ਮਾਛੀਵਾੜਾ ਸਾਹਿਬ, 4 ਦਸੰਬਰ (ਮਨੋਜ ਕੁਮਾਰ, ਰਾਜਦੀਪ ਸਿੰਘ ਅਲਬੇਲਾ )-ਸਥਾਨਕ ਪੁਲਿਸ ਟੀਮ ਨੇ ਸਮਰਾਲਾ ਰੋਡ 'ਤੇ ਪੈਂਦੇ ਇਕ ਪ੍ਰਾਈਵੇਟ ਪੈਲੇਸ ਸਾਹਮਣੇ ਨਾਕੇ ਦੌਰਾਨ ਸ਼ੱਕੀ ਕਾਰ ਵਿਚੋਂ ਨਾਜਾਇਜ਼ ਤੌਰ 'ਤੇ ਵੇਚਣ ਲਈ ਲਿਜਾਈਆਂ ਜਾ ਰਹੀਆਂ ਚਾਰ ਪੇਟੀਆਂ ਸ਼ਰਾਬ ਬਰਾਮਦ ਕੀਤੀਆਂ ਹਨ | ਕਾਬੂ ਕੀਤੇ ਕਾਰ ਚਾਲਕ ਦੀ ਪਹਿਚਾਣ ਸੰਦੀਪ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਘਰਖਣਾ ਦੇ ਤੌਰ 'ਤੇ ਹੋਈ ਹੈ | ਪੁਲਿਸ ਅਨੁਸਾਰ ਕਾਰ ਸਵਾਰ ਇਸ ਸ਼ਰਾਬ ਬਾਰੇ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕਿਆ | ਇਸ ਲਈ ਪੁਲਿਸ ਨੇ ਕਾਰਵਾਈ ਦੌਰਾਨ ਕਾਰ ਚਾਲਕ ਖ਼ਿਲਾਫ਼ ਧਾਰਾ 61-1-14 ਐਕਸਾਈਜ਼ ਐਕਟ ਅਧੀਨ ਮੁਕੱਦਮਾ ਦਰਜ ਕੀਤਾ ਹੈ |