03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਈਰਾਨ ਅਤੇ ਰੂਸ-ਯੂਕਰੇਨ ਜੰਗਾਂ ਕਾਰਨ ਦੁਨੀਆਂ ਭਰ ਦੇ ਮੁਲਕਾਂ ਦੀ ਆਰਥਿਕ ਵਿਵਸਥਾ ਡਗਮਗਾਈ

ਮਲਸੀਆਂ, 3 ਨਵੰਬਰ (ਸੁਖਦੀਪ ਸਿੰਘ)-ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਏਸ਼ੀਆਈ ਤੇ ਯੂਰਪੀਅਨ ਦੇਸ਼ਾਂ ਨਾਲ ਵਾਪਰ ਕਰਨ ਲਈ ਸਿਲਕ ਰੂਟ ਬਹਾਲ ਕਰਵਾਇਆ ਜਾਵੇ।

ਸੰਤ ਬਲਬੀਰ ਸਿੰਘ ਸੀਚੇਵਾਲ 04-11-2026
ਮਲਸੀਆਂ, 3 ਨਵੰਬਰ (ਸੁਖਦੀਪ ਸਿੰਘ)-ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਏਸ਼ੀਆਈ ਤੇ ਯੂਰਪੀਅਨ ਦੇਸ਼ਾਂ ਨਾਲ ਵਾਪਰ ਕਰਨ ਲਈ ਸਿਲਕ ਰੂਟ ਬਹਾਲ ਕਰਵਾਇਆ ਜਾਵੇ। ਉਨ੍ਹਾਂ ਆਪਣੇ ਪੱਤਰ ’ਚ ਲਿਖਿਆ ਹੈ ਕਿ ਅਮਰੀਕਾ-ਇਰਾਨ ਤੇ ਰੂਸ-ਯੂਕਰੇਨ ਜੰਗਾਂ ਕਾਰਨ ਦੁਨੀਆਂ ਭਰ ਦੇ ਮੁਲਕਾਂ ਦੀ ਅਰਥਵਿਵਸਥਾ ਡਾਵਾਂਡੋਲ ਹੁੰਦੀ ਜਾ ਰਹੀ ਹੈ। ਇੰਨ੍ਹਾਂ ਦੋਵੇਂ ਜੰਗਾਂ ਦੇ ਖ਼ਤਮ ਹੋਣ ਜਾਂ ਸ਼ਾਂਤੀ ਬਹਾਲ ਹੋਣ ਦੀਆਂ ਸੰਭਾਵਨਾਵਾਂ ਹਾਲ ਦੀ ਘੜੀ ਮੱਧ ਲੱਗ ਰਹੀਆਂ ਹਨ। ਇਸ ਜੰਗੀ ਮਾਹੌਲ ਦੇ ਚੱਲਦਿਆਂ ਬਦਲਵੇਂ ਪ੍ਰਬੰਧ ਲੱਭਣ ਦੀ ਸਖ਼ਤ ਲੋੜ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਭਾਰਤ ਵਰਗੇ ਖੇਤੀ ਪ੍ਰਧਾਨ ਦੇਸ਼ ਨੂੰ ਸਿਲਕ ਰੂਟ ਚਾਲੂ ਹੋਣ ’ਤੇ ਕਾਫ਼ੀ ਲਾਭ ਮਿਲੇਗਾ। ਸਿਲਕ ਰੂਟ ਦੀ ਬਹਾਲੀ ਦੇਸ਼ ਦੇ ਕਿਸਾਨਾਂ ਦੀਆਂ ਜਿਣਸਾਂ ਨੂੰ ਸਮੁੱਚੇ ਯੂਰਪ ਤੱਕ ਅਸਾਨੀ ਨਾਲ ਜਾ ਸਕਣਗੀਆਂ। ਯੂਰਪੀਅਨ ਯੂਨੀਅਨ ਨਾਲ ਦੇਸ਼ ਦਾ ਵਪਾਰਕ ਸਮਝੌਤਾ ਹੋਣ ਕਾਰਨ ਸਿਲਕ ਰੂਟ ਦੀ ਮਹੱਤਤਾ ਹੋਰ ਵੀ ਵੱਧ ਗਈ ਹੈ। ਸੰਤ ਸੀਚੇਵਾਲ ਨੇ ਪੱਤਰ ਵਿੱਚ ਲਿਖਿਆ ਕਿ ਦੁਨੀਆਂ ਭਰ ’ਚ ਜੋ ਨਫ਼ਰਤ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ, ਉਸ ਕਾਰਨ ਦੇਸ਼ਾਂ ਦੀਆਂ ਹੱਦਾਂ, ਸਰਹੱਦਾਂ ਦੇ ਲਾਂਘੇ ਬੰਦ ਕੀਤੇ ਜਾ ਰਹੇ ਹਨ। ਉਥੇ ਕੰਡਿਆਲੀਆਂ ਤਾਰਾਂ ਲਾਈਆਂ ਜਾ ਰਹੀਆਂ ਹਨ। ਜਦਕਿ ਸਮੁੱਚੇ ਯੂਰਪੀਅਨ ਦੇਸ਼ਾਂ ਨੇ ਆਪਸੀ ਸਾਂਝ ਵਧਾਉਂਦਿਆਂ ਆਪਣੀਆਂ ਹੱਦਾਂ-ਸਰਹੱਦਾਂ ਖੋਲ੍ਹ ਦਿੱਤੀਆਂ ਹਨ, ਜਿਸ ਨਾਲ ਸਾਰੇ ਯੂਰਪ ਦੇ ਦੇਸ਼ ਬਿਨ੍ਹਾਂ ਕਿਸੇ ਰੋਕ ਟੋਕ ਦੇ ਇੱਕ ਦੂਜੇ ਨਾਲ ਸੌਖਿਆ ਹੀ ਵਪਾਰ ਕਰ ਰਹੇ ਹਨ। ਸਮੁੱਚੇ ਪੰਜਾਬ ਦੇ ਲੋਕਾਂ ਦੀ ਇਹ ਪੁਰਜ਼ੋਰ ਮੰਗ ਹੈ ਕਿ ਪਾਕਿਸਤਾਨ ਰਿਸ਼ਤੇ ਸੁਖਾਵੇਂ ਬਣਾਏ ਜਾਣ ਤੇ ਵਾਹਗਾ ਬਾਰਡਰ ਤੇ ਕਰਤਾਰਪੁਰ ਲਾਂਘਾ ਬਿਨ੍ਹਾਂ ਦੇਰੀ ਦੇ ਖੋਲ੍ਹਿਆ ਜਾਵੇ। ਦੋਹਾਂ ਮੁਲਕਾਂ ਦੇ ਮੁਹੱਬਤੀ ਲੋਕਾਂ ਨੂੰ ਇੱਕ ਦੂਜੇ ਦੇ ਦੇਸ਼ ’ਚ ਜਾਣ ਦੀ ਖੁੱਲ੍ਹ ਹੋਵੇ।
ਪਿਛਲੀ ਖ਼ਬਰ ਗੁਰਦੁਆਰਾ ਬਾਬਾ ਸੁਖਚੈਨ ਦਾਸ ਜੀ ਵਿਖੇ ‘ ਚਲਦਾ ਵਹੀਰ ਗੁਰਮਤਿ ਪ੍ਰਚਾਰ ਲਹਿਰ ’ ਦੇ ਤਹਿਤ ਗੁਰਮਤਿ ਸਮਾਗਮ ਅਗਲੀ ਖ਼ਬਰ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਵਲੋਂ ਚੋਣਾਂ ਤੋਂ ਪਹਿਲਾਂ ਗੁਰੂ ਸਾਹਿਬ ਦਾ ਓਟ - ਆਸਰਾ ਲੈਣ ਲਈ ਅਖੰਡ ਪਾਠ ਸਾਹਿਬ ਕਰਵਾਇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।