19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਸੰਤ ਸੀਚੇਵਾਲ ਵਲੋਂ 10ਵੇਂ ਜੇ. ਪੀ. ਜੀ. ਏ. ਕਿਸਾਨ ਮੇਲੇ ਦਾ ਉਦਘਾਟਨ 8 ਨਕੋਦਰ ਵਿਖੇ ਹੋਏ ਕਿਸਾਨ ਮੇਲੇ ਦਾ ਕਿਸਾਨਾਂ 'ਚ ਭਾਰੀ ਉਤਸ਼ਾਹ 8 ਜੇ. ਪੀ. ਜੀ. ਏ. ਵਲੋਂ ਆਲੂ ਖੋਜ ਕੇਂਦਰ ਪੀ. ਏ. ਯੂ. ਨੂੰ 2 ਲੱਖ ਦਾ ਚੈੱਕ ਭੇਟ

ਅਜੀਤ ਡੈਸਕ 09-12-2025
ਨਕੋਦਰ, 8 ਦਸੰਬਰ (ਗੁਰਵਿੰਦਰ ਸਿੰਘ)-ਨਕੋਦਰ ਵਿਖੇ ਹੋਏ 10ਵੇਂ ਜੇ.ਪੀ.ਜੀ.ਏ. ਕਿਸਾਨ ਮੇਲੇ ਦਾ ਉਦਘਾਟਨ ਉੱਘੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵਲੋਂ ਕੀਤਾ ਗਿਆ | ਜੇ.ਪੀ.ਜੀ.ਏ. ਦੀ ਟੀਮ ਵਲੋਂ 2 ਲੱਖ ਰੁਪਏ ਆਲੂ ਖੋਜ ਕੇਂਦਰ ਪੀ.ਏ.ਯੂ ਲੁਧਿਆਣਾ ਨੂੰ ਖੋਜ ਦੇ ਕੰਮਾਂ ਲਈ ਦਿੱਤੇ ਗਏ | ਜਲੰਧਰ ਪੋਟੈਟੋ ਗਰੋਵਰ ਐਸੋਸੀਏਸ਼ਨ ਦੀ ਟੀਮ ਤੇ ਐਸ.ਡੀ.ਐਮ ਨਕੋਦਰ ਲਾਲ ਵਿਸ਼ਵਾਸ ਬੈਂਸ ਵਲੋਂ ਸੰਤ ਸੀਚੇਵਾਲ ਦਾ ਮੇਲੇ ਵਿੱਚ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ ਗਿਆ | ਕਮੇਟੀ ਵਲੋਂ ਮੇਲੇ ਵਿੱਚ ਲੱਗੇ ਸਾਰੇ ਕੰਪਨੀਆਂ ਦੇ ਸਟਾਲਾਂ ਵਿੱਚ ਸੰਤ ਸੀਚੇਵਾਲ ਨੂੰ ਲਿਜਾ ਕੇ ਉਨ੍ਹਾਂ ਦੀ ਜਾਣਕਾਰੀ ਦਿੱਤੀ ਗਈ | ਇਸ ਉਪਰੰਤ ਪਹਿਲੇ ਦਿਨ ਦੇ ਸੈਮੀਨਾਰ ਦਾ ਆਗਾਜ਼ ਕਰਦਿਆਂ ਸੰਤ ਸੀਚੇਵਾਲ ਨੇ ਕਿਸਾਨ ਨੂੰ ਲੋੜ ਤੋਂ ਵੱਧ ਖਾਦਾ ਨਾ ਵਰਤਣ ਦੀ ਸਲਾਹ ਦਿੱਤੀ | ਉਨ੍ਹਾਂ ਕਿਹਾ ਕਿ ਕਿਸਾਨ ਵੱਧ ਤੋਂ ਵੱਧ ਆਪਣੀਆਂ ਜ਼ਮੀਨਾਂ ਦੇ ਟੈਸਟ ਕਰਵਾਕੇ ਲੋੜ ਅਨੁਸਾਰ ਹੀ ਖਾਦਾ ਵਰਤਣ, ਉਨ੍ਹਾਂ ਕਿਹਾ ਕਿ ਹੁਣ ਸਮਾਂ ਆਧੁਨਿਕ ਖੇਤੀ ਦਾ ਹੈ, ਸਾਡੇ ਕਿਸਾਨ ਵੀ ਹੁਣ ਬਹੁਤ ਜਾਗਰੂਕ ਹੋ ਰਹੇ ਹਨ ਜਿਸ ਦਾ ਨਤੀਜਾ ਇਹ ਕਿਸਾਨ ਮੇਲੇ ਹਨ | ਉਨ੍ਹਾ ਕਿਹਾ ਕਿ ਪਹਿਲਾ ਯੂਨੀਵਰਸਿਟੀ ਵਲੋਂ ਹੀ ਮੇੇਲਾ ਲਗਾਇਆ ਜਾਂਦਾ ਸੀ | ਹੁਣ ਇਹ ਬਹੁਤ ਵੱਡਾ ਉਪਰਾਲਾ ਹੈ ਕਿਸਾਨਾਂ ਦਾ ਜੋ ਦੋਆਬੇ 'ਚ ਇੰਨੀ ਵੱਡੀ ਪੱਧਰ 'ਤੇ ਦੇਸ਼ ਵਿਦੇਸ਼ ਦੀਆਂ ਸਾਰੀਆਂ ਨਾਮਵਰ ਕੰਪਨੀਆਂ ਦੇ ਸਟਾਲ ਅੱਜ ਨਕੋਦਰ ਦੀ ਦਾਣਾ ਮੰਡੀ ਵਿੱਚ ਦੇਖਣ ਨੂੰ ਮਿਲੇ | ਇਸ ਮੌਕੇ ਜਲੰਧਰ ਪੋਟੈਟੋ ਗਰੋਵਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਰਾਜ ਸਿੰਘ ਨਿੱਝਰ, ਵਾਈਸ ਪ੍ਰਧਾਨ ਅਸ਼ਵਿੰਦਰਪਾਲ ਸਿੰਘ, ਜਨਰਲ ਸੈਕਟਰੀ ਪਿ੍ਤਪਾਲ ਸਿੰਘ ਢਿੰਲੋ, ਸੁਖਜੀਤ ਸਿੰਘ ਭੱਟੀ, ਅਜਮੇਰ ਸਿੰਘ ਖਹਿਰਾ, ਸੁਖਵੀਰ ਸਿੰਘ ਥਿੰਦ, ਤੇਗਾ ਸਿੰਘ, ਚੈਂਚਲ ਸਿੰਘ, ਸਤਨਾਮ ਸਿੰਘ ਥਿੰਦ, ਅਜੇਪਾਲ ਸਿੰਘ ਤੂਰ, ਪਵਨਦੀਪ ਸਿੰਘ, ਗੁਰਵਿੰਦਰ ਸਿੰਘ ਬੋਪਾਰਾਏ ਵੱਲੋਂ ਸੰਤ ਸੀਚੇਵਾਲ ਦਾ ਵਿਸ਼ੇਸ ਸਨਮਾਨ ਕੀਤਾ ਗਿਆ | ਅੱਜ ਪਹਿਲੇ ਦਿਨ ਦੇ ਸਮਾਗਮਾਂ 'ਚ ਕਿਸਾਨਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ | ਪਹਿਲੇ ਦਿਨ ਦੇ ਸੈਮੀਨਾਰ ਵਿੱਚ ਆਲੂ ਦੀ ਖੇਤੀ ਨੂੰ ਕਿਵੇਂ ਲਾਹੇਵੰਦ ਬਣਾਇਆ ਜਾਵੇ, ਉਸ ਬਾਰੇ ਮਾਹਰਾਂ ਨੇ ਆਪਣੇ ਵਿਚਾਰ ਕਿਸਾਨਾਂ ਨਾਲ ਸਾਂਝੇ ਕੀਤੇ | ਡਾ ਅਜਮੇਰ ਸਿੰਘ ਢੱਟ ਡਾਇਰੈਕਟਰ ਆਲੂ ਰੀਸਰਚ ਕੇਂਦਰ ਪੀਏਯੂ ਲੁਧਿਆਣਾ ਨੇ ਕਿਹਾ ਕਿ ਕਿਸਾਨ ਆਪਣੀਆਂ ਜ਼ਮੀਨਾਂ ਨੂੰ ਕੁਝ ਸਮਾਂ ਖਾਲੀ ਜ਼ਰੂਰ ਰੱਖਣ, ਜਿਸ ਨਾਲ ਆਲੂ ਦਾ ਚੰਗਾ ਰੋਗ ਰਹਿਤ ਬੀਜ ਤਿਆਰ ਕਰਨ ਲਈ ਬਹੁਤ ਜਿਆਦਾ ਫਾਇਦਾ ਮਿਲੇਗਾ | ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਚੰਗੇ ਬੀਜ ਦੀ ਪਹਿਚਾਣ ਕਰਕੇ ਹੀ ਆਪਣੇ ਖੇਤਾਂ ਵਿੱਚ ਲਗਾਉਣਾ ਚਾਹੀਦਾ ਹੈ | ਇਸ ਮੌਕੇ ਪ੍ਰਧਾਨ ਗੁਰਰਾਜ ਸਿੰਘ ਨਿੱਝਰ ਨੇ ਮੇਲੇ ਵਿੱਚ ਆਏ ਸਾਰੇ ਮਾਹਰ ਡਾਕਟਰ, ਮੱੁਖ ਮਹਿਮਾਨ, ਕੰਪਨੀਆਂ ਦੇ ਅਹੁਦੇਦਾਰ ਅਤੇ ਸਾਰੇ ਕਿਸਾਨ ਵੀਰਾਂ ਨੂੰ ਮੇਲੇ ਵਿੱਚ ਆਉਣ ਲਈ ਜੀ ਆਇਆਂ ਨੂੰ ਕਿਹਾ | ਇਸ ਮੌਕੇ ਡਾ ਸਤਪਾਲ ਸ਼ਰਮਾ, ਇੰਜ ਸੁਖਵਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਲੂ ਦਾ ਚੰਗਾ ਬੀਜ ਤਿਆਰ ਕਰਨ ਲਈ 10-12 ਸਾਲ ਦਾ ਸਮਾਂ ਲਗ ਜਾਂਦਾ ਹੈ | ਉਨ੍ਹਾਂ ਕਿਹਾ ਕਿ ਹਿਮਾਚਲ ਦੇ ਕੇਲਾਂਗ ਇਲਾਕੇ ਵਿੱਚ ਯੂਨੀਵਰਸਿਟੀ ਵੱਲੋਂ ਨਵੇਂ ਬੀਜਾ ਦੀ ਖੋਜ ਕੀਤੀ ਜਾ ਰਹੀ ਹੈ, ਕਿਸਾਨਾਂ ਨੂੰ ਚੰਗੀਆਂ ਕਿਸਮਾਂ ਦੀ ਚੋਣ ਕਰਕੇ ਹੀ ਮੁਨਾਫਾ ਹੋ ਸਕਦਾ ਹੈ | ਡਾ. ਗੁਲਜਾਰ ਸਿੰਘ ਸੰਘੇੜਾ ਨੇ ਗੰਨੇ ਦੀ ਬਦਲਵੀਂ ਖੇਤੀ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਕਿਸਾਨਾਂ ਨੂੰ ਗੰਨੇ ਨਾਲ ਹੋਰ ਫਸਲਾਂ ਇੰਟਰਕਰਾਪ ਕਰਕੇ ਲਾਹੇਵੰਦ ਖੇਤੀ ਵੱਲ ਪ੍ਰੇਰਿਆ | ਇਸ ਮੌਕੇ ਸਟੇਜ ਸੈਕਟਰੀ ਦੀ ਭੂਮਿਕਾ ਗਡਵਾਸੂ ਦੇ ਡਾ. ਇੰਦਰਪ੍ਰੀਤ ਕੌਰ ਨੇ ਨਿਭਾਈ | ਇਸ ਮੌਕੇ ਡਾ. ਨਵਜੋਤ ਦਾਹੀਆ ਹਲਕਾ ਇੰਚਾਰਜ ਕਾਂਗਰਸ, ਡੀ.ਐੱਸ.ਪੀ ਉਂਕਾਰ ਸਿੰਘ ਬਰਾੜ, ਅਜੇਪਾਲ ਸਿੰਘ ਢਿੰਲੋ, ਹਰਵਿੰਦਰ ਸਿੰਘ ਡੱਲੀ, ਨਵਜੋਤ ਸਿੰਘ ਚੱਠਾ, ਰਾਜਾ ਪਰਮਪ੍ਰੀਤ ਸਿੰਘ ਪੁਰੇਵਾਲ, ਹਰਦੀਪ ਸਿੰਘ ਲਾਲੀ, ਸਤਨਾਮ ਸਿੰਘ, ਸੁਖਵਿੰਦਰ ਸਿੰਘ,ਮੰਨਾ ਢਿੰਲੋਂ, ਮੇਜਰ ਸਿੰਘ,ਸੰਤੋਖ ਸਿੰਘ ਖਹਿਰਾ, ਸੰਨਪ੍ਰੀਤ ਸਿੰਘ, ਗੁਬਿੰਦਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਲੜਕੀ ਨਾਲ ਛੇੜਛਾੜ ਦਾ ਵਿਰੋਧ ਕਰਨ 'ਤੇ ਪਿਤਾ ਦਾ ਕਤਲ <br/> ਅਗਲੀ ਖ਼ਬਰ ਪਾਵਰਕਾਮ ਮੁਲਾਜ਼ਮਾਂ ਤੇ ਸਾਬਕਾ ਮੁਲਾਜ਼ਮਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਪ੍ਰਤੀ ਰੋਸ ਜਤਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।