18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਬ੍ਰਹਮਲੀਨ ਸੰਤ ਬਾਬਾ ਕਰਨੈਲ ਦਾਸ ਜੀ ਦੀ ਬਰਸੀ ਕੱਲ੍ਹ

ਅਜੀਤ ਡੈਸਕ 06-12-2025
ਬਾਘਾ ਪੁਰਾਣਾ, 5 ਦਸੰਬਰ (ਟਿੰਕੂ ਕਾਠਪਾਲ)-ਵਿਵੇਕ ਮਿਸ਼ਨ ਚੈਰੀਟੇਬਲ ਟਰੱਸਟ ਜਲਾਲ ਅਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਬ੍ਰਹਮਲੀਨ ਪਰਉਪਕਾਰੀ ਸ੍ਰੀਮਾਨ 108 ਸੰਤ ਬਾਬਾ ਕਰਨੈਲ ਦਾਸ ਜੀ ਮਹਾਰਾਜ (ਜਲਾਲ ਵਾਲਿਆ) ਦੀ 15ਵੀਂ ਸਾਲਾਨਾ ਬਰਸੀ ਸ਼ਰਧਾ ਅਤੇ ਭਾਵਨਾ ਭਰੇ ਮਾਹੌਲ ਵਿਚ 7 ਦਸੰਬਰ 2025 ਦਿਨ ਐਤਵਾਰ ਨੂੰ ਮਨਾਈ ਜਾ ਰਹੀ ਹੈ | ਇਹ ਸਮਾਗਮ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਵਿਵੇਕ ਆਸ਼ਰਮ, ਜਲਾਲ ਬੱਸ ਅੱਡਾ, ਗੁਰੂਸਰ ਨੇੜੇ ਹਮੀਰਗੜ੍ਹ (ਬਰਨਾਲਾ ਬਾਜਾਖਾਨਾ ਰੋਡ) ਜ਼ਿਲ੍ਹਾ ਬਠਿੰਡਾ ਵਿਖੇ ਕੀਤਾ ਜਾਵੇਗਾ | ਇਸ ਅਧਿਆਤਮਿਕ ਸਮਾਗਮ ਦੀ ਰਹਿਨੁਮਾਈ ਸ੍ਰੀਮਾਨ 108 ਸਵਾਮੀ ਬ੍ਰਹਮ ਮੁਨੀ ਜੀ ਜਲਾਲ ਵਾਲਿਆਂ ਵਲੋਂ ਕੀਤੀ ਜਾਵੇਗੀ |

ਪਿਛਲੀ ਖ਼ਬਰ ਸਿਵਲ ਪੈਨਸ਼ਨ ਐਸੋਸੀਏਸ਼ਨ ਦੀ ਮੀਟਿੰਗ ਅਗਲੀ ਖ਼ਬਰ ਡਰੱਗ ਪੈਡਲਰ ਅਤੇ ਮਾੜੇ ਅਨਸਰਾਂ 'ਤੇ ਪੁਲਿਸ ਦੀ ਰਹੇਗੀ ਤਿਰਛੀ ਨਜ਼ਰ - ਡੀ. ਐੱਸ. ਪੀ. ਮਸੀਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।