08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਅਸਾਮ 'ਚ ਸੁਖੋਈ ਲੜਾਕੂ ਜਹਾਜ਼ ਲਾਪਤਾ

ਅਜੀਤ ਡੈਸਕ 06-03-2026
ਨਵੀਂ ਦਿੱਲੀ, 5 ਮਾਰਚ (ਏਜੰਸੀ)-ਭਾਰਤੀ ਹਵਾਈ ਫ਼ੌਜ ਦੇ ਇਕ ਸੁਖੋਈ-30 ਲੜਾਕੂ ਜਹਾਜ਼ ਦਾ ਅਸਾਮ ਦੇ ਕਾਰਬੀ ਐਂਗਲੋਂਗ ਇਲਾਕੇ 'ਚੋਂ ਸੰਪਰਕ ਟੁੱਟ ਗਿਆ ਹੈ ਤੇ ਇਸ ਦਾ ਕੋਈ ਥਹੁ-ਪਤਾ ਨਹੀਂ ਲੱਗ ਰਿਹਾ | ਇਸ ਘਟਨਾ ਤੋਂ ਬਾਅਦ ਭਾਰਤੀ ਹਵਾਈ ਫ਼ੌਜ ਦੀਆਂ ਟੀਮਾਂ ਨੇ ਜਹਾਜ਼ ਦੀ ਭਾਲ ਲਈ ਸਰਚ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ ਹੈ | ਫਿਲਹਾਲ ਜਹਾਜ਼ ਦੇ ਲਾਪਤਾ ਹੋਣ ਦੇ ਕਾਰਨਾਂ ਅਤੇ ਪਾਇਲਟਾਂ ਬਾਰੇ ਹੋਰ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ | ਰੱਖਿਆ ਸੂਤਰਾਂ ਅਨੁਸਾਰ ਉਸ ਇਲਾਕੇ 'ਚ ਮੌਸਮ ਕਾਫ਼ੀ ਖ਼ਰਾਬ ਹੈ ਅਤੇ ਹਵਾਈ ਸਰਵੇਖਣ 'ਚ ਮੁਸ਼ਕਿਲਾਂ ਆ ਰਹੀਆਂ ਹਨ | ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਨੇ ਰੁਟੀਨ ਟ੍ਰੇਨਿੰਗ ਮਿਸ਼ਨ ਲਈ ਉਡਾਣ ਭਰੀ ਸੀ ਪਰ ਕੁਝ ਸਮੇਂ ਬਾਅਦ ਹੀ ਰਾਤ ਕਰੀਬ 7.42 ਵਜੇ ਇਸ ਦਾ ਰਾਡਾਰ ਅਤੇ ਰੇਡੀਓ ਸੰਪਰਕ ਟੁੱਟ ਗਿਆ |

ਪਿਛਲੀ ਖ਼ਬਰ ਭਾਰਤੀ ਜਲ ਸੈਨਾ ਖੋਜ ਤੇ ਬਚਾਅ ਕਾਰਜ 'ਚ ਸ਼ਾਮਿਲ ਹੋਈ ਅਗਲੀ ਖ਼ਬਰ 100 ਜੰਗੀ ਜਹਾਜ਼ਾਂ ਵਲੋਂ ਈਰਾਨੀ ਕਮਾਂਡ ਕੇਂਦਰ 'ਤੇ ਹਮਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।