01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਐਡਵੋਕੇਟ ਚਿਰਾਂਸ਼ੂ ਰਤਨ ਦੀ ਅਗਵਾਈ ਹੇਠ ਭਾਜਪਾ ਵਰਕਰਾਂ ਨੇ ਅਮਿਤ ਸ਼ਾਹ ਦੀ ਨਸ਼ਾ ਵਿਰੋਧੀ ਰੈਲੀ ’ਚ ਲਿਆ ਹਿੱਸਾ

ਖੰਨਾ, 30 ਸਤੰਬਰ (ਹਰਜਿੰਦਰ ਸਿੰਘ ਲਾਲ)- ਭਾਜਪਾ ਵਲੋਂ ਸੂਬੇ ਭਰ ਵਿਚ ਕੱਢੀ ਜਾ ਰਹੀ ਨਸ਼ਾ ਮੁਕਤ ਪੰਜਾਬ ਯਾਤਰਾ ਦੇ ਸਮਾਪਨ ਮੌਕੇ ਖੰਨਾ ਤੋਂ ਜਲੰਧਰ ਵਿਖੇ ਕਰਵਾਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਨਸ਼ਾ ਵਿਰੋਧੀ ਮੈਗਾ ਰੈਲੀ ਵਿਚ ਭਾਜਪਾ ਦੇ ਸੈਂਕੜੇ ਵਰਕਰ ਬੱਸਾਂ ਰਾਹੀ ਭਾਜਪਾ ਆਗੂ ਐਡਵੋਕੇਟ ਚਿਰਾਂਸ਼ੂ ਰਤਨ ਦੀ ਅਗਵਾਈ ਹੇਠ ਹਿੱਸਾ ਲੈਣ ਰਵਾਨਾ ਹੋਏ। ਰੈਲੀ ਵਿਚ ਹਿੱਸਾ ਲੈਣ ਤੋਂ ਬਾਅਦ ਖੰਨਾ ਪੁੱਜ ਕੇ ਭਾਜਪਾ ਆਗੂ ਐਡਵੋਕੇਟ ਚਿਰਾਂਸੂ ਰਤਨ ਨੇ ਕਿਹਾ ਕਿ ਨਸ਼ਾ ਮੁਕਤ ਪੰਜਾਬ ਯਾਤਰਾ ਦੀ ਸਮਾਪਤੀ ਮੌਕੇ ਭਾਜਪਾ ਦੀ ਮੈਗਾ ਰੈਲੀ ਵਿੱਚ ਆਏ ਭਾਰੀ ਇਕੱਠ ਨੇ ਸਾਬਤ ਕਰ ਦਿੱਤਾ ਕਿ ਪੰਜਾਬ ਦੇ ਲੋਕ ਇਸ ਲਾਇਲਾਜ ਬਿਮਾਰੀ ਨੂੰ ਜੜ ਤੋਂ ਖਤਮ ਕਰਨ ਲਈ ਭਾਜਪਾ ਨਾਲ ਡੱਟ ਕੇ ਖੜੇ ਹਨ।

ਪਿੰਡ ਨਿਜ਼ਾਮਪੁਰ ਵਿਖੇ ਸਰਪੰਚ ਲਖਵੀਰ ਸਿੰਘ ਤੇ ਪੰਚਾਇਤ ਮੈਂਬਰਾਂ ਦਾ ਸਨਮਾਨ ਕਰਨ ਸਮੇਂ ਦਾ ਦ੍ਰਿਸ਼। ਤਸਵੀਰ: ਕੁਲਵਿੰਦਰ ਸਿੰਘ 01-10-2026
ਖੰਨਾ, 30 ਸਤੰਬਰ (ਹਰਜਿੰਦਰ ਸਿੰਘ ਲਾਲ)- ਭਾਜਪਾ ਵਲੋਂ ਸੂਬੇ ਭਰ ਵਿਚ ਕੱਢੀ ਜਾ ਰਹੀ ਨਸ਼ਾ ਮੁਕਤ ਪੰਜਾਬ ਯਾਤਰਾ ਦੇ ਸਮਾਪਨ ਮੌਕੇ ਖੰਨਾ ਤੋਂ ਜਲੰਧਰ ਵਿਖੇ ਕਰਵਾਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਨਸ਼ਾ ਵਿਰੋਧੀ ਮੈਗਾ ਰੈਲੀ ਵਿਚ ਭਾਜਪਾ ਦੇ ਸੈਂਕੜੇ ਵਰਕਰ ਬੱਸਾਂ ਰਾਹੀ ਭਾਜਪਾ ਆਗੂ ਐਡਵੋਕੇਟ ਚਿਰਾਂਸ਼ੂ ਰਤਨ ਦੀ ਅਗਵਾਈ ਹੇਠ ਹਿੱਸਾ ਲੈਣ ਰਵਾਨਾ ਹੋਏ। ਰੈਲੀ ਵਿਚ ਹਿੱਸਾ ਲੈਣ ਤੋਂ ਬਾਅਦ ਖੰਨਾ ਪੁੱਜ ਕੇ ਭਾਜਪਾ ਆਗੂ ਐਡਵੋਕੇਟ ਚਿਰਾਂਸੂ ਰਤਨ ਨੇ ਕਿਹਾ ਕਿ ਨਸ਼ਾ ਮੁਕਤ ਪੰਜਾਬ ਯਾਤਰਾ ਦੀ ਸਮਾਪਤੀ ਮੌਕੇ ਭਾਜਪਾ ਦੀ ਮੈਗਾ ਰੈਲੀ ਵਿੱਚ ਆਏ ਭਾਰੀ ਇਕੱਠ ਨੇ ਸਾਬਤ ਕਰ ਦਿੱਤਾ ਕਿ ਪੰਜਾਬ ਦੇ ਲੋਕ ਇਸ ਲਾਇਲਾਜ ਬਿਮਾਰੀ ਨੂੰ ਜੜ ਤੋਂ ਖਤਮ ਕਰਨ ਲਈ ਭਾਜਪਾ ਨਾਲ ਡੱਟ ਕੇ ਖੜੇ ਹਨ। ਐਡਵੋਕੇਟ ਚਿਰਾਂਸੂ ਰਤਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵਲੋਂ ਭਾਜਪਾ ਸਰਕਾਰ ਬਣਨ ਤੇ 31 ਦਸੰਬਰ 2029 ਤੱਕ ਪੰਜਾਬ ਵਿੱਚੋਂ ਨਸ਼ਾ ਪੂਰੀ ਤਰ੍ਹਾਂ ਖਤਮ ਕਰਨ ਦੇ ਵਾਅਦੇ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਭਾਜਪਾ ਜੋ ਕਹਿੰਦੀ ਹੈ ਉਹ ਕਰਕੇ ਦਿਖਾਉਂਦੀ ਹੈ ਉਹ ਕਰਕੇ ਦਿਖਾਉਂਦੀ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਸ਼ਾ ਤਸਕਰਾਂ ਅਤੇ ਗੈਂਗਸਟਰਵਾਦ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕਰਨ ਲਈ ਉੱਤਰ ਪ੍ਰਦੇਸ਼ ਮਾਡਲ ਦੀ ਲੋੜ ਹੈ, ਜੋ ਭਾਜਪਾ ਹੀ ਦੇ ਸਕਦੀ ਹੈ। ਐਡਵੋਕੇਟ ਚਿਰਾਂਸੂ ਰਤਨ ਨੇ ਪੰਜਾਬ ਵਿਚ ਨਸ਼ੇ ਦੀ ਸਮੱਸਿਆ ਨਾਲ ਨਜਿੱਠਣ ਲਈ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਆਲੋਚਨਾ ਕੀਤੀ। ਐਡਵੋਕੇਟ ਚਿਰਾਂਸੂ ਰਤਨ ਕਿਹਾ ਕਿ ਨਸ਼ੇ ਦੀ ਲਤ ਕਾਰਨ ਨੌਜਵਾਨ ਆਪਣੀਆਂ ਜਾਨਾਂ ਗੁਆ ਰਹੇ ਹਨ ਅਤੇ ਪਰਿਵਾਰ ਬਰਬਾਦ ਹੋ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਸੂਬੇ ਵਿੱਚ ਆਪ ਸਰਕਾਰ ਦੀ ਸਰਪ੍ਰਸਤੀ ਹੇਠ ਨਸ਼ੇ ਵੇਚੇ ਜਾ ਰਹੇ ਹਨ ਅਤੇ ਸਰਕਾਰ ਨਸ਼ਾ ਤਸਕਰੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਣ ਵਿੱਚ ਅਸਫਲ ਰਹੀ ਹੈ।
ਪਿਛਲੀ ਖ਼ਬਰ ਬੇਸਹਾਰਾ ਪਸ਼ੂਆਂ ਦੀ ਦੋਰਾਹਾ ਸ਼ਹਿਰ ਵਿਚ ਭਰਮਾਰ ਅਗਲੀ ਖ਼ਬਰ ਐਸ. ਐਸ. ਪੀ. ਡਾ. ਦਰਪਣ ਆਹਲੂਵਾਲੀਆ ਨੇ ਖੰਨਾ ਪੁਲਿਸ ਜ਼ਿਲ੍ਹੇ ਅਧੀਨ ਵੱਖ-ਵੱਖ ਨਾਕਿਆਂ ਦੀ ਕੀਤੀ ਅਚਨਚੇਤ ਜਾਂਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।