03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਜਲਾਲਪੁਰ ਖ਼ੁਰਦ ’ ਚ ਕੈਂਪ ਦੌਰਾਨ 350 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ

ਲੋਹੀਆਂ ਖ਼ਾਸ, 3 ਨਵੰਬਰ (ਬਲਵਿੰਦਰ ਸਿੰਘ ਵਿੱਕੀ)-ਲੋਹੀਆਂ ਖ਼ਾਸ ਦੇ ਨੇੜਲੇ ਪਿੰਡ ਜਲਾਲਪੁਰ ਖ਼ੁਰਦ ਵਿਖੇ ਸਥਿਤ ਸੰਤ ਨਿਰੰਕਾਰੀ ਮੰਡਲ ਦੀ ਬ੍ਰਾਂਚ ਵਿਖੇ ਮੁਫ਼ਤ ਅੱਖਾਂ ਦਾ ਚੈੱਕ-ਅੱਪ ਕੈਂਪ ਸਫਲਤਾਪੂਰਵਕ ਲਗਾਇਆ ਗਿਆ। ਇਹ ਕੈਂਪ ਸੀ.

ਜਲਾਲਪੁਰ ਖ਼ੁਰਦ ਵਿਖੇ ਅੱਖਾਂ ਦੇ ਮੁਫ਼ਤ ਜਾਂਚ ਕੈਂਪ ਵਿਚ ਡਾਕਟਰਾਂ ਦੀ ਟੀਮ ਦੇ ਨਾਲ ਪਤਵੰਤੇ । ਤਸਵੀਰ-ਬਲਵਿੰਦਰ ਸਿੰਘ ਵਿੱਕੀ 04-11-2026
ਲੋਹੀਆਂ ਖ਼ਾਸ, 3 ਨਵੰਬਰ (ਬਲਵਿੰਦਰ ਸਿੰਘ ਵਿੱਕੀ)-ਲੋਹੀਆਂ ਖ਼ਾਸ ਦੇ ਨੇੜਲੇ ਪਿੰਡ ਜਲਾਲਪੁਰ ਖ਼ੁਰਦ ਵਿਖੇ ਸਥਿਤ ਸੰਤ ਨਿਰੰਕਾਰੀ ਮੰਡਲ ਦੀ ਬ੍ਰਾਂਚ ਵਿਖੇ ਮੁਫ਼ਤ ਅੱਖਾਂ ਦਾ ਚੈੱਕ-ਅੱਪ ਕੈਂਪ ਸਫਲਤਾਪੂਰਵਕ ਲਗਾਇਆ ਗਿਆ। ਇਹ ਕੈਂਪ ਸੀ.ਐੱਚ.ਸੀ. ਲੋਹੀਆਂ ਖ਼ਾਸ ਦੇ ਐੱਸ.ਐੱਮ.ਓ. ਡਾ. ਸੋਨੂੰ ਪਾਲ ਦੇ ਸਹਿਯੋਗ ਤੇ ਆਈ ਮੋਬਾਇਲ ਯੂਨਿਟ ਜਲੰਧਰ ਦੀ ਇੰਚਾਰਜ ਡਾ. ਗੁਰਪ੍ਰੀਤ ਕੌਰ ਦੀ ਅਗਵਾਈ ਹੇਠ ਸਮਾਪਤ ਹੋਇਆ। ਕੈਂਪ ਦੌਰਾਨ ਕੁੱਲ 350 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ। ਇਨ੍ਹਾਂ ’ਚੋਂ 215 ਲੋੜਵੰਦ ਮਰੀਜ਼ਾਂ ਨੂੰ ਐਨਕਾਂ ਤੇ ਕਈਆਂ ਨੂੰ ਲੋੜੀਂਦੀਆਂ ਦਵਾਈਆਂ ਮੁਫ਼ਤ ਵੰਡੀਆਂ ਗਈਆਂ। ਇਸ ਤੋਂ ਇਲਾਵਾ, 55 ਅਜਿਹੇ ਮਰੀਜ਼ਾਂ ਦੀ ਪਛਾਣ ਕੀਤੀ ਗਈ ਜਿਨ੍ਹਾਂ ਦੀਆਂ ਅੱਖਾਂ ਦੇ ਆਪ੍ਰੇਸਨ ਕਰਕੇ ਉਨ੍ਹਾਂ ਨੂੰ ਮੁਫ਼ਤ ਲੈਂਜ਼ ਪਾਏ ਜਾਣਗੇ। ਇਸ ਮੌਕੇ ਡਾਕਟਰੀ ਸਟਾਫ਼ ’ਚੋਂ ਜਗਜੀਤ ਸਿੰਘ, ਸਟਾਫ਼ ਨਰਸ ਅਮਰਜੀਤ ਕੌਰ, ਆਸ਼ਾ ਫੈਸਿਲੀਟੇਟਰ ਜਸਵਿੰਦਰ ਕੌਰ ਤੇ ਐੱਮ.ਐੱਲ.ਟੀ. ਜਸਪ੍ਰੀਤ ਕੌਰ ਨੇ ਆਪਣੀਆਂ ਸੇਵਾਵਾਂ ਦਿੱਤੀਆਂ। ਕੈਂਪ ਦੌਰਾਨ ਇਲਾਕੇ ਦੀਆਂ ਪ੍ਰਮੁੱਖ ਸਖਸੀਅਤਾਂ ਵੀ ਹਾਜਰ ਸਨ, ਜਿਨ੍ਹਾਂ ਵਿੱਚ ਮਾਰਕੀਟ ਕਮੇਟੀ ਮਹਿਤਪੁਰ ਦੇ ਚੇਅਰਮੈਨ ਜਸਵੀਰ ਸਿੰਘ ਜਲਾਲਪੁਰੀ, ਸੁਰਜਣ ਸਿੰਘ ਦੌਧਰ, ਸਾਬਕਾ ਸਰਪੰਚ ਚਰਨ ਦਾਸ ਤੇ ਬਲਕਾਰ ਸਿੰਘ, ਅਮਰਜੀਤ ਦੌਧਰ (ਯੂ.ਕੇ.) ਅਤੇ ਜਸਵੀਰ ਸਿੰਘ (ਇਟਲੀ) ਸਮੇਤ ਕਈ ਹੋਰ ਪਤਵੰਤੇ ਸੱਜਣ ਵਿਸੇਸ ਤੌਰ ‘ਤੇ ਸ਼ਾਮਲ ਹੋਏ।
ਪਿਛਲੀ ਖ਼ਬਰ ਸਕੂਲ ਦੇ ਸਾਬਕਾ ਵਿਦਿਆਰਥੀ ਨੇ ਖਿਡਾਰੀਆਂ ਦੀ ਕੀਤੀ ਹੌਂਸਲਾ ਅਫ਼ਜ਼ਾਈ ਅਗਲੀ ਖ਼ਬਰ ਪੁਲਿਸ ਡੀ . ਏ . ਵੀ . ਪਬਲਿਕ ਸਕੂਲ , ਪੀ . ਏ . ਪੀ . ਕੈਂਪਸ ਵਿਖੇ ‘ ਸਟੈਮ ਸਪਾਰਕ 2026’ ਦਾ ਸਫਲਤਾਪੂਰਵਕ ਆਯੋਜਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।