03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਮਨਾਇਆ

ਲੋਹੀਆਂ ਖਾਸ, 3 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ਭਗਵਾਨ ਵਾਲਮੀਕਿ ਮੰਦਿਰ ਵਾਰਡ ਨੰ: 12, ਅੰਬੇਦਕਰ ਨਗਰ, ਲੋਹੀਆਂ ਖਾਸ ਵਲੋਂ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਹੁੰਦਿਆਂ ਧਾਰਮਿਕ ਸਮਾਗਮ ਕਰਵਾਇਆ ਗਿਆ| ਇਸ ਮੌਕੇ ਭਗਵਾਨ ਵਾਲਮੀਕਿ ਜੀ ਦੇ ਮੰਦਿਰ ਦੇ ਗ੍ਰੰਥੀ ਭਾਈ ਗੁਰਦੀਪ ਸਿੰਘ ਵਲੋਂ ਸ਼੍ਰੀ ਰਮਾਇਣ ਸਾਹਿਬ ਦੇ ਪਾਠਾਂ ਦੇ ਭੋਗ ਪਾਏ ਗਏ| ਸ਼ਾਮ ਨੂੰ ਕਰਵਾਏ ਸਮਾਗਮ ਮੌਕੇ ਸੰਤ ਬਾਬਾ ਸੇਵਕ ਨਾਥ ਕੁਲਾਰਾਂ ਵਾਲਿਆਂ ਵਲੋਂ ਸੰਗਤਾਂ ਨੂੰ ਕਥਾ ਪ੍ਰਵਾਹ ਰਾਹੀਂ ਨਿਹਾਲ ਕੀਤਾ ਗਿਆ ਅਤੇ ਵਾਰਡ ਵਾਸੀ ਬੀਬੀਆਂ ਦੇ ਜਥੇ ਵਲੋਂ ਸ਼ਬਦ ਗਾਇਨ ਕੀਤੇ ਗਏ, ਜਦਕਿ ਸਟੇਜ ਸਕੱਤਰ ਦੀ ਭੂਮਿਕਾ ਰਾਕੇਸ਼ ਲਹਿਰੀ ਨੇ ਨਿਭਾਈ| ਇਸ ਮੌਕੇ ਉਚੇਚੇ ਤੌਰ ’ਤੇ ਪੁੱਜੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਕਿਹਾ ਕਿ ਗੁਰੂਆਂ ਪੀਰਾਂ ਤੇ ਪੈਗੰਬਰਾਂ ਦੀ ਧਰਤੀ ਨੇ ਸਾਨੂੰ ਹਮੇਸ਼ਾਂ ਮਿਲ ਬੈਠ ਕੇ ਪ੍ਰਭੂ ਦੇ ਗੁਣ ਗਾਉਣ ਦਾ ਸੁਨੇਹਾ ਦਿੱਤਾ ਹੈ| ਇਸ ਮੌਕੇ ਮਹੰਤ ਕਮਲੇਸ਼, ਨਗਰ ਪੰਚਾਇਤ ਦੇ ਮੀਤ ਪ੍ਰਧਾਨ ਬਲਦੇਵ ਸਿੰਘ ਧੰਜੂ, ਸਾ. ਚੇਅਰਮੈਨ ਕਰਨੈਲ ਸਿੰਘ ਥਿੰਦ, ਕੌਂਸਲਰ ਕੁਲਵਿੰਦਰ ਸਿੰਘ ਖਾਲਸਾ, ਕੌਂਸਲਰ ਸੁਨੇਹ ਲਤਾ, ਕੌਂਸਲਰ ਪੂਜਾ ਕੌਂਸਲਰ ਆਗੂ ਪਰਮਿੰਦਰ ਸਿੰਘ ਪਿੰਦੂ, ਸਾ.

