ਮਾਛੀਵਾੜਾ ਸਾਹਿਬ, 4 ਦਸੰਬਰ (ਰਾਜਦੀਪ ਸਿੰਘ ਅਲਬੇਲਾ)-ਸ੍ਰੀ ਗੁਰੂ ਤੇਗ ਬਹਾਦਰ ਮਾਡਲ ਸੀਨੀਅਰ ਸੈਕੰਡਰੀ ਸਕੂਲ ਹੇਡੋਂ ਬੇਟ ਦੇ ਐੱਮ. ਡੀ. ਹਰਪਾਲ ਕੌਰ ਰਹਿਨੁਮਾਈ ਹੇਠ ਇਤਿਹਾਸਿਕ ਟੂਰ ਲਗਾਇਆ ਗਿਆ ¢ ਇਸ ਮੌਕੇ ਵਿਦਿਆਰਥੀਆਂ ਨੂੰ ਗੁਰਦੁਆਰਾ ਮਾਊ ਸਾਹਿਬ ਫਿਲੌਰ, ਗੁਰਦੁਆਰਾ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ, ਗੁਰਦੁਆਰਾ ਸ਼੍ਰੀ ਗੋਇੰਦਵਾਲ ਸਾਹਿਬ, ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ, ਗੁਰਦੁਆਰਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅੰਮਿ੍ਤਸਰ, ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਅਤੇ ਗੁਰਦੁਆਰਾ ਰਾਜਾ ਸਾਹਿਬ ਮਜਾਰਾ ਦੇ ਦਰਸ਼ਨ ਕਰਵਾਏ ਗਏ ¢ ਬੱਚਿਆਂ ਦੇ ਨਾਲ ਇਸ ਇਤਿਹਾਸਕ ਟੂਰ ਵਿਚ ਪਿ੍ੰਸੀਪਲ ਬੰਤ ਸਿੰਘ, ਸਪੋਰਟਸ ਇੰਚਾਰਜ ਦਵਿੰਦਰ ਸਿੰਘ, ਰਣਜੀਤ ਕੌਰ ਅਤੇ ਜੋਤੀ ਰਾਣੀ ਸ਼ਾਮਿਲ ਸਨ ¢