ਲੋਕਾਂ ਨੇ ਬੜੇ ਉਤਸ਼ਾਹ ਨਾਲ ਮਨਾਈ ਦੀਵਾਲੀ <br/>
ਅਜੀਤ ਡੈਸਕ
22-10-2025
ਪੁਲਿਸ ਚੌਕਸ ਰਹੀ
ਪੁਲਿਸ ਕਮਿਸ਼ਨਰ ਧੰਨਪ੍ਰੀਤ ਕੌਰ ਦੀ ਅਗਵਾਈ ਹੇਠ ਕਮਿਸ਼ਨਰੇਟ ਪੁਲਿਸ ਦੀਵਾਲੀ ਲਈ ਪੂਰੀ ਤਰ੍ਹਾਂ ਚੌਕਸ ਰਹੀ | ਇਸ ਦੌਰਾਨ ਸੀਨੀਅਰ ਪੁਲਿਸ ਅਧਿਕਾਰੀ ਦੇਰ ਰਾਤ ਤੱਕ ਗਸ਼ਤ 'ਤੇ ਰਹੇ | ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਧੰਨਪ੍ਰੀਤ ਕੌਰ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਿਸ ਨੇ ਸ਼ਹਿਰ ਦੇ ਬਾਜ਼ਾਰਾਂ ਵਿੱਚ ਗਸ਼ਤ ਵਧਾਈ ਗਈ ਅਤੇ ਚੌਕਾਂ ਵਿਚ ਸਖ਼ਤ ਨਾਕਾਬੰਦੀ ਕੀਤੀ ਗਈ |
ਦੀਵਾਲੀ ਦੀ ਰਾਤ ਨੂੰ ਸ਼ਹਿਰ ਵਿਚ ਕਈ ਥਾਵਾਂ 'ਤੇ ਅੱਗ ਲੱਗੀ
ਫਾਇਰ ਬਿ੍ਗੇਡ ਨੇ ਪਹਿਲਾਂ ਹੀ ਦੀਵਾਲੀ ਲਈ ਤਿਆਰੀਆਂ ਕਰ ਲਈਆਂ ਸਨ | ਇਸੇ ਦੌਰਾਨ ਦੀਵਾਲੀ ਵਾਲੀ ਰਾਤ ਜਿਥੇ ਜਿਥੇ ਅੱਗ ਲੱਗਣ ਦੀਆਂ ਘਟਨਾਵਾਂ ਹੋਈਆਂ ਤਾਂ ਫਾਇਰ ਬਿ੍ਗੇਡ ਦੀਆਂ ਟੀਮਾਂ ਮੌਕੇ 'ਤੇ ਪਹੁੰਚੀਆਂ ਅਤੇ ਹਾਲਾਤ 'ਤੇ ਕਾਬੂ ਪਾਇਆ | ਜਾਣਕਾਰੀ ਅਨਸਾਰ ਸੋਮਵਾਰ ਦੀਵਾਲੀ ਦੀ ਰਾਤ ਨੂੰ ਲਗਭਗ 20 ਥਾਵਾਂ 'ਤੇ ਅੱਗ ਲੱਗੀ, ਜਿਨ੍ਹਾਂ ਵਿਚੋਂ ਜ਼ਿਆਦਾਤਰ ਖਾਲੀ ਪਲਾਟਾਂ ਵਿਚ ਸੁੱਟੇ ਗਏ ਕੂੜੇ ਨੂੰ ਹੀ ਅੱਗ ਲੱਗੀ | ਸੋਮਵਾਰ ਦੁਪਹਿਰ ਤੋਂ ਮੰਗਲਵਾਰ ਸਵੇਰੇ 8 ਵਜੇ ਤੱਕ, ਕਈ ਥਾਵਾਂ 'ਤੇ ਅੱਗ ਲੱਗ ਗਈ, ਜਿਸ ਵਿੱਚ ਬੀਐਸਐਫ ਕਲੋਨੀ ਵਿੱਚ ਇਕ ਕਾਰ ਨੂੰ ਅੱਗ ਲੱਗ ਗਈ | ਬਸਤੀ ਬਾਵਾਖੇਲ ਵਿੱਚ ਸਥਿਤ ਗੌਤਮ ਨਗਰ ਵਿਚ ਇਕ ਕਬਾੜ ਦੇ ਗੋਦਾਮਾਂ ਨੂੰ ਅੱਗ ਲੱਗੀ | ਸ਼ਹੀਦ ਬਾਬਾ ਦੀਪ ਸਿੰਘ ਨਗਰ ਵਿੱਚ ਪਠਾਨਕੋਟ ਚੌਕ ਨੇੜੇ ਇਕ ਖਾਲੀ ਪਲਾਟ ਵਿੱਚ ਅੱਗ ਲੱਗੀ | ਗੱਜ਼ੀ ਗੁੱਲਾ ਵਿੱਚ ਇਕ ਘਰ ਵਿੱਚ ਇੱਕ ਸਿਲੰਡਰ ਫਟ ਗਿਆ | ਟਰਾਂਸਪੋਰਟ ਨਗਰ ਵਿਚ ਇਕ ਖਾਲੀ ਪਲਾਟ ਵਿਚ ਪਏ ਕਬਾੜ ਨੂੰ ਅੱਗ ਲੱਗੀ | ਲੰਮਾ ਪਿੰਡ ਚੌਕ ਨੇੜੇ ਇਕ ਘਰ ਵਿਚ ਅੱਗ ਲੱਗੀ | ਸੁਚੀ ਪਿੰਡ ਵਿਚ ਝਾੜੀਆਂ ਨੂੰ ਅੱਗ ਲੱਗੀ | ਇਨ੍ਹਾਂ ਤੋਂ ਇਲਾਵਾ, ਕਈ ਇਲਾਕਿਆਂ ਵਿਚ ਛੋਟੀਆਂ-ਮੋਟੀਆਂ ਅੱਗਾਂ ਦੀਆਂ ਘਟਨਾਵਾਂ ਵਾਪਰੀਆਂ |