ਗੁਰਦਾਸਪੁਰ,18 ਸਤੰਬਰ (ਰੋਹਿਤ ਗੁਪਤਾ)- ਪੁਲਿਸ ਥਾਣਾ ਦੀਨਾਨਗਰ ਦੇ ਅਧੀਨ ਪੈਂਦੇ ਬਹਿਰਾਮਪੁਰ ਰੋਡ ਆਹਲੂਵਾਲ ਚੌਂਕ ’ਚ ਹੋਏ ਦਰਦਨਾਕ ਸੜਕ ਹਾਦਸੇ ਵਿਚ ਡਿਊਟੀ ’ਤੇ ਜਾ ਰਹੇ ਰਾਹੁਲ ਕੁਮਾਰ ਵਾਸੀ ਹੱਲਾ ਚਹਿਆ ਦੀ ਰੇਤ ਨਾਲ ਭਰੇ ਟਿੱਪਰ ਦੀ ਚਪੇਟ ’ਚ ਆਉਣ ਨਾਲ ਮੌਤ ਹੋ ਗਈ। ਦੱਸ ਦਈਏ ਕਿ ਰਾਹੁਲ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਵਾਸੀ ਹੱਲਾ ਚਹਿਆ ਦੀ ਕੁੱਝ ਕੁ ਸਮੇਂ ਪਹਿਲਾਂ ਬਮਿਆਲ ਪੋਸਟ ਆਫਿਸ ’ਚ ਨੌਕਰੀ ਲੱਗੀ ਸੀ। ਅੱਜ ਸਵੇਰ ਸਮੇਂ ਜਦ ਰਾਹੁਲ ਆਪਣੇ ਪਿੰਡ ਹੱਲਾ ਚਹਿਆ ਤੋਂ ਮੋਟਰਸਾਈਕਲ ’ਤੇ ਬਮਿਆਲ ਪੋਸਟ ਆਫਿਸ ’ਚ ਆਪਣੀ ਡਿਊਟੀ ’ਤੇ ਜਾ ਰਿਹਾ ਸੀ ਤਾਂ ਬਹਿਰਾਮਪੁਰ ਰੋਡ ਆਹਲੂਵਾਲ ਚੌਂਕ ਨੇੜੇ ਦੀਨਾਨਗਰ ਸਾਈਡ ਤੋਂ ਤੇਜ਼ ਰਫਤਾਰ ’ਚ ਆ ਰਹੇ ਰੇਤ ਨਾਲ ਭਰੇ ਟਿੱਪਰ ਦੀ ਚਪੇਟ ’ਚ ਆਉਣ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦੀਨਾਨਗਰ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਤਾਜ਼ਾ ਖ਼ਬਰਾਂ
Free
ਦਰਦਨਾਕ ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਕੇ ’ਤੇ ਮੌਤ
ਗੁਰਦਾਸਪੁਰ,18 ਸਤੰਬਰ (ਰੋਹਿਤ ਗੁਪਤਾ)- ਪੁਲਿਸ ਥਾਣਾ ਦੀਨਾਨਗਰ ਦੇ ਅਧੀਨ ਪੈਂਦੇ ਬਹਿਰਾਮਪੁਰ ਰੋਡ ਆਹਲੂਵਾਲ ਚੌਂਕ ’ਚ ਹੋਏ ਦਰਦਨਾਕ ਸੜਕ ਹਾਦਸੇ ਵਿਚ ਡਿਊਟੀ ’ਤੇ ਜਾ ਰਹੇ ਰਾਹੁਲ ਕੁਮਾਰ ਵਾਸੀ ਹੱਲਾ ਚਹਿਆ ਦੀ ਰੇਤ ਨਾਲ ਭਰੇ ਟਿੱਪਰ ਦੀ ਚਪੇਟ ’ਚ ਆਉਣ ਨਾਲ ਮੌਤ ਹੋ ਗਈ।
ਅਜੀਤ ਡੈਸਕ
18-09-2026