04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਦੀਵਾਲੀ ਦੀ ਰਾਤ ਤਾਸ਼ ਨਾਲ ਜੂਆ ਖੇਡਦੇ 13 ਵਿਅਕਤੀ ਕਾਬੂ, 1 ਲੱਖ, 48 ਹਜ਼ਾਰ ਦੀ ਨਕਦੀ ਬਰਾਮਦ <br/>

ਅਜੀਤ ਡੈਸਕ 22-10-2025
ਜਲੰਧਰ, 21 ਅਕਤੂਬਰ (ਐੱਮ. ਐੱਸ. ਲੋਹੀਆ) - ਦੀਵਾਲੀ ਦੀ ਰਾਤ ਤਾਸ਼ ਨਾਲ ਜੂਆ ਖੇਡਦੇ 13 ਵਿਅਕਤੀਆਂ ਨੂੰ ਕਾਬੂ ਕਰਕੇ ਥਾਣਾ ਭਾਰਗੋ ਕੈਂਪ ਦੀ ਪੁਲਿਸ ਨੇ ਉਨ੍ਹਾਂ ਦੇ ਕਬਜ਼ੇ 'ਚੋਂ 1 ਲੱਖ, 48 ਹਜ਼ਾਰ 140 ਰੁਪਏ ਦੀ ਨਕਦੀ ਬਰਾਦਮ ਕੀਤੀ ਹੈ | ਥਾਣਾ ਮੁਖੀ ਮੋਹਨ ਲਾਲ ਨੇ ਜਾਣਕਾਰੀ ਦਿੱਤੀ ਕਿ ਪੁਲਿਸ ਪਾਰਟੀ ਵਲੋਂ ਭਾਰਗੋ ਕੈਂਪ ਦੇ ਖੇਤਰ 'ਚ ਕੀਤੀ ਕਾਰਵਾਈ ਦੌਰਾਨ ਤਜਿੰਦਰ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਦਿਉਲ ਨਗਰ, ਜਲੰਧਰ, ਗਗਨਦੀਪ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਨਿਊ ਜੱਲੋਵਾਲ ਅਬਾਦੀ, ਜਲੰਧਰ, ਥੋਮਸ ਪੁੱਤਰ ਜੋਗਿੰਦਰ ਵਾਸੀ ਬੂਟਾ ਪਿੰਡ, ਜਲੰਧਰ, ਨਿਖਲ ਪੁੱਤਰ ਸ਼ਾਮ ਲਾਲ ਵਾਸੀ ਚੁੰਗੀ ਮੁਹੱਲਾ, ਜਲੰਧਰ, ਰੋਸ਼ਿਤ ਪੁੱਤਰ ਦੌਲਤ ਰਾਮ ਵਾਸੀ ਕਲਿਆਨਪੁਰ, ਜਲੰਧਰ, ਸਾਗਰ ਪੁੱਤਰ ਮਹਿੰਦਰ ਪਾਲ ਵਾਸੀ ਮਾਡਲ ਹਾਊਸ, ਜਲੰਧਰ, ਅਮਿਤ ਪੁੱਤਰ ਸਤੀਸ਼ ਕੁਮਾਰ ਵਾਸੀ ਬਸਤੀ ਸ਼ੇਖ, ਜਲੰਧਰ, ਹਰਮਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਬੂਟਾ ਪਿੰਡ, ਜਲੰਧਰ, ਸੁਮਿਤ ਪੁੱਤਰ ਜਗਿੰਦਰ ਪਾਲ ਵਾਸੀ ਬਸਤੀ ਦਾਨਿਸ਼ਮੰਦਾ, ਜਲੰਧਰ, ਉਰਮਲ ਸਿੰਘ ਪੁੱਤਰ ਇੰਦਰਜੀਤ ਸਿੰਘ ਵਾਸੀ ਬੂਟਾ ਪਿੰਡ, ਜਲੰਧਰ, ਮੁਹੰਮਦ ਇਮਰਾਨ ਪੁੱਤਰ ਮਿਹਰਵਾਨ ਵਾਸੀ ਨਿਊ ਮਾਡਲ ਹਾਊਸ, ਜਲੰਧਰ, ਨੀਰਜ ਪੁੱਤਰ ਰਾਮ ਭਰੋਸੇ ਵਾਸੀ ਕੇ.ਪੀ. ਨਗਰ, ਜੱਲੋਵਾਲ ਅਬਾਦੀ, ਜਲੰਧਰ ਅਤੇ ਅਭਿਦੇਸ਼ ਰਾਮ ਪੁੱਤਰ ਜਵਾਹਰ ਰਾਮ ਵਾਸੀ ਜੱਲੋਵਾਲ ਅਬਾਦੀ, ਜਲੰਧਰ ਨੂੰ 104 ਪੱਤੇ ਤਾਸ਼ ਅਤੇ 1,48,140 ਨਕਦੀ ਸਮੇਤ ਗਿ੍ਫ਼ਤਾਰ ਕੀਤਾ ਹੈ | ਮੁਲਜ਼ਮਾਂ ਖ਼ਿਲਾਫ਼ ਬਣਦੀ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਪਟਾਕਾ ਮਾਰਕੀਟ ਵਿਚ ਕਈਆਂ ਦੇ ਬੱਚ ਗਏ ਵੱਡੀ ਮਾਤਰਾ ਵਿਚ ਪਟਾਕੇ <br/> ਅਗਲੀ ਖ਼ਬਰ ਜਗਦੇਵ ਕਲਾਂ ਵਿਖੇ ਸਰਬੱਤ ਦੇ ਭਲੇ ਲਈ ਤਿੰਨ ਰੋਜ਼ਾ ਸਮਾਗਮ ਅੱਜ ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।