ਅਜੀਤ ਡੈਸਕ 04-11-2026
ਲੋਹੀਆਂ ਖਾਸ, 3 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ਭਗਵਾਨ ਵਾਲਮੀਕਿ ਮੰਦਿਰ ਵਾਰਡ ਨੰ: 12, ਅੰਬੇਦਕਰ ਨਗਰ, ਲੋਹੀਆਂ ਖਾਸ ਵਲੋਂ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਹੁੰਦਿਆਂ ਧਾਰਮਿਕ ਸਮਾਗਮ ਕਰਵਾਇਆ ਗਿਆ| ਇਸ ਮੌਕੇ ਭਗਵਾਨ ਵਾਲਮੀਕਿ ਜੀ ਦੇ ਮੰਦਿਰ ਦੇ ਗ੍ਰੰਥੀ ਭਾਈ ਗੁਰਦੀਪ ਸਿੰਘ ਵਲੋਂ ਸ਼੍ਰੀ ਰਮਾਇਣ ਸਾਹਿਬ ਦੇ ਪਾਠਾਂ ਦੇ ਭੋਗ ਪਾਏ ਗਏ| ਸ਼ਾਮ ਨੂੰ ਕਰਵਾਏ ਸਮਾਗਮ ਮੌਕੇ ਸੰਤ ਬਾਬਾ ਸੇਵਕ ਨਾਥ ਕੁਲਾਰਾਂ ਵਾਲਿਆਂ ਵਲੋਂ ਸੰਗਤਾਂ ਨੂੰ ਕਥਾ ਪ੍ਰਵਾਹ ਰਾਹੀਂ ਨਿਹਾਲ ਕੀਤਾ ਗਿਆ ਅਤੇ ਵਾਰਡ ਵਾਸੀ ਬੀਬੀਆਂ ਦੇ ਜਥੇ ਵਲੋਂ ਸ਼ਬਦ ਗਾਇਨ ਕੀਤੇ ਗਏ, ਜਦਕਿ ਸਟੇਜ ਸਕੱਤਰ ਦੀ ਭੂਮਿਕਾ ਰਾਕੇਸ਼ ਲਹਿਰੀ ਨੇ ਨਿਭਾਈ| ਇਸ ਮੌਕੇ ਉਚੇਚੇ ਤੌਰ ’ਤੇ ਪੁੱਜੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਕਿਹਾ ਕਿ ਗੁਰੂਆਂ ਪੀਰਾਂ ਤੇ ਪੈਗੰਬਰਾਂ ਦੀ ਧਰਤੀ ਨੇ ਸਾਨੂੰ ਹਮੇਸ਼ਾਂ ਮਿਲ ਬੈਠ ਕੇ ਪ੍ਰਭੂ ਦੇ ਗੁਣ ਗਾਉਣ ਦਾ ਸੁਨੇਹਾ ਦਿੱਤਾ ਹੈ| ਇਸ ਮੌਕੇ ਮਹੰਤ ਕਮਲੇਸ਼, ਨਗਰ ਪੰਚਾਇਤ ਦੇ ਮੀਤ ਪ੍ਰਧਾਨ ਬਲਦੇਵ ਸਿੰਘ ਧੰਜੂ, ਸਾ. ਚੇਅਰਮੈਨ ਕਰਨੈਲ ਸਿੰਘ ਥਿੰਦ, ਕੌਂਸਲਰ ਕੁਲਵਿੰਦਰ ਸਿੰਘ ਖਾਲਸਾ, ਕੌਂਸਲਰ ਸੁਨੇਹ ਲਤਾ, ਕੌਂਸਲਰ ਪੂਜਾ ਕੌਂਸਲਰ ਆਗੂ ਪਰਮਿੰਦਰ ਸਿੰਘ ਪਿੰਦੂ, ਸਾ. ਕੌਂਸਲਰ ਆਗੂ ਅਮਨਦੀਪ ਸਿੰਘ ਜੱਸਲ, ਬਲਕਾਰ ਸਿੰਘ ਗਾਜ਼ੀਪੁਰ, ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਕੁਲਵੰਤ ਰਾਏ ਸ਼ਰਮਾ, ਵਿਸ਼ਾਲ ਸ਼ਰਮਾ, ਵਿਸ਼ਾਲਦੀਪ ਸ਼ਾਲੂ, ਸਾਹਿਲ ਸਚਦੇਵਾ, ਵਾਲਮੀਕ ਸਭਾ ਲੋਹੀਆਂ ਦੇ ਸਾ. ਪ੍ਰਧਾਨ ਹਰਜਿੰਦਰ ਰਾਮ, ਸਮੇਤ ਹੋਰ ਆਗੂਆਂ ਨੇ ਵੀ ਹਾਜਰੀਆਂ ਭਰੀਆਂ| ਇਸ ਮੌਕੇ ਮੁੱਖ ਪ੍ਰਬੰਧਕ ਪ੍ਰਧਾਨ ਹਰਮੇਸ਼ ਲਾਲ, ਮੀਤ ਪ੍ਰਧਾਨ ਵਿੱਕੀ ਪਲੰਬਰ, ਕੈਸ਼ੀਅਰ ਮਨੀ ਨਾਹਰ, ਮਨੀ ਤੇਜੀ, ਹੈਪੀ ਨਾਹਰ, ਸੰਦੀਪ ਸ਼ੀਪੂ, ਬੁੱਕਣ, ਸੰਨੀ, ਅਵੀ ਆਦਿ ਸੰਗਤਾਂ ਹਾਜਰ ਸਨ|
ਪਿਛਲੀ ਖ਼ਬਰ 2027 ਦੀਆਂ ਚੋਣਾਂ ਲਈ ਭਾਜਪਾ ਵਰਕਰ ਜ਼ਮੀਨੀ ਪੱਧਰ ’ ਤੇ ਜੁੜਣ - ਰਾਕੇਸ਼ ਰਾਠੌਰ / ਜਗਬੀਰ ਬਰਾੜ ਨੂਰਮਹਿਲ ’ਚ ਭਾਜਪਾ ਜ਼ਿ... ਅਗਲੀ ਖ਼ਬਰ ਗੁਰੂ ਨਾਨਕ ਨੈਸ਼ਨਲ ਪਬਲਿਕ ਸਕੂਲ ਨਕੋਦਰ ਵਿਖੇ ਤਿੰਨ ਰੋਜ਼ਾ ਖੇਡ ਮੇਲਾ ਸ਼ਾਨੋ - ਸ਼ੌਕਤ ਨਾਲ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।