18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਡਰੱਗ ਪੈਡਲਰ ਅਤੇ ਮਾੜੇ ਅਨਸਰਾਂ 'ਤੇ ਪੁਲਿਸ ਦੀ ਰਹੇਗੀ ਤਿਰਛੀ ਨਜ਼ਰ - ਡੀ. ਐੱਸ. ਪੀ. ਮਸੀਹ

ਅਜੀਤ ਡੈਸਕ 06-12-2025
ਫਿਲੌਰ, 5 ਦਸੰਬਰ (ਵਿਪਨ ਗੈਰੀ)-ਸਵ ਡਵੀਜ਼ਨ ਫਿਲੌਰ ਵਿਖੇ ਹਾਲ ਹੀ ਵਿਚ ਅਹੁਦਾ ਸੰਭਾਲ ਚੁੱਕੇ ਡੀ.ਐੱਸ.ਪੀ. ਭਾਰਤ ਮਸੀਹ ਨੇ ਪਹਿਲੀ ਗੱਲਬਾਤ ਦੌਰਾਨ ਦੱਸਿਆ ਕਿ ਇਲਾਕੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰਨ ਲਈ ਸਬ ਡਵੀਜ਼ਨ ਦੇ ਥਾਣਾ ਮੁਖੀ ਅਤੇ ਚੌਕੀ ਇੰਚਾਰਜਾਂ ਨੂੰ ਹਦਾਇਤ ਦੇ ਦਿੱਤੀ ਗਈ ਹੈ | ਡੀ.ਐਸ.ਪੀ. ਮਸੀਹ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤ ਮੁਤਾਬਿਕ ਉਨ੍ਹ•ਾਂ ਦੀ ਤਿਰਛੀ ਨਜ਼ਰ ਮਾੜੇ ਅਤੇ ਸ਼ਰਾਰਤੀ ਅਨਸਰਾਂ 'ਤੇ ਰਹੇਗੀ | ਇਸ ਦੇ ਨਾਲ ਹੀ ਉਨ੍ਹ•ਾਂ ਲੁੱਟਾਂ-ਖੋਹਾਂ ਤੇ ਡਰੱਗ ਪੈਡਲਰਾਂ ਨੂੰ ਵੀ ਚਿਤਾਵਨੀ ਦਿੱਤੀ ਹੈ ਕਿ ਉਨ੍ਹ•ਾਂ ਦਾ ਇਲਾਕਾ ਛੱਡ ਦਿੱਤਾ ਜਾਵੇ ਕਿਉਂਕਿ ਕਾਨੂੰਨ ਤੋਂ ਉੱਪਰ ਕੁੱਝ ਵੀ ਨਹੀਂ ਤੇ ਕਿਸੇ ਵੀ ਤਰ੍ਹਾਂ ਦੀ ਗੈਰ ਕਾਨੂੰਨੀ ਗਤੀਵਿਧੀ ਕਰਨ ਵਾਲੇ ਬਖ਼ਸ਼ੇ ਨਹੀ ਜਾਣਗੇ | ਇਸੇ ਲੜੀ ਤਹਿਤ ਸਤਲੁਜ ਹਾਈਟੈੱਕ ਨਾਕੇ 'ਤੇ ਵੀ ਵਾਹਨਾਂ ਦੀ ਰੁਟੀਨ ਚੈਕਿੰਗ ਕੀਤੀ ਗਈ |

ਪਿਛਲੀ ਖ਼ਬਰ ਬ੍ਰਹਮਲੀਨ ਸੰਤ ਬਾਬਾ ਕਰਨੈਲ ਦਾਸ ਜੀ ਦੀ ਬਰਸੀ ਕੱਲ੍ਹ ਅਗਲੀ ਖ਼ਬਰ ਆਸਾਖੇੜਾ ਮਾਈਨਰ : ਕਿਸਾਨਾਂ ਵਲੋਂ 5 ਜਨਵਰੀ ਨੂੰ 'ਫਾਲ' ਤੇ 'ਪੁਲ' ਖੁਦ ਤੋੜਣ ਦੀ ਚਿਤਾਵਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।