ਜਲੰਧਰ, 21 ਅਕਤੂਬਰ (ਸ਼ੈਲੀ)-ਅਪਾਹਜ ਆਸ਼ਰਮ ਜਲੰਧਰ ਵਿਚ ਦੀਵਾਲੀ ਬੜੀ ਸ਼ਰਧਾ ਨਾਲ ਮਨਾਈ ਗਈ | ਇਸ ਮੌਕੇ ਵਿਸ਼ੇਸ਼ ਮਹਿਮਾਨਾਂ ਵਿਚ ਰਾਜ ਸਭਾ ਮੈਂਬਰ ਅਸ਼ੋਕ ਕੁਮਾਰ ਮਿੱਤਲ, ਡਾ. ਗਿਰੀਸ਼ ਬਾਲੀ (ਆਈ.ਆਰ.ਐਸ., ਆਮਦਨ ਕਰ ਕਮਿਸ਼ਨਰ), ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ, ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ, ਵਿਵੇਕ ਕੁਮਾਰ ਮੋਦੀ (ਐਸ.ਡੀ.ਐਮ. ਆਦਮਪੁਰ), ਅਤੇ ਰਣਦੀਪ ਸਿੰਘ ਹੀਰ (ਐਸ.ਡੀ.ਐਮ.) ਸ਼ਾਮਲ ਸਨ | ਇਸ ਮੌਕੇ ਆਪਣੇ ਸੰਬੋਧਨ ਵਿੱਚ ਸੰਸਦ ਮੈਂਬਰ ਅਸ਼ੋਕ ਕੁਮਾਰ ਮਿੱਤਲ ਨੇ ਕਿਹਾ ਕਿ ਸਮਾਜ ਦੇ ਹਰ ਵਰਗ ਨੂੰ ਭਗਵਾਨ ਸ਼੍ਰੀ ਰਾਮ ਦੇ ਆਦਰਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ | ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਕਿਹਾ ਕਿ ਦੀਵਾਲੀ ਵਰਗੇ ਤਿਉਹਾਰ ਆਸ਼ਰਮ ਵਿੱਚ ਰਹਿਣ ਵਾਲੇ ਲੋਕਾਂ ਲਈ ਵੀ ਮਹੱਤਵਪੂਰਨ ਹਨ | ਸਹਿ-ਚੇਅਰਪਰਸਨ ਸੁਨੀਤਾ ਕਪੂਰ ਨੇ ਦੀਵਾਲੀ ਦੇ ਤਿਉਹਾਰ ਦੀ ਮਹੱਤਤਾ ਅਤੇ ਭਗਵਾਨ ਰਾਮ ਦੇ ਜੀਵਨ ਦੀਆਂ ਘਟਨਾਵਾਂ 'ਤੇ ਚਾਨਣਾ ਪਾਇਆ | ਇਸ ਮੌਕੇ ਕਈ ਦਾਨੀਆਂ ਨੇ ਲਾਲਾ ਰਾਮ ਕਿਸ਼ੋਰ ਕਪੂਰ ਅਪਾਹਜ ਸਹਾਇਤਾ ਟਰੱਸਟ ਨੂੰ ਦਾਨ ਦਿੱਤਾ | ਚੇਅਰਮੈਨ ਤਰਸੇਮ ਕਪੂਰ ਨੇ ਆਏ ਹੋਏ ਸਾਰੇ ਮਹਿਮਾਨਾਂ ਅਤੇ ਪਤਵੰਤਿਆਂ ਦਾ ਧੰਨਵਾਦ ਕੀਤਾ | ਇਸ ਮੌਕੇ ਆਰ.ਕੇ. ਭੰਡਾਰੀ, ਬਿ੍ਜ ਮਿੱਤਲ, ਸੁਭਾਸ਼ ਅਗਰਵਾਲ, ਮਨੋਹਰ ਲਾਲ ਸ਼ਰਮਾ, ਬਲਦੇਵ ਕਤਿਆਲ, ਸੰਜੇ ਸੱਭਰਵਾਲ, ਉਮੇਸ਼ ਢੀਂਗਰਾ (ਐਡਵੋਕੇਟ), ਡਾ.ਜਗਦੀਪ ਸਿੰਘ, ਸੁਮਿਤ ਪੁਰੀ, ਨਿਧੀ ਪੁਰੀ, ਪ੍ਰਾਣ ਨਾਥ ਭੱਲਾ, ਸ਼ੈਲਜਾ ਭੱਲਾ, ਡਾ.ਸੁਰਜੀਤ ਲਾਲ (ਸਕੱਤਰ, ਰੈੱਡ ਕਰਾਸ ਸੁਸਾਇਟੀ, ਜਲੰਧਰ), ਮਨਜੀਤ ਕੁਮਾਰੀ, ਸੁਰਿੰਦਰ ਕੰਬੋਜ (ਇੰਚਾਰਜ ਸੀ.ਆਈ.ਏ.), ਇਕਬਾਲ ਸਿੰਘ ਢੀਂਡਸਾ, ਅਤੇ ਹੋਰ ਪਤਵੰਤੇ ਹਾਜ਼ਰ ਸਨ |