18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਡਰੋਲੀ ਕਾਲਜ ’ਚ ‘ਨਸ਼ਾ ਮੁਕਤ ਅਭਿਆਨ’ ਤਹਿਤ ਸਮਾਗਮ ਕਰਵਾਇਆ

ਆਦਮਪੁਰ, 18 ਨਵੰਬਰ (ਰਮਨ ਦਵੇਸਰ)-ਮਨਿਸਟਰੀ ਆਫ਼ ਯੂਥ ਅਫੇਅਰਜ਼ ਐਂਡ ਸਪੋਰਟਸ, ਭਾਰਤ ਸਰਕਾਰ ਵਲੋਂ ਪੂਰੇ ਭਾਰਤ ਵਿਚ ਚਲਾਏ ਜਾ ਰਹੇ ‘ਨਸ਼ਾ ਮੁਕਤ ਅਭਿਆਨ’ ਤਹਿਤ ਗੁਰੂ ਨਾਨਕ ਖਾਲਸਾ ਕਾਲਜ ਡਰੋਲੀ ਕਲਾਂ ਦੇ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਦੀ ਅਗਵਾਈ ਹੇਠ ਐਨ.

ਅਜੀਤ ਡੈਸਕ 19-11-2026
ਆਦਮਪੁਰ, 18 ਨਵੰਬਰ (ਰਮਨ ਦਵੇਸਰ)-ਮਨਿਸਟਰੀ ਆਫ਼ ਯੂਥ ਅਫੇਅਰਜ਼ ਐਂਡ ਸਪੋਰਟਸ, ਭਾਰਤ ਸਰਕਾਰ ਵਲੋਂ ਪੂਰੇ ਭਾਰਤ ਵਿਚ ਚਲਾਏ ਜਾ ਰਹੇ ‘ਨਸ਼ਾ ਮੁਕਤ ਅਭਿਆਨ’ ਤਹਿਤ ਗੁਰੂ ਨਾਨਕ ਖਾਲਸਾ ਕਾਲਜ ਡਰੋਲੀ ਕਲਾਂ ਦੇ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਦੀ ਅਗਵਾਈ ਹੇਠ ਐਨ. ਐਸ. ਐਸ. ਵਲੰਟੀਅਰਜ਼ ਲਈ ਨਸ਼ਿਆਂ ਵਿਰੁੱਧ ਸਮਾਗਮ ਕੀਤਾ। ਇਹ ਸਮਾਗਮ ਕਾਲਜ ਦੀਆਂ ਐਨ. ਐਸ. ਐਸ. ਇਕਾਈਆਂ ਦੇ ਪ੍ਰੋਗਰਾਮਰ ਅਫ਼ਸਰ ਡਾ. ਬਲਵਿੰਦਰ ਸਿੰਘ ਥਿੰਦ (ਲੜਕੇ) ਤੇ ਡਾ. ਰਵਿੰਦਰ ਕੌਰ (ਲੜਕੀਆਂ) ਦੇ ਨਿਰਦੇਸ਼ਾਂ ਕਰਵਾਇਆ। ਇਸ ਮੌਕੇ ਐਨਐਸਐਸ ਵਲੰਟੀਅਰਜ਼ ਨੂੰ ‘ਨਸ਼ਾ ਮੁਕਤ ਅਭਿਆਨ’ ਤਹਿਤ ਸਹੁੰ ਚੁੱਕਾਈ ਗਈ। ਉਪਰੰਤ ਵਲੰਟੀਅਰਜ਼ ਵਲੋਂ ਕਾਲਜ ਅਤੇ ਨਾਲ ਲਗਦੇ ਇਲਾਕੇ ਵਿਚ ਇਕ ਰੈਲੀ ਕੱਢੀ ਗਈ। ਰੈਲੀ ਦੌਰਾਨ ਵਲੰਟੀਅਰਜ਼ ਵਲੋਂ ਨਸ਼ਿਆਂ ਵਿਰੁੱਧ ਤਖਤੀਆਂ ਹੱਥਾਂ ਵਿਚ ਫੜੀਆਂ ਹੋਈਆਂ ਸਨ ਅਤੇ ਦੇਸ਼ ਨੂੰ ਨਸ਼ਾ ਮੁਕਤ ਕਰਨ ਲਈ ਜਾਗਰੂਕਤਾ ਪ੍ਰਦਾਨ ਕਰਦੇ ਸਲੋਗਨ ਉਚਾਰੇ ਜਾ ਰਹੇ ਸਨ। ਸਮਾਗਮ ਦੌਰਾਨ ਕਾਲਜ ਦੇ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਨੇ ਵਲੰਟੀਅਰਜ਼ ਨੂੰ ਕਿਹਾ ਕਿ ਤੁਹਾਡੀ ਜ਼ਿੰਦਗੀ ਦੇ ਗੁਜ਼ਰ ਰਹੇ ਇਸ ਸੁਨਹਿਰੀ ਪੜਾਅ ਦੀ ਕਦਰ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਨਸ਼ਾ ਮੁਕਤ ਕਰਨ ਲਈ ਇਹ ਪਹਿਲ ਸਾਨੂੰ ਆਪਣੇ ਪਰਿਵਾਰ ਤੇ ਖ਼ੁਦ ਤੋਂ ਕਰਨੀ ਪਵੇਗੀ ਤਦ ਹੀ ਅਸੀਂ ਸਮਾਜ ਨੂੰ ਨਸ਼ੇ ਦੇ ਕੋਹੜ ਤੋਂ ਮੁਕਤ ਕਰ ਸਕਦੇ ਹਾਂ। ਪ੍ਰਿੰਸੀਪਲ ਨੇ ਕਿਹਾ ਕਿ ਸਾਨੂੰ ਬੁਰੇ ਵਿਕਾਰਾਂ ਦੇ ਨਸ਼ੇ ਦਾ ਤਿਆਗ ਕਰਦਿਆਂ ਚੰਗੇ ਵਿਚਾਰਾਂ ਤੇ ਚੰਗੇ ਅਮਲਾਂ ਦਾ ਨਸ਼ਾ ਕਰਨਾ ਚਾਹੀਦਾ ਹੈ। ਇਹ ਤਦ ਹੀ ਹੋ ਸਕਦਾ ਹੈ ਜੇਕਰ ਸਾਡੀ ਸੋਚਣੀ, ਦ੍ਰਿਸ਼ਟੀ, ਕਾਰ-ਵਿਹਾਰਾਂ ’ਚ ਸ਼ੁਭ ਵਿਚਾਰਾਂ ਦਾ ਨਸ਼ਾ ਸ਼ਾਮਿਲ ਹੋਵੇ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਖਿ਼ਆਲ ਉਸਾਰੂ ਕਰਦਿਆਂ ਆਪਣੀ ਊਰਜਾ ਤੇ ਸਮੇਂ ਨੂੰ ਪੜ੍ਹਾਈ, ਖੇਡਾਂ, ਸਭਿਆਚਾਰਕ ਗਤੀਵਿਧੀਆਂ ਤੇ ਦੇਸ਼ ਦੀ ਤਰੱਕੀ ਦੇ ਕਾਰਜਾਂ ਲਈ ਲਗਾਉਣ ਦਾ ਪ੍ਰਣ ਕਰਨਾ ਚਾਹੀਦਾ ਹੈ। ਇਸ ਮੌਕੇ ਡਾ. ਥਿੰਦ ਤੇ ਡਾ. ਰਵਿੰਦਰ ਕੌਰ ਨੇ ਵਲੰਟੀਅਰਜ਼ ਨੂੰ ਭਾਰਤ ਅਤੇ ਪੰਜਾਬ ਸਰਕਾਰਾਂ ਦੀਆਂ ਹਿਦਾਇਤਾਂ ਤਹਿਤ ਦੇਸ਼ ਨੂੰ ਵਿਕਸਿਤ ਭਾਰਤ ਬਣਾਉਣ ਲਈ ‘ਨਸ਼ਾ ਮੁਕਤ ਯੂਵਾ’ ਸਮਾਗਮ ਦੀ ਅਹਿਮੀਅਤ ਬਾਰੇ ਵੀ ਚਾਨਣਾ ਪਾਇਆ। ਇਸ ਮੌਕੇ ਕਾਲਜ ਦੇ ਸਟਾਫ਼ ਮੈਂਬਰਾਨ ਵਿਚੋਂ ਸੁਪਰਡੈਂਟ ਜਸਬੀਰ ਸਿੰਘ, ਧਰਮ ਅਧਿਆਪਕ ਬਲਵੀਰ ਸਿੰਘ, ਮੈਡਮ ਕਮਲਪ੍ਰੀਤ ਕੌਰ ਵਿਸ਼ੇਸ ਤੌਰ ’ਤੇ ਹਾਜ਼ਰ ਸਨ।
ਪਿਛਲੀ ਖ਼ਬਰ ‘ ਆਪ’ ਸੰਗਠਨ ਕਰਤਾਰਪੁਰ ਵਲੋਂ 26 ਦੀ ਰੈਲੀ ਸੰਬੰਧੀ ਮੀਟਿੰਗ ਅਗਲੀ ਖ਼ਬਰ ਪਾਲਾ ਜਲਾਲਪੁਰ ਵਲੋਂ ਬਲਾਕ ਪ੍ਰਧਾਨਾਂ ਤੇ ਪਾਰਟੀ ਆਗੂਆਂ ਨਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।