01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਏ. ਐੱਸ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਚ ਚਰਿੱਤਰ ਨਿਰਮਾਣ ਅਤੇ ਸ਼ਖ਼ਸੀਅਤ ਵਿਕਾਸ ਵਿਸ਼ੇ 'ਤੇ ਲੈਕਚਰ ਲਗਾਇਆ

ਅਜੀਤ ਡੈਸਕ 05-12-2025
ਖੰਨਾ, 4 ਦਸੰਬਰ (ਹਰਜਿੰਦਰ ਸਿੰਘ ਲਾਲ)-ਏ. ਐੱਸ. ਗਰੁੱਪ ਆਫ਼ ਇੰਸਟੀਚਿਊਸ਼ਨਜ਼, ਖੰਨਾ ਦੇ ਐਨ ਐਸ ਐਸ ਯੂਨਿਟ ਵੱਲੋਂ ਚਰਿੱਤਰ ਨਿਰਮਾਣ ਅਤੇ ਸ਼ਖ਼ਸੀਅਤ ਵਿਕਾਸ ਵਿਸ਼ੇ 'ਤੇ ਇਕ ਵਿਸ਼ੇਸ਼ ਲੈਕਚਰ ਲਗਾਇਆ ਗਿਆ | ਇਸ ਦੌਰਾਨ ਮੁੱਖ ਮਹਿਮਾਨ ਅਤੇ ਮੁੱਖ ਬੁਲਾਰੇ ਦੀ ਭੂਮਿਕਾ ਡਾ. ਜਗਰਾਮ (ਸੰਯੋਜਕ, ਉੱਤਰੀ ਭਾਰਤ ਅਤੇ ਪੱਛਮੀ ਉੱਤਰ ਪ੍ਰਦੇਸ਼, ਸਿੱਖਿਆ ਸੰਸਕਿ੍ਤੀ ਉਤਥਾਨ ਨਯਾਸ) ਨੇ ਨਿਭਾਈ | ਪ੍ਰੋਗਰਾਮ ਦੀ ਸ਼ੁਰੂਆਤ ਜੋਤੀ ਪ੍ਰਜਵਲਨ ਨਾਲ ਕੀਤੀ ਗਈ | ਡਾ. ਜਗਰਾਮ ਨੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਉਨ੍ਹਾਂ ਨੂੰ ਸਚਾਈ, ਇਮਾਨਦਾਰੀ, ਅਨੁਸ਼ਾਸਨ ਅਤੇ ਨਿਮਰਤਾ ਨਾਲ ਜੀਵਨ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ | ਕਾਲਜ ਡਾਇਰੈਕਟਰ ਡਾ. ਹਰਪ੍ਰੀਤ ਸਿੰਘ ਨੇ ਕਿਹਾ ਕਿ ਵਿਦਿਆਰਥੀ ਰਾਸ਼ਟਰ ਦੇ ਭਵਿੱਖ ਦੀ ਨੀਂਹ ਹੁੰਦੇ ਹਨ ਅਤੇ ਉਨ੍ਹਾਂ ਦਾ ਮਜ਼ਬੂਤ ਚਰਿੱਤਰ ਤੇ ਵਿਕਸਿਤ ਸ਼ਖ਼ਸੀਅਤ ਹੀ ਸਮਾਜ ਦੀ ਅਸਲੀ ਪੂੰਜੀ ਹੁੰਦੀ ਹੈ | ਪੋ੍ਰਗਰਾਮ ਵਿੱਚ ਡਾ. ਸਚਿਨ ਕੁਮਾਰ ਵੀ ਹਾਜ਼ਰ ਰਹੇ |
ਪਿਛਲੀ ਖ਼ਬਰ ਕੈਬਨਿਟ ਮੰਤਰੀ ਸੌਂਦ ਦੀ ਅਗਵਾਈ ਹੇਠ ਪਿੰਡ ਜਟਾਣਾ ਦੀ ਮੌਜੂਦਾ ਪੰਚਾਇਤ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਅਗਲੀ ਖ਼ਬਰ ਬਲਾਕ ਸੰਮਤੀ ਖੰਨਾ ਲਈ 71 ਆਪ, ਅਕਾਲੀ, ਕਾਂਗਰਸ, ਬਸਪਾ ਅਤੇ ਆਜ਼ਾਦ ਉਮੀਦਵਾਰਾਂ ਨੇ ਕਾਗ਼ਜ਼ ਦਾਖ਼ਲ ਕੀਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।