ਜਲੰਧਰ, 8 ਦਸੰਬਰ (ਸ਼ਿਵ)-ਨਗਰ ਨਿਗਮ ਵਿਚ ਵੱਖ-ਵੱਖ ਕੈਟਾਗਰੀ ਵਿਚ 1196 ਕਰਮਚਾਰੀਆਂ ਦੀ ਭਰਤੀ ਨੂੰ ਮਨਜੂਰੀ ਮਿਲਣ ਕਰਕੇ ਅੱਜ ਪ੍ਰਧਾਨ ਬੰਟੂ ਸਭਰਵਾਲ ਦੀ ਅਗਵਾਈ 'ਚ ਯੂਨੀਅਨ ਵਲੋਂ ਮੇਅਰ ਵਨੀਤ ਧੀਰ, ਨਿਗਮ ਕਮਿਸ਼ਨਰ ਸੰਦੀਪ ਰਿਸ਼ੀ, ਕੇਂਦਰੀ ਹਲਕਾ ਤੋਂ ਆਪ ਦੇ ਇੰਚਾਰਜ ਨਿਤਿਨ ਕੋਹਲੀ, ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ, ਡਿਪਟੀ ਮੇਅਰ ਮਲਕੀਤ ਸਿੰਘ ਸੁਭਾਨਾ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਰਿੰਪੀ ਕਲਿਆਣ, ਮਨਦੀਪ ਸਿੰਘ ਮਿੱਠੂ, ਵਿਪਨ ਸਭਰਵਾਲ, ਹਰਪਾਲ, ਸੁਨੀਲ ਦੱਤ ਬੌਬੀ, ਵਿਨੋਦ ਗਿੱਲ ਤੇ ਹੋਰ ਵੀ ਆਗੂ ਹਾਜ਼ਰ ਸਨ |