18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਨਗਰ ਨਿਗਮ ਨੇ ਰੇਲਵੇ ਰੋਡ ਤੇ ਮਾਡਲ ਟਾਊਨ ’ਚ ਸਫ਼ਾਈ ਸੰਬੰਧੀ ਮਸ਼ਾਲ ਮਾਰਚ ਕੱਢਿਆ

ਯਮੁਨਾਨਗਰ, 17 ਸਤੰਬਰ (ਗੁਰਦਿਆਲ ਸਿੰਘ ਨਿਮਰ)- ਸਵੱਛਤਾ ਹੀ ਸੇਵਾ ਮੁਹਿੰਮ ਦੇ ਹਿੱਸੇ ਵਜੋਂ ਯਮੁਨਾਨਗਰ ਨਗਰ ਨਿਗਮ ਨੇ ਸ਼ਹਿਰ ਵਾਸੀਆਂ ਨੂੰ ਸਫ਼ਾਈ ਤੇ ਸ਼ਹਿਰ ਦੀ ਸੁੰਦਰਤਾ ਪ੍ਰਤੀ ਜਾਗਰੂਕ ਕਰਨ ਲਈ ਇਕ ਮਸ਼ਾਲ ਮਾਰਚ ਦਾ ਪ੍ਰੋਗਰਾਮ ਕਰਵਾਇਆ। ਮੇਅਰ ਸੁਮਨ ਬਾਹਮਣੀ ਅਤੇ ਨਗਰ ਕਮਿਸ਼ਨਰ ਮਹਾਂਬੀਰ ਪ੍ਰਸ਼ਾਦ ਦੇ ਨਿਰਦੇਸ਼ਾਂ ‘ਤੇ ਕਰਵਾਇਆ ਇਹ ਮਾਰਚ ਸ਼ਹੀਦ ਭਗਤ ਸਿੰਘ ਚੌਕ ਤੋਂ ਸ਼ੁਰੂ ਹੋਇਆ ਰੇਲਵੇ ਰੋਡ ਤੇ ਪਿਆਰਾ ਚੌਕ ਵਿਚੋਂ ਲੰਘਿਆ ਤੇ ਨਹਿਰੂ ਪਾਰਕ ਵਿਖੇ ਸਮਾਪਤ ਹੋਇਆ।

ਅਜੀਤ ਡੈਸਕ 18-09-2026
ਯਮੁਨਾਨਗਰ, 17 ਸਤੰਬਰ (ਗੁਰਦਿਆਲ ਸਿੰਘ ਨਿਮਰ)- ਸਵੱਛਤਾ ਹੀ ਸੇਵਾ ਮੁਹਿੰਮ ਦੇ ਹਿੱਸੇ ਵਜੋਂ ਯਮੁਨਾਨਗਰ ਨਗਰ ਨਿਗਮ ਨੇ ਸ਼ਹਿਰ ਵਾਸੀਆਂ ਨੂੰ ਸਫ਼ਾਈ ਤੇ ਸ਼ਹਿਰ ਦੀ ਸੁੰਦਰਤਾ ਪ੍ਰਤੀ ਜਾਗਰੂਕ ਕਰਨ ਲਈ ਇਕ ਮਸ਼ਾਲ ਮਾਰਚ ਦਾ ਪ੍ਰੋਗਰਾਮ ਕਰਵਾਇਆ। ਮੇਅਰ ਸੁਮਨ ਬਾਹਮਣੀ ਅਤੇ ਨਗਰ ਕਮਿਸ਼ਨਰ ਮਹਾਂਬੀਰ ਪ੍ਰਸ਼ਾਦ ਦੇ ਨਿਰਦੇਸ਼ਾਂ ‘ਤੇ ਕਰਵਾਇਆ ਇਹ ਮਾਰਚ ਸ਼ਹੀਦ ਭਗਤ ਸਿੰਘ ਚੌਕ ਤੋਂ ਸ਼ੁਰੂ ਹੋਇਆ ਰੇਲਵੇ ਰੋਡ ਤੇ ਪਿਆਰਾ ਚੌਕ ਵਿਚੋਂ ਲੰਘਿਆ ਤੇ ਨਹਿਰੂ ਪਾਰਕ ਵਿਖੇ ਸਮਾਪਤ ਹੋਇਆ। ਇਸ ਮੌਕੇ ਮੁਖ ਸੈਨੀਟੇਸ਼ਨ ਇੰਸਪੈਕਟਰ ਗੋਵਿੰਦ ਸ਼ਰਮਾ, ਸਵੱਛ ਭਾਰਤ ਮਿਸ਼ਨ ਦੇ ਸਲਾਹਕਾਰ ਲੋਕੇਸ਼ ਸੇਨ, ਸੈਨੀਟੇਸ਼ਨ ਇੰਸਪੈਕਟਰ ਸਤਬੀਰ ਸਿੰਘ, ਸੀ.