19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਬਿਜਲੀ ਮੁਲਾਜ਼ਮਾਂ ਵਲੋਂ ਬਿਜਲੀ ਬਿੱਲ ਦੇ ਵਿਰੋਧ 'ਚ ਧਰਨਾ

ਅਜੀਤ ਡੈਸਕ 09-12-2025
ਜਲੰਧਰ, 8 ਦਸੰਬਰ (ਸ਼ਿਵ)- ਜੁਆਇੰਟ ਫੋਰਮ ਪਾਵਰਕਾਮ, ਟਰਾਂਸਕੋ ਦੇ ਸੱਦੇ 'ਤੇ ਬਿਜਲੀ ਬਿੱਲ -2025 ਦੇ ਵਿਰੋਧ ਵਿਚ ਪੂਰਬ ਮੰਡਲ ਜਲੰਧਰ ਵਿਖੇ ਪਾਵਰਕਾਮ, ਟਰਾਂਸਕੋ ਦੇ ਵੱਖ-ਵੱਖ ਯੂਨੀਅਨ ਦੇ ਕਰਮਚਾਰੀਆਂ, ਪੈਨਸ਼ਨਰਾਂ ਵਲੋਂ ਵਿਸ਼ਾਲ ਧਰਨਾ ਬਲਵਿੰਦਰ ਸਿੰਘ ਰਾਣਾ ਪ੍ਰਧਾਨ ਇੰਪਲਾਈਜ਼ ਫੈੱਡਰੇਸ਼ਨ ਪਹਿਲਵਾਨ ਗਰੁੱਪ ਜਲੰਧਰ ਅਤੇ ਸੂਬਾ ਪੈੱ੍ਰਸ ਸਕੱਤਰ ਪੰਜਾਬ ਦੀ ਅਗਵਾਈ ਵਿਚ ਦਿੱਤਾ ਗਿਆ | ਧਰਨੇ ਵਿਚ ਸ਼ਾਮਿਲ ਮੁਲਾਜ਼ਮਾਂ, ਪੈਨਸ਼ਨਰਾਂ ਵਲੋਂ ਪੰਜਾਬ ਸਰਕਾਰ , ਕੇਂਦਰੀ ਸਰਕਾਰ ਵਲੋਂ ਜੋ ਬਿਜਲੀ ਬਿੱਲ 2025 ਮੁਲਾਜ਼ਮ ਵਿਰੋਧੀ ਪੇਸ਼ ਕੀਤਾ ਗਿਆ ਹੈ, ਉਸ ਦਾ ਪੁਰਜ਼ੋਰ ਵਿਰੋਧ ਕਰਦੇ ਹੋਏ ਬਿਜਲੀ ਬਿੱਲ 2025 ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਵੇਂ ਕਿ ਬਿਜਲੀ ਬਿੱਲ 2025 ਵਿਚ ਸਰਕਾਰੀ ਅਸਾਮੀਆਂ ਨੂੰ ਖ਼ਤਮ ਕਰਕੇ ਨਿੱਜੀਕਰਨ ਨੂੰ ਤਰਜੀਹ ਦਿੱਤੀ ਗਈ ਹੈ | ਪ੍ਰਧਾਨ ਸੁਸ਼ੀਲ ਕੁਮਾਰ ਅਤੇ ਪੈਨਸ਼ਨਰ ਫੈਡਰੇਸ਼ਨ ਦੇ ਸੂਬਾ ਆਗੂ ਐਮ.ਐਲ ਕਪਿਲਾ, ਸ੍ਰੀ ਲਖਬੀਰ ਸਿੰਘ, ਟੀ.ਐੱਸ.ਯੂ ਦੇ ਮੰਡਲ ਪ੍ਰਧਾਨ ਗੁਰਨਾਮ ਸਿੰਘ ਵੱਲੋਂ ਸੰਬੋਧਨ ਕੀਤਾ ਗਿਆ | ਇਸ ਮੌਕੇ ਮਨਿੰਦਰ ਸਿੰਘ ਭਸੀਨ, ਰੋਹਿਤ ਕੁਮਾਰ ਰੂਪਕ, ਬਲਿੰਦਰ ਸਿੰਘ, ਗੁਲਸ਼ਨ ਕੁਮਾਰ, ਸ੍ਰੀਮਤੀ ਜਸਵੀਕ ਕੌਰ ਰੰਧਾਵਾ, ਸ਼ਿਵ ਕੁਮਾਰ ਉਚੇਚੇ ਤੋਰ ਤੇ ਸ਼ਾਮਿਲ ਹੋਏ |
ਪਿਛਲੀ ਖ਼ਬਰ ਸਟੇਟ ਪਬਲਿਕ ਸਕੂਲ ਕੈਂਟ 'ਚ ਇੰਗਲਿਸ਼ ਡਿਬੇਟ ਮੁਕਾਬਲੇ ਕਰਵਾਏ ਅਗਲੀ ਖ਼ਬਰ ਰਾਜਪਾਲ ਕਟਾਰੀਆ ਦਰਬਾਰ ਸ੍ਰੀ ਗੁਰੂੁ ਗ੍ਰੰਥ ਸਾਹਿਬ ਜੀ ਬੁਲੰਦਪੁਰੀ ਸਾਹਿਬ ਵਿਖੇ ਨਤਮਸਤਕ ਹੋਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।