਰਸਕਾਰ ਕਾਗਨ ਤੇ ਸੋਆਈ ਨੂੰ
ਸਟਾਕਹੋਮ, 7 ਅਕਤੂਬਰ (ਏ.ਪੀ.)-ਰਸਾਇਣਕ ਅਣੂਆਂ ’ਚ ਮੌਜੂਦ ਰਹੱਸਮਈ ਸ਼ੀਸ਼ੇ ਵਰਗੀਆਂ ਤਸਵੀਰਾਂ (ਮਿਰਰ ਇਮੇਜ) ਦੀ ਗੁੱਥੀ ਸੁਲਝਾਉਣ ਲਈ ਕੀਤੇ ਸ਼ਾਨਦਾਰ ਕੰਮ ਵਾਸਤੇ ਹੈਨਰੀ ਬੀ. ਕਾਗਨ ਤੇ ਕੇਨਸੋ ਸੋਆਈ ਨੂੰ ਬੁੱਧਵਾਰ ਨੂੰ ...
ਅਜੀਤ ਡੈਸਕ
08-10-2026