01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਪਸ਼ੂ ਡੇਅਰੀਆਂ ਸ਼ਹਿਰ ਤੋਂ ਬਾਹਰ ਕੱਢਣ ਬਾਰੇ ਹਲਫਨਾਮਾ ਦਾਖ਼਼ਲ ਕਰੇ ਨਗਰ ਕੌਂਸਲ- ਹਾਈ ਕੋਰਟ ਡੇਅਰੀਆਂ ਬਾਹਰ ਕੱਢਣ ਬਾਰੇ ਨਗਰ ਕੌਂਸਲ ਨੇ ਪਾਸ ਕੀਤਾ ਮਤਾ- ਬਾਂਸਲ

ਖੰਨਾ, 30 ਸਤੰਬਰ (ਹਰਜਿੰਦਰ ਸਿੰਘ ਲਾਲ)- ਸ਼ਹਿਰ ਵਿਚੋਂ ਪਸ਼ੂ ਡੇਅਰੀਆਂ ਬਾਹਰ ਕੱਢਣ ਦੇ ਸਬੰਧ ਵਿੱਚ ਲੋਕ ਸੇਵਾ ਕਲੱਬ ਵਲੋਂ ਕੀਤੀਆਂ ਕੋਸ਼ਿਸ਼ਾਂ ਸਫ਼ਲ ਹੁੰਦੀਆਂ ਦਿਖਾਈ ਦੇ ਰਹੀਆਂ ਹਨ। ਮਾਨਯੋਗ ਹਾਈਕੋਰਟ ਨੇ ਨਗਰ ਕੌਂਸਲ ਨੂੰ ਹੁਕਮ ਦਿੱਤਾ ਹੈ ਕਿ ਉਹ ਅਗਲੀ ਤਾਰੀਖ ਤੇ ਡੇਅਰੀਆਂ ਸ਼ਹਿਰ ਤੋਂ ਬਾਹਰ ਕੱਢਣ ਬਾਰੇ ਵਿਸਥਾਰਿਤ ਰਿਪੋਰਟ ਸਬੰਧੀ ਹਲਫਨਾਮਾ ਦਾਖਲ ਕਰੇ।

ਅਜੀਤ ਡੈਸਕ 01-10-2026
ਖੰਨਾ, 30 ਸਤੰਬਰ (ਹਰਜਿੰਦਰ ਸਿੰਘ ਲਾਲ)- ਸ਼ਹਿਰ ਵਿਚੋਂ ਪਸ਼ੂ ਡੇਅਰੀਆਂ ਬਾਹਰ ਕੱਢਣ ਦੇ ਸਬੰਧ ਵਿੱਚ ਲੋਕ ਸੇਵਾ ਕਲੱਬ ਵਲੋਂ ਕੀਤੀਆਂ ਕੋਸ਼ਿਸ਼ਾਂ ਸਫ਼ਲ ਹੁੰਦੀਆਂ ਦਿਖਾਈ ਦੇ ਰਹੀਆਂ ਹਨ। ਮਾਨਯੋਗ ਹਾਈਕੋਰਟ ਨੇ ਨਗਰ ਕੌਂਸਲ ਨੂੰ ਹੁਕਮ ਦਿੱਤਾ ਹੈ ਕਿ ਉਹ ਅਗਲੀ ਤਾਰੀਖ ਤੇ ਡੇਅਰੀਆਂ ਸ਼ਹਿਰ ਤੋਂ ਬਾਹਰ ਕੱਢਣ ਬਾਰੇ ਵਿਸਥਾਰਿਤ ਰਿਪੋਰਟ ਸਬੰਧੀ ਹਲਫਨਾਮਾ ਦਾਖਲ ਕਰੇ। ਸ਼ਹਿਰ ਦੀ ਸੰਘਣੀ ਆਬਾਦੀ ਵਿੱਚ ਲੱਗ-ਭੱਗ 30 ਡੇਅਰੀਆਂ ਚੱਲ ਰਹੀਆਂ ਹਨ। ਲੋਕ ਸੇਵਾ ਕਲੱਬ ਦੇ ਪ੍ਰਧਾਨ ਪੀ. ਡੀ. ਬਾਂਸਲ ਨੇ ਦੱਸਿਆ ਕਿ ਸਾਲ 2025 ਵਿਚ ਸਾਰੇ ਸਬੰਧਤ ਅਧਿਕਾਰੀਆਂ ਤੱਕ ਪਹੁੰਚ ਕਰਨ ਤੇ ਵੀ ਜਦ ਡੇਅਰੀਆਂ ਸ਼ਹਿਰ ਤੋਂ ਬਾਹਰ ਸ਼ਿਫਟ ਕਰਨ ਬਾਰੇ ਕੋਈ ਕਾਰਵਾਈ ਨਹੀਂ ਹੋਈ ਤਾਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਐਡਵੋਕੇਟ ਅਜੈਵੀਰ ਸਿੰਘ ਰਾਹੀਂ ਜਨ-ਹਿੱਤ ਪਟੀਸ਼ਨ ਦਾਖਲ ਕਰਕੇ ਹਾਈਕੋਰਟ ਤੋਂ ਕਾਰਵਾਈ ਦੀ ਮੰਗ ਕੀਤੀ ਗਈ। ਨਗਰ ਕੌਂਸਲ ਨੇ ਹਾਈਕੋਰਟ ਨੂੰ ਦੱਸਿਆ ਕਿ ਇਸ ਮਾਮਲੇ ਦੇ ਹੱਲ ਲਈ 9 ਜੂਨ 2026 ਨੂੰ ਮਤਾ ਪਾਸ ਕੀਤਾ ਗਿਆ ਹੈ ਕਿ ਇੱਕ ਕਮੇਟੀ ਬਣਾਕੇ ਕਿਸੇ ਢੁਕਵੀਂ ਜਗਾ ਤੇ ਇਨ੍ਹਾਂ ਡੇਅਰੀਆਂ ਨੂੰ ਸ਼ਿਫਟ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ ਪ੍ਰੰਤੂ ਹਾਈਕੋਰਟ ਨੇ ਕਿਹਾ ਹੈ ਕਿ ਅਗਲੀ ਤਾਰੀਖ ਤੇ ਇਸ ਸਾਰੇ ਮਾਮਲੇ ਦੀ ਵਿਸਥਾਰਿਤ ਰਿਪੋਰਟ ਸਬੰਧੀ ਹਲਫਨਾਮਾ ਦਾਖਲ ਕੀਤਾ ਜਾਵੇ। ਬਾਂਸਲ ਨੇ ਕਿਹਾ ਕਿ ਕਿਸੇ ਵੀ ਡੇਅਰੀ ਵਾਲੇ ਨੇ ਗੋਬਰ ਤੇ ਹੋਰ ਵੇਸਟ ਦੇ ਨਿਪਟਾਰੇ ਲਈ ਨਿਯਮਾਂ ਅਨੁਸਾਰ ਕੋਈ ਵੇਸਟ ਡਿਸਪੋਜਲ ਟਰੀਟਮੈਂਟ ਪ੍ਰਬੰਧ ਨਹੀਂ ਕੀਤਾ ਹੋਇਆ।ਸਾਰਾ ਗੋਬਰ ਵਾਲਾ ਪਾਣੀ ਸੀਵਰੇਜ ਪਾਈਪ ਲਾਈਨ ਵਿੱਚ ਸੁੱਟਿਆ ਜਾਂਦਾ ਹੈ ਕਿਸ ਕਰਕੇ ਆਏ ਦਿਨ ਸੀਵਰੇਜ ਲਾਈਨ ਬੰਦ ਹੋਣ ਦੀ ਸਮੱਸਿਆ ਪੈਦਾ ਹੁੰਦੀ ਹੈ। ਬਰਸਾਤਾਂ ਦੇ ਦਿਨਾਂ ਵਿੱਚ ਇਨ੍ਹਾ ਡੇਅਰੀਆਂ ਦੇ ਇਲਾਕੇ ਵਿੱਚ ਹਰ ਪਾਸੇ ਗੋਬਰ ਦਾ ਚਿੱਕੜ ਭਰ ਜਾਂਦਾ ਹੈ ਜੋ ਸ਼ਹਿਰ ਵਾਸੀਆਂ ਲਈ ਵੱਡੀ ਸਮੱਸਿਆ ਬਣ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਨਾਂ ਡੇਅਰੀਆਂ ਦੀਆਂ ਗੋਬਰ ਨਾਲ ਭਰੀਆਂ ਟਰਾਲੀਆਂ ਸਾਰੇ ਸ਼ਹਿਰ ਦੀਆਂ ਸੜਕਾਂ ਗੰਦੀਆਂ ਕਰ ਰਹੀਆਂ ਹਨ। ਓਵਰਲੋਡ ਟਰਾਲੀਆਂ ਵਿੱਚੋਂ ਸੜਕਾਂ ਤੇ ਖਿੱਲਰ ਦਾ ਗੋਬਰ ਹੋਰ ਰਾਹਗੀਰਾਂ ਲਈ ਵੱਡੀ ਪ੍ਰੇਸ਼ਾਨੀ ਹੈ ਕਿਉ ਕਿ ਵਾਹਨਾਂ ਦੇ ਟਾਇਰਾਂ ਨਾਲ ਕਈ ਵਾਰੀ ਚਿੱਕੜ ਰਾਹਗੀਰਾਂ ਉਪਰ ਪੈ ਜਾਂਦਾ ਹੈ ਜਿਸ ਕਰਕੇ ਆਪਸੀ ਲੜਾਈ-ਝਗੜੇ ਵੀ ਹੋ ਜਾਂਦੇ ਹਨ। ਜੇਕਰ ਕੋਈ ਇਨ੍ਹਾਂ ਟਰਾਲੀ ਵਾਲਿਆਂ ਨੂੰ ਰੋਕਦਾ ਹੈ ਤਾਂ ਇਹ ਅੱਗੋ ਗਲ ਪੈਦੇ ਹਨ। ਬਾਂਸਲ ਨੇ ਕਿਹਾ ਕਿ ਹੁਣ ਇਨ੍ਹਾਂ ਡੇਅਰੀਆਂ ਨੂੰ ਸ਼ਹਿਰ ਤੋਂ ਬਾਹਰ ਕੱਢਣ ਤੋਂ ਇਲਾਵਾ ਪ੍ਰਸਾਸ਼ਨ ਕੋਲ ਕੋਈ ਦੂਜਾ ਬਦਲ ਨਹੀਂ ਹੈ। ਇਨ੍ਹਾਂ ਪਸ਼ੂ ਡੇਅਰੀਆਂ ਕਾਰਣ ਸ਼ਹਿਰ ਦਾ ਵਾਤਾਵਰਣ ਪ੍ਰਦੂਸ਼ਿਤ ਹੋ ਰਿਹਾ ਹੈ ਜਿਸ ਨਾਲ ਲੋਕਾਂ ਦਾ ਸਾਫ-ਸੁਥਰੀ ਜਿੰਦਗੀ ਜਿਉਣ ਦਾ ਅਧਿਕਾਰ ਖੋਹਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਾਈਕੋਰਟ ਵੱਲੋ ਇਸ ਮਾਮਲੇ ਤੇ ਸਖਤ ਨੋਟਿਸ ਲਿਆ ਜਾ ਰਿਹਾ ਹੈ। ਬਾਂਸਲ ਦੇ ਨਾਲ ਸਤਨਾਮ ਸਿੰਘ-ਉਪ ਪ੍ਰਧਾਨ, ਦਿਲਪ੍ਰੀਤ ਕੈਸ਼ੀਅਰ, ਅਵਤਾਰ ਸਿੰਘ ਮਾਨ, ਨਵਜੀਤ ਸਿੰਘ, ਜਗਦੀਪ ਸਿੰਘ ਹਾਜਰ ਸਨ।
ਪਿਛਲੀ ਖ਼ਬਰ ਨਵੇਂ ਝੋਨੇ ਦੀ ਪਿੜਾਈ ’ਚ 50 ਫ਼ੀਸਦੀ ਤੱਕ ਟੋਟਾ ਨਿਕਲਣ ਦਾ ਦਾਅਵਾ ਅਗਲੀ ਖ਼ਬਰ ਜਸ਼ਨ-ਏ-ਇਨਕਲਾਬ ’ਚ ਹਲਕਾ ਸਮਰਾਲਾ ਤੋਂ ਵੱਡੀ ਗਿਣਤੀ ਯੂਥ ਨੇ ਕੀਤੀ ਸ਼ਮੂਲੀਅਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।