ਟੀ.ਐਲ. ਸਤੀਸ਼ ਕੁਮਾਰ, ਸਨੇਹ ਸੇਵਾ ਟਰੱਸਟ ਦੀ ਸੰਸਥਾਪਕ ਮਮਤਾ ਸੇਨ, ਨਗਰ ਨਿਗਮ ਸੋਸ਼ਲ ਮੀਡੀਆ ਇੰਚਾਰਜ ਮੁਕਤਾ, ਸਵੱਛ ਭਾਰਤ ਮਿਸ਼ਨ ਮਾਹਿਰ ਆਕਾਸ਼ ਕੁਮਾਰ ਤੇ ਨਗਰ ਨਿਗਮ ਦੇ ਕਰਮਚਾਰੀਆਂ ਨੇ ਮਸ਼ਾਲ ਮਾਰਚ ਵਿਚ ਹਿੱਸਾ ਲਿਆ। ਹੱਥਾਂ ਵਿਚ ਮਸ਼ਾਲਾਂ ਲੈ ਕੇ ਉਨ੍ਹਾਂ ਨੇ ਨਾਗਰਿਕਾਂ ਨੂੰ ਸਫ਼ਾਈ ਪ੍ਰਤੀ ਜਾਗਰੂਕ ਕੀਤਾ। ਐਮ.ਐਲ.ਐਨ. ਸੀਨੀਅਰ ਸੈਕੰਡਰੀ ਸਕੂਲ ਤੇ ਆਜ਼ਾਦ ਹਿੰਦ ਫ਼ੌਜ ਦੇ ਕੈਡਿਟਾਂ ਨੇ ਵੀ ਮਾਰਚ ’ਚ ਹਿੱਸਾ ਲਿਆ। ਸਫ਼ਾਈ ਤੇ ਜਨਤਕ ਭਾਗੀਦਾਰੀ ਨਾਲ ਸੰਬੰਧਿਤ ਸੰਦੇਸ਼ ਫੈਲਾਏ ਗਏ। ਇਸ ਦੌਰਾਨ ਮੁੱਖ ਸੈਨੀਟੇਸ਼ਨ ਇੰਸਪੈਕਟਰ ਗੋਵਿੰਦ ਸ਼ਰਮਾ ਨੇ ਦੱਸਿਆ ਕਿ ਮਸ਼ਾਲ ਮਾਰਚ ਦਾ ਉਦੇਸ਼ ਸਫ਼ਾਈ ਪ੍ਰਤੀ ਜਨਤਕ ਜ਼ਿੰਮੇਵਾਰੀ ਤੇ ਜਾਗਰੂਕਤਾ ਵਧਾਉਣਾ ਤੇ ਉਨ੍ਹਾਂ ਨੂੰ ਸਫ਼ਾਈ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਲਈ ਉਤਸ਼ਾਹਿਤ ਕਰਨਾ ਸੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸ਼ਹਿਰ ਨੂੰ ਸਾਫ਼ ਅਤੇ ਸੁੰਦਰ ਰੱਖਣ ਲਈ ਸਿਰਫ਼ ਸਫਾਈ ਕਰਮਚਾਰੀਆਂ ਦੇ ਯਤਨ ਕਾਫ਼ੀ ਨਹੀਂ ਹਨ। ਹਰ ਨਾਗਰਿਕ ਦੀ ਸਰਗਰਮ ਭਾਗੀਦਾਰੀ ਜ਼ਰੂਰੀ ਹੈ।
ਪਿਛਲੀ ਖ਼ਬਰ ਬੂਟੇ ਲਗਾਉਣ ਅਤੇ ਅੰਗਦਾਨ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ 264 ਗ੍ਰਾਮ ਹੈਰੋਇਨ ਸਮੇਤ ਨੌਜਵਾਨ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।