04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਪਟਾਕਾ ਮਾਰਕੀਟ ਵਿਚ ਕਈਆਂ ਦੇ ਬੱਚ ਗਏ ਵੱਡੀ ਮਾਤਰਾ ਵਿਚ ਪਟਾਕੇ <br/>

ਅਜੀਤ ਡੈਸਕ 22-10-2025
ਸ਼ਿਵ ਸ਼ਰਮਾ
ਜਲੰਧਰ, 21 ਅਕਤੂਬਰ -ਸ਼ਹਿਰ ਵਿਚ ਕਾਫ਼ੀ ਸਮੇਂ ਤੋਂ ਚਰਚਾ ਦਾ ਵਿਸ਼ਾ ਰਿਹਾ ਪਟਾਕਾ ਮਾਰਕੀਟ ਦਾ ਮਾਮਲਾ ਚਾਹੇ ਦੀਵਾਲੀ ਦੇ ਦੋ ਦਿਨ ਪਹਿਲਾਂ ਸੁਲਝ ਗਿਆ ਸੀ ਪਰ ਇਸ ਵਾਰ ਇੱਕ ਤਾਂ ਪਟਾਕੇ ਵਿੱਕਰੀ ਲਈ ਦੋ ਦਿਨ ਦਾ ਸਮਾਂ ਮਿਲਣ ਅਤੇ ਦੋ ਦੀਵਾਲੀਆਂ ਹੋਣ ਕਰਕੇ ਕਈ ਪਟਾਕਾ ਕਾਰੋਬਾਰੀਆਂ ਦਾ ਲੱਖਾਂ ਦਾ ਪਟਾਕਾ ਬੱਚ ਗਿਆ ਦੱਸਿਆ ਜਾ ਰਿਹਾ ਹੈ ਜਿਸ ਕਰਕੇ ਕਈ ਪਟਾਕਾ ਕਾਰੋਬਾਰੀ ਕਾਫ਼ੀ ਪੇ੍ਰਸ਼ਾਨ ਦੱਸੇ ਜਾ ਰਹੇ ਹਨ | ਇਸ ਵਾਰ ਬਰਲਟਨ ਪਾਰਕ ਵਿਚ ਸਪੋਰਟਸ ਹੱਬ ਦੀ ਉਸਾਰੀ ਹੋਣ ਕਰਕੇ ਪਟਾਕਾ ਮਾਰਕੀਟ ਲਈ ਜਗਾ ਮਿਲਣ ਨੂੰ ਲੈ ਕੇ ਕਾਫ਼ੀ ਸਮੇਂ ਤੱਕ ਰੇੜਕਾ ਚੱਲਦਾ ਰਿਹਾ ਸੀ ਤਾਂ ਬਾਅਦ ਵਿਚ ਪਠਾਨਕੋਟ ਚੌਕ ਵਿਚ ਸਥਿਤ ਸਰਕਸ ਵਾਲੀ ਜਗਾ ਪਟਾਕਾ ਮਾਰਕੀਟ ਲਈ ਜਗਾ ਅਲਾਟ ਕੀਤੀ ਗਈ ਸੀ | ਪਟਾਕਾ ਮਾਰਕੀਟ ਜਿਸ ਗੱਲ ਦੀ ਸ਼ੰਕਾ ਜ਼ਾਹਿਰ ਕਰ ਰਹੇ ਸੀ, ਉਹ ਸਹੀ ਹੋ ਹੀ ਗਈ ਕਿਉਂਕਿ ਪਠਾਨਕੋਟ ਚੌਕ ਵਿਚ ਕਾਫ਼ੀ ਘੱਟ ਜਗਾ ਹੋਣ ਕਰਕੇ ਕਾਰੋਬਾਰੀਆਂ ਨੂੰ ਪਟਾਕੇ ਵੇਚਣ ਵਿਚ ਕਾਫ਼ੀ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪਿਆ ਤੇ ਜਦੋਂ ਪਠਾਨਕੋਟ ਚੌਕ ਵਿਚ ਟ੍ਰੈਫਿਕ ਜ਼ਿਆਦਾ ਹੋ ਜਾਂਦਾ ਸੀ ਤਾਂ ਉਸ ਵੇਲੇ ਬਾਹਰਲੀਆਂ ਗੱਡੀਆਂ ਪਟਾਕਾ ਮਾਰਕੀਟ ਵੱਲ ਜਾਣੀਆਂ ਬੰਦ ਕਰ ਦਿੱਤੀਆਂ ਜਾਂਦੀਆਂ ਸੀ | ਸੋਮਵਾਰ ਸ਼ਾਮ ਨੂੰ ਪਟਾਕਾ ਮਾਰਕੀਟ ਦੇ ਦੋਵੇਂ ਗੇਟ ਬੰਦ ਕੀਤੇ ਗਏ ਸਨ ਤਾਂ ਉਸ ਵੇਲੇ ਪਟਾਕਾ ਕਾਰੋਬਾਰੀਆਂ ਵਿਚ ਕਾਫ਼ੀ ਰੋਸ ਫੈਲ ਗਿਆ ਸੀ ਤਾਂ ਬਾਅਦ ਵਿਚ ਉਕਤ ਦੋਵੇਂ ਗੇਟ ਬੰਦ ਕਰਵਾਏ ਗਏ | ਦੱਸਿਆ ਜਾਂਦਾ ਸੀ ਕਿ ਪਟਾਕਾ ਮਾਰਕੀਟ ਨੂੰ ਲੈ ਕੇ ਕੀਤੀ ਗਈ ਕਥਿਤ ਸਖ਼ਤੀ ਤੋਂ ਵੀ ਪਟਾਕਾ ਕਾਰੋਬਾਰੀ ਕਾਫ਼ੀ ਨਾਰਾਜ਼ ਰਹੇ | ਦੂਜੇ ਪਾਸੇ ਜਗਾ ਘੱਟ ਹੋਣ ਅਤੇ ਦੋ ਦੀਵਾਲੀਆਂ ਹੋਣ ਕਰਕੇ ਪਟਾਕਿਆਂ ਦੀ ਖ਼ਰੀਦ 'ਤੇ ਕਾਫ਼ੀ ਅਸਰ ਪਿਆ ਸਗੋਂ ਪਹਿਲਾਂ ਪਟਾਕੇ ਲਗਾਉਣ ਲਈ ਕਈ ਦਿਨ ਮਿਲ ਜਾਂਦੇ ਸੀ ਤਾਂ ਇਸ ਵਾਰ ਪਟਾਕਿਆਂ ਦੀ ਖ਼ਰੀਦ ਲਈ ਸਿਰਫ਼ ਦੋ ਦਿਨ ਹੀ ਮਿਲਣ ਕਰਕੇ ਪਟਾਕੇ ਵੇਚਣ ਵਿਚ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਉਂਜ ਪਟਾਕਾ ਕਾਰੋਬਾਰੀ ਇਸ ਵਾਰ ਵੀ ਚਾਰੇ ਹਲਕਿਆਂ ਵਿਚ ਹੀ ਪਟਾਕਾ ਵਿੱਕਰੀ ਲਈ ਜਗਾ ਦੇਣ ਦੀ ਮੰਗ ਕਰ ਰਹੇ ਸਨ | ਜੇਕਰ ਪਟਾਕੇ ਵੇਚਣ ਲਈ ਸਾਰੇ ਹਲਕਿਆਂ ਵਿਚ ਪਟਾਕੇ ਵੇਚਣ ਲਈ ਜਗਾ ਮਿਲ ਜਾਂਦੀ ਤਾਂ ਇਸ ਨਾਲ ਭੀੜ ਅਤੇ ਪਾਰਕਿੰਗ ਲਈ ਕੋਈ ਸਮੱਸਿਆ ਨਹੀਂ ਆਉਣੀ ਸੀ ਜਿਹੜੀ ਕਿ ਇਸ ਬਾਰ ਪਠਾਨਕੋਟ ਚੌਕ ਵਿਚ ਦੇਖਣ ਨੂੰ ਮਿਲੀ | ਉਂਜ ਇੱਕ ਤੋਂ ਜ਼ਿਆਦਾ ਜਗਾ 'ਤੇ ਪਟਾਕੇ ਲਗਾਉਣ ਲਈ ਜਗਾ ਦੇਣ ਵਾਸਤੇ ਕਈ ਪਟਾਕਾ ਕਾਰੋਬਾਰੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਚਲੇ ਗਏ ਸਨ ਤੇ ਇਸ ਮਾਮਲੇ ਵਿਚ ਹਾਈਕੋਰਟ ਨੇ ਸਟੇਟ ਤੋਂ ਜਵਾਬ ਮੰਗਿਆ ਹੈ | ਦੱਸਿਆ ਜਾਂਦਾ ਹੈ ਕਿ ਅਗਲੇ ਸਾਲ ਲਈ ਪਟਾਕਾ ਮਾਰਕੀਟ ਅਲੱਗ-ਅਲੱਗ ਥਾਵਾਂ 'ਤੇ ਲਗਾਇਆ ਜਾਣ ਬਾਰੇ ਕੋਈ ਨੀਤੀ ਤਿਆਰ ਹੋ ਸਕਦੀ ਹੈ | ਉਧਰ ਸੋਮਵਾਰ ਦੀ ਦੀਵਾਲੀ ਦੇ ਮੁਕਾਬਲੇ ਮੰਗਲਵਾਰ ਨੂੰ ਲੋਕਾਂ ਵਲੋਂ ਜ਼ਿਆਦਾ ਪਟਾਕੇ ਚਲਾਏ ਗਏ ਤੇ ਮੰਗਲਵਾਰ ਨੂੰ ਹੀ ਪਟਾਕਿਆਂ ਦੀ ਵਿੱਕਰੀ ਸੋਮਵਾਰ ਦੇ ਮੁਕਾਬਲੇ ਜ਼ਿਆਦਾ ਦੇਖਣ ਨੂੰ ਮਿਲੀ | ਕੁੱਝ ਕਾਰੋਬਾਰੀਆਂ ਨੇ ਨਾਂਅ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਚਾਹੇ ਆਉਂਦੇ ਦਿਨਾਂ ਵਿਚ ਬਚੇ ਪਟਾਕੇ ਅਲੱਗ-ਅਲੱਗ ਮੌਕਿਆਂ 'ਤੇ ਵਿਕਦੇ ਰਹਿੰਦੇ ਹਨ ਪਰ ਜੇਕਰ ਇਹ ਦੀਵਾਲੀ ਮੌਕੇ ਵਿਕ ਜਾਣ ਤਾਂ ਉਨ੍ਹਾਂ ਨੂੰ ਬਾਅਦ ਵਿਚ ਸੰਭਾਲਣੇ ਔਖੇ ਹੁੰਦੇ ਹਨ | ਚੇਤੇ ਰਹੇ ਕਿ ਪਟਾਕਾ ਮਾਰਕੀਟ ਦਾ ਜਦੋਂ ਜਗਾ ਨੂੰ ਲੈ ਕੇ ਰੇੜਕਾ ਚੱਲ ਰਿਹਾ ਸੀ ਤਾਂ ਉਸ ਵੇਲੇ ਕਈ ਸਿਆਸੀ ਪਾਰਟੀਆਂ ਦੇ ਆਗੂ ਸਰਗਰਮ ਹੋਏ ਸਨ ਤਾਂ ਬਾਅਦ ਵਿਚ ਪ੍ਰਸ਼ਾਸਨ ਤੇ ਪੁਲਿਸ ਦੇ ਸਹਿਯੋਗ ਨਾਲ 'ਆਪ'ਆਗੂਆਂ ਨੇ ਕਈ ਦਿਨਾਂ ਤੋਂ ਚੱਲ ਰਿਹਾ ਰੇੜਕਾ ਖ਼ਤਮ ਕਰਵਾ ਦਿੱਤਾ ਸੀ |

ਪਿਛਲੀ ਖ਼ਬਰ ਦੀਵਾਲੀ ਕਰਕੇ ਨਗਰ ਨਿਗਮ ਦਫ਼ਤਰ ਵਿਚ ਪਸਰੀ ਰਹੀ ਸੁੰਨ <br/> ਅਗਲੀ ਖ਼ਬਰ ਦੀਵਾਲੀ ਦੀ ਰਾਤ ਤਾਸ਼ ਨਾਲ ਜੂਆ ਖੇਡਦੇ 13 ਵਿਅਕਤੀ ਕਾਬੂ, 1 ਲੱਖ, 48 ਹਜ਼ਾਰ ਦੀ ਨਕਦੀ ਬਰਾਮਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।