ਸਟੇਟ ਪਬਲਿਕ ਸਕੂਲ ਕੈਂਟ 'ਚ ਇੰਗਲਿਸ਼ ਡਿਬੇਟ ਮੁਕਾਬਲੇ ਕਰਵਾਏ
ਅਜੀਤ ਡੈਸਕ
09-12-2025
ਜਲੰਧਰ, 8 ਦਸੰਬਰ (ਪਵਨ ਖਰਬੰਦਾ)-ਸਟੇਟ ਪਬਲਿਕ ਸਕੂਲ ਜਲੰਧਰ ਕੈਂਟ 'ਚ 17ਵੇਂ ਆਲ ਇੰਡੀਆ ਸਰਦਾਰ ਦਰਸ਼ਨ ਸਿੰਘ ਮੈਮੋਰੀਅਲ ਇੰਗਲਿਸ਼ ਡਿਬੇਟ ਮੁਕਾਬਲਾ ਕਰਵਾਇਆ ਗਿਆ | ਪ੍ਰਬੰਧਕਾਂ ਨੇ ਦੱਸਿਆ ਕਿ ਇਹ ਇੱਕ ਅੰਤਰ-ਸਕੂਲ ਡਿਬੇਟ ਮੁਕਾਬਲਾ ਸੀ, ਜਿੱਥੇ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਦੇ 25 ਸਕੂਲਾਂ ਦੇ 50 ਵਿਦਿਆਰਥੀਆਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਹਿੱਸਾ ਲਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਸਟੇਟ ਪਬਲਿਕ ਸਕੂਲਜ਼ ਗਰੁੱਪ ਦੇ ਪ੍ਰਧਾਨ, ਡਾ. ਨਰੋਤਮ ਸਿੰਘ ਅਤੇ ਉਪ-ਪ੍ਰਧਾਨ, ਡਾ. ਗਗਨਦੀਪ ਕੌਰ ਨੇ ਪਹੁੰਚ ਕੇ ਮੁਕਾਬਲੇ ਦੀ ਸ਼ੁਰੂਆਤ ਕੀਤੀ | ਵਾਦ-ਵਿਵਾਦ ਦੇ ਜਿਊਰੀ ਮੈਂਬਰਾਂ 'ਚ ਪ੍ਰੋਫੈਸਰ ਬੀ.ਪੀ.ਐੱਸ. ਬੇਦੀ, ਦੂਜੀ ਪ੍ਰਤਿਸ਼ਠਾਵਾਨ ਜਿਊਰੀ ਮੈਂਬਰ ਸ੍ਰੀਮਤੀ ਸ਼ਾਰਦਾ ਪੁਲਾਭਾਟਲਾ ਅਤੇ ਤੀਜੇ ਡਾ. ਰੀਨਾ ਸ਼ਰਮਾ ਸਨ | ਇਹ ਮੁਕਾਬਲਾ ਸ਼ਬਦ ਗਾਇਨ ਨਾਲ ਸ਼ੁਰੂ ਹੋਇਆ ਅਤੇ ਸ਼ਾਨਦਾਰ ਨਾਚ ਪ੍ਰਦਰਸ਼ਨ ਅਤੇ ਰਾਸ਼ਟਰੀ ਗੀਤ ਨਾਲ ਸਮਾਪਤ ਹੋਇਆ |
ਇਸ ਦੌਰਾਨ ਡੀ.ਏ.ਵੀ. ਪਬਲਿਕ ਸਕੂਲ ਲਾਰੈਂਸ ਰੋਡ ਅੰਮਿ੍ਤਸਰ ਨੂੰ ਇਸ ਵਾਦ -ਵਿਵਾਦ ਦਾ ਜੇਤੂ ਸਕੂਲ ਘੋਸ਼ਿਤ ਕੀਤਾ ਗਿਆ ਅਤੇ ਨਕਦ ਇਨਾਮ ਦੇ ਨਾਲ-ਨਾਲ ਇੱਕ ਸ਼ਾਨਦਾਰ ਜੇਤੂ ਟਰਾਫ਼ੀ ਜਿੱਤੀ, ਜਦੋਂ ਕਿ ਪਹਿਲਾ ਉਪ ਜੇਤੂ ਸਕੂਲ ਸਟੇਟ ਪਬਲਿਕ ਸਕੂਲ ਸ਼ਾਹਕੋਟ ਸੀ ਜਿਸ ਨੂੰ ਵੀ ਨਕਦ ਇਨਾਮ ਅਤੇ ਇੱਕ ਟਰਾਫ਼ੀ ਮਿਲੀ | ਸਵਾਮੀ ਸੰਤ ਦਾਸ ਪਬਲਿਕ ਸਕੂਲ ਫਗਵਾੜਾ ਨੂੰ ਦੂਸਰਾ ਉਪ ਜੇਤੂ ਟਰਾਫ਼ੀ ਨਾਲ ਸਨਮਾਨਿਤ ਕੀਤਾ ਗਿਆ ਅਤੇ ਨਕਦ ਇਨਾਮ ਤੇ ਇੱਕ ਟਰਾਫ਼ੀ ਨਾਲ ਸਨਮਾਨਿਤ ਕੀਤਾ ਗਿਆ | ਗਰੁੱਪ ਆਫ਼ ਸਟੇਟ ਪਬਲਿਕ ਸਕੂਲਜ਼ ਦੇ ਪ੍ਰਧਾਨ ਡਾ. ਨਰੋਤਮ ਸਿੰਘ, ਉਪ ਪ੍ਰਧਾਨ ਡਾ. ਗਗਨਦੀਪ ਕੌਰ ਅਤੇ ਪਿ੍ੰਸੀਪਲ ਸ੍ਰੀਮਤੀ ਸਵੀਨਾ ਬਹਿਲ ਵਾਦਕਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਹੁਤ ਖ਼ੁਸ਼ ਹੋਏ ਅਤੇ ਉਨ੍ਹਾਂ ਨੇ ਸਾਰੇ ਜੇਤੂ ਸਕੂਲਾਂ ਦੇ ਨਾਲ-ਨਾਲ ਬੁਲਾਰਿਆਂ ਨੂੰ ਵਧਾਈ ਦਿੱਤੀ |