19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਪਾਵਰਕਾਮ ਮੁਲਾਜ਼ਮਾਂ ਤੇ ਸਾਬਕਾ ਮੁਲਾਜ਼ਮਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਪ੍ਰਤੀ ਰੋਸ ਜਤਾਇਆ

ਅਜੀਤ ਡੈਸਕ 09-12-2025
ਜਲੰਧਰ ਛਾਉਣੀ, 8 ਦਸੰਬਰ (ਪਵਨ ਖਰਬੰਦਾ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਕੈਂਟ ਡਵੀਜ਼ਨ ਜਲੰਧਰ ਦੇ ਰੈਗੂਲਰ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਠੇਕਾ ਮੁਲਾਜ਼ਮਾਂ ਨੇ ਕੈਂਟ ਡਵੀਜ਼ਨ ਬੜਿੰਗਾ ਦਫਤਰ ਅੱਗੇ ਕੇਂਦਰ ਅਤੇ ਪੰਜਾਬ ਸਰਕਾਰ ਵਿਰੁੱਧ ਸਾਂਝੇ ਤੌਰ 'ਤੇ ਧਰਨਾ ਦਿੱਤਾ ਅਤੇ ਪੁਤਲਾ ਵੀ ਫੂਕਿਆ | ਇਹ ਧਰਨਾ ਸੰਯੁਕਤ ਕਿਸਾਨ ਮੋਰਚਾ ਅਤੇ ਵੱਖ-ਵੱਖ ਟਰੇਡ ਯੂਨੀਅਨਾਂ ਦੇ ਸੱਦੇ 'ਤੇ ਦਿੱਤਾ ਗਿਆ | ਧਰਨੇ 'ਚ ਕੈਂਟ, ਜਮਸ਼ੇਰ, ਜੰਡੂ ਸਿੰਘਾ, ਆਦਮਪੁਰ, ਕਠਾਰ, ਡਰੋਲੀ ਕਲਾਂ ਅਤੇ ਕਈ ਹੋਰ ਪਿੰਡਾਂ ਤੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਸ਼ਮੂਲੀਅਤ ਕੀਤੀ | ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਬਿਜਲੀ ਸੋਧ ਬਿੱਲ 2025, ਨਵੇਂ ਕਿਰਤ ਕਾਨੂੰਨ, ਬੀਜ ਬਿਲ 2025 ਕਾਨੂੰਨਾਂ ਨੂੰ ਲੋਕਾਂ 'ਤੇ ਧੱਕੇ ਨਾਲ ਠੋਸ ਰਹੀ ਹੈ ਜੋ ਕਿ ਮੁਲਾਜ਼ਮਾਂ, ਪੈਨਸ਼ਨਰਾਂ, ਮਜ਼ਦੂਰਾਂ, ਕਿਸਾਨਾਂ ਅਤੇ ਆਮ ਲੋਕਾਂ ਲਈ ਘਾਤਕ ਸਿੱਧ ਹੋਣਗੇ | ਆਗੂਆਂ ਨੇ ਪੰਜਾਬ ਸਰਕਾਰ ਵਲੋਂ ਸਰਕਾਰੀ ਜਾਇਦਾਦਾਂ ਨੂੰ ਕੋਢੀਆਂ ਦੇ ਭਾਅ ਵੇਚਣ ਦੇ ਫੈਸਲੇ ਦਾ ਵੀ ਡੱਟ ਕੇ ਵਿਰੋਧ ਕੀਤਾ |
ਇਸ ਲਈ ਆਗੂਆਂ ਨੇ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਠੇਕਾ ਕਾਮਿਆਂ ਨੂੰ ਸਾਂਝੇ ਤੌਰ 'ਤੇ ਤਿੱਖੇ ਸੰਘਰਸ਼ਾਂ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ | ਧਰਨੇ ਨੂੰ ਪੈਨਸ਼ਨਰਜ਼ ਐਸੋਸੀਏਸ਼ਨ ਦੇ ਜਲੰਧਰ ਸਰਕਲ ਦੇ ਪ੍ਰਧਾਨ ਮਿਸਟਰ ਸ੍ਰੀ ਰਾਮ ਜੱਗੀ, ਸਰਕਲ ਆਗੂ ਜੋਗਿੰਦਰ ਪਾਲ, ਵਿਜੇ ਕੁਮਾਰ, ਅਵਤਾਰ ਸਿੰਘ, ਸੁਰਿੰਦਰ ਸਿੰਘ, ਜਗਨ ਨਾਥ, ਭਗਵਾਨ ਦਾਸ, ਸ਼ਿਰੀਧਰ, ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਡਵੀਜ਼ਨ ਸਕੱਤਰ ਕਿਸ਼ਨ ਲਾਲ, ਭੁਪਿੰਦਰ ਕੁਮਾਰ ਅਤੇ ਕਈ ਹੋਰ ਬੁਲਾਰਿਆਂ ਨੇ ਸੰਬੋਧਨ ਕੀਤਾ | ਡਵੀਜ਼ਨ ਪ੍ਰਧਾਨ ਪੂਰਨ ਚੰਦ ਨੇ ਧਰਨੇ 'ਚ ਆਏ ਸਾਥੀਆਂ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਸੰਤ ਸੀਚੇਵਾਲ ਵਲੋਂ 10ਵੇਂ ਜੇ. ਪੀ. ਜੀ. ਏ. ਕਿਸਾਨ ਮੇਲੇ ਦਾ ਉਦਘਾਟਨ 8 ਨਕੋਦਰ ਵਿਖੇ ਹੋਏ ਕਿਸਾਨ ਮੇਲੇ ਦਾ ਕਿਸਾਨਾਂ... ਅਗਲੀ ਖ਼ਬਰ ਐਲ. ਪੀ. ਪੀ. ਯੂ. ਵਿਖੇ 2 ਦਿਨਾ ਨਾਰਥ ਜ਼ੋਨ ਵਾਈਸ ਚਾਂਸਲਰਜ਼ ਸੰਮੇਲਨ ਅੱਜ ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।