ਬੀਜਾ, 4 ਦਸੰਬਰ (ਅਵਤਾਰ ਸਿੰਘ ਜੰਟੀ ਮਾਨ)-ਪੰਜਾਬ ਦੀਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਪਿੰਡਾਂ ਵਿਚ ਪੂਰਾ ਮਾਹੌਲ ਗਰਮ ਹੋ ਚੁੱਕਿਆ ਹੈ | ਜਦੋਂ ਕਿ ਪਿੰਡਾਂ ਦੇ ਲੋਕਾਂ ਵੱਲੋਂ ਪਾਰਟੀਆਂ ਬਦਲਣ ਦਾ ਸਿਲਸਿਲਾ ਜਾਰੀ ਹੈ | ਪੰਜਾਬ ਦੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵਲੋਂ ਕਸਬਾ ਬੀਜਾ ਦੇ ਨਜ਼ਦੀਕੀ ਪਿੰਡ ਜਟਾਣਾ ਦੀ ਮੌਜੂਦਾ ਪੰਚਾਇਤ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਕਰਵਾਈ ਗਈ | ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਬੀਬਾ ਕੁਲਵਿੰਦਰ ਕੌਰ ਸਰਪੰਚ, ਹਰਜੀਤ ਕੌਰ ਪੰਚ, ਬੀਬਾ ਗੁਰਦੀਪ ਕੌਰ ਪੰਚ, ਬਲਵਿੰਦਰ ਸਿੰਘ ਪੰਚ, ਮਨਜੀਤ ਸਿੰਘ ਪੰਚ, ਰਜਿੰਦਰ ਸਿੰਘ ਪੰਚ, ਮਨਪ੍ਰੀਤ ਸਿੰਘ ਪੰਚ, ਯਾਦਵਿੰਦਰ ਸਿੰਘ ਪੰਚ ਆਦਿ ਸਮੇਤ ਹੋਰ ਪਾਰਟੀਆਂ ਦੇ ਵਰਕਰ ਮੋਹਣ ਸਿੰਘ ਮਾਂਗਟ, ਗੁਰਮੇਲ ਸਿੰਘ ਮਾਂਗਟ, ਮਨਪ੍ਰੀਤ ਸਿੰਘ ਮਾਂਗਟ, ਜਗਤਾਰ ਸਿੰਘ ਲਾਡੀ, ਸੰਦੀਪ ਸਿੰਘ ਸੀਪਾ, ਸੂਬੇਦਾਰ ਸੇਵਾ ਸਿੰਘ, ਜਸਪ੍ਰੀਤ ਸਿੰਘ ਪੀਤਾ, ਸੰਦੀਪ ਸਿੰਘ, ਅਮਨਦੀਪ ਸਿੰਘ ਮਾਂਗਟ, ਗੁਰਕੀਰਤ ਸਿੰਘ, ਪ੍ਰਮੋਦ ਪਾਸਵਾਨ, ਯਾਦਵਿੰਦਰ ਸਿੰਘ ਮਾਂਗਟ, ਗਿਆਨ ਸਿੰਘ, ਜੋਗਾ ਸਿੰਘ ਮਾਂਗਟ, ਮੇਵਾ ਸਿੰਘ, ਬਲਦੇਵ ਸਿੰਘ ਮਾਂਗਟ, ਅਵਤਾਰ ਸਿੰਘ ਮਾਂਗਟ ਹਰਵਿੰਦਰ ਸਿੰਘ ਨਰੇਸ਼ ਕੁਮਾਰ, ਪਵਨਵੀਰ ਸਿੰਘ, ਸੁਖਵਿੰਦਰ ਸਿੰਘ ਮਾਂਗਟ ਆਦਿ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕਰਵਾਇਆ ਗਿਆ | ਦੱਸਣ ਯੋਗ ਹੈ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦੇ ਉਮੀਦਵਾਰ ਦੇ ਪਿੰਡ ਮੌਜੂਦਾ ਪੰਚਾਇਤ ਅਤੇ ਕਾਂਗਰਸ, ਭਾਜਪਾ, ਦੇ ਸਰਗਰਮ ਵਰਕਰ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਹਨ | ਇਸ ਸਮੇਂ ਚੇਅਰਮੈਨ ਜਗਤਾਰ ਸਿੰਘ ਰਤਨ ਹੇੜੀ, ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਅਵਤਾਰ ਸਿੰਘ ਵੀ ਹਾਜ਼ਰ ਸਨ |