18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਰਵਨੀਤ ਸਿੰਘ ਬਿੱਟੂ 'ਤੇ ਬਟਾਲਾ ਨੇੜੇ ਹੋਇਆ ਹਮਲਾ - ਦੋ ਜਣੇ ਫੜੇ

ਬਟਾਲਾ, 18 ਸਤੰਬਰ- ਬਟਾਲਾ ਦੇ ਘਸੀਟਪੁਰ ’ਚ ਰਵਨੀਤ ਸਿੰਘ ਬਿੱਟੂ ’ਤੇ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਰਵਨੀਤ ਸਿੰਘ ਬਿੱਟੂ ਵਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਘਸੀਟਪੁਰ ਨੇੜੇ ਹਥਿਆਰਾਂ ਨਾਲ ਉਨ੍ਹਾਂ ’ਤੇ ਹਮਲਾ ਕੀਤਾ ਗਿਆ

ਅਜੀਤ ਡੈਸਕ 18-09-2026

ਬਟਾਲਾ, 18 ਸਤੰਬਰ (ਸਤਿੰਦਰ ਸਿੰਘ)- ਬਟਾਲਾ ਦੇ ਨਜ਼ਦੀਕ ਅੰਮ੍ਰਿਤਸਰ ਰੋਡ ’ਤੇ ਅੱਡਾ ਘਸੀਟਪੁਰ ਵਿਖੇ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਉੱਪਰ ਹਮਲਾ ਹੋਇਆ ਹੈ। ਇਸ ਦੌਰਾਨ ਉਨ੍ਹਾਂ ਉੱਪਰ ਆਂਡੇ ਵੀ ਮਾਰੇ ਗਏ। ਜਾਣਕਾਰੀ ਅਨੁਸਾਰ ਰਵਨੀਤ ਸਿੰਘ ਬਿੱਟੂ ਨਸ਼ਿਆਂ ਖਿਲਾਫ਼ ਰੈਲੀ ਵਿਚ ਜਾ ਰਹੇ ਸਨ ਕਿ ਇਸ ਦੌਰਾਨ ਉਨ੍ਹਾਂ ਉੱਪਰ ਹਮਲਾ ਕਰ ਦਿੱਤਾ ਗਿਆ। ਹਮਲਾ ਕਰਨ ਵਾਲੇ ਦੋ ਜਣੇ ਫੜੇ ਜਾਣ ਦੀ ਵੀ ਜਾਣਕਾਰੀ ਹੈ। ਇਸ ਦੌਰਾਨ ਗੱਲਬਾਤ ਕਰਦਿਆਂ ਸ. ਬਿੱਟੂ ਨੇ ਫਤਿਹਗੜ੍ਹ ਚੂੜੀਆਂ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਤੇ ਬਟਾਲਾ ਦੇ ਵਿਧਾਇਕ ਉੱਪਰ ਦੋਸ਼ ਲਾਉਂਦਿਆਂ ਮੋਬਾਇਲ ’ਚੋਂ ਸਬੂਤ ਵੀ ਦਿਖਾਏ।

ਪਿਛਲੀ ਖ਼ਬਰ ਸ਼ੱਕੀ ਹਾਲਾਤ ’ਚ ਮਿਲੀ ਔਰਤ ਦੀ ਅਰਧ ਨਗਨ ਲਾਸ਼, ਕਤਲ ਹੋਣ ਦਾ ਖਦਸ਼ਾ। ਅਗਲੀ ਖ਼ਬਰ ‘ਆਪ’ 19 ਸਤੰਬਰ ਤੋਂ ਕਰੇਗੀ ਮਿਸ਼ਨ 2027 ਦੀ ਸ਼ੁਰੂਆਤ- ਬਲਤੇਜ ਪੰਨੂ