01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਬਲਾਕ ਸੰਮਤੀ ਖੰਨਾ ਲਈ 71 ਆਪ, ਅਕਾਲੀ, ਕਾਂਗਰਸ, ਬਸਪਾ ਅਤੇ ਆਜ਼ਾਦ ਉਮੀਦਵਾਰਾਂ ਨੇ ਕਾਗ਼ਜ਼ ਦਾਖ਼ਲ ਕੀਤੇ

ਅਜੀਤ ਡੈਸਕ 05-12-2025
ਖੰਨਾ, 4 ਦਸੰਬਰ (ਹਰਜਿੰਦਰ ਸਿੰਘ ਲਾਲ)-ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਜੋ 14 ਦਸੰਬਰ ਨੂੰ ਹੋ ਰਹੀਆਂ ਹਨ | ਇਸਦੇ ਲਈ ਨਾਮਜ਼ਦਗੀਆਂ ਭਰਨ ਦਾ ਅੱਜ ਆਖ਼ਰੀ ਦਿਨ ਸੀ | ਅੱਜ ਖੰਨਾ ਵਿਚ ਬਲਾਕ ਸੰਮਤੀ ਦੀਆਂ ਕੁੱਲ 16 ਸੀਟਾਂ ਲਈ 71 ਵਿਅਕਤੀਆਂ ਨੇ ਕਾਗ਼ਜ਼ ਨਾਮਜ਼ਦਗੀ ਦਾਖਲ ਕੀਤੇ | ਇਸ ਵੇਲੇ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ, ਕਾਂਗਰਸ ਅਤੇ ਅਕਾਲੀ ਦਲ ਵਿਚਕਾਰ ਹੈ | ਆਪ ਵਲੋਂ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ, ਅਕਾਲੀ ਦਲ ਵਲੋਂ ਦੇ ਕੌਮੀ ਜਨਰਲ ਸਕੱਤਰ ਯਾਦਵਿੰਦਰ ਸਿੰਘ ਯਾਦੂ ਅਤੇ ਕਾਂਗਰਸ ਵਲੋਂ ਸਾਬਕ ਮੰਤਰੀ ਗੁਰਕੀਰਤ ਸਿੰਘ ਆਪੋ ਆਪਣੀ ਪਾਰਟੀਆਂ ਦੀ ਅਗਵਾਈ ਕਰ ਰਹੇ ਹਨ | ਅੱਜ ਕਾਗ਼ਜ਼ ਦਾਖਲ ਕਰਨ ਵਾਲਿਆਂ ਵਿਚ ਇਨ੍ਹਾਂ ਪਾਰਟੀਆਂ ਵਿਚ ਬਸਪਾ ਤੇ ਕੁੱਝ ਆਜ਼ਾਦ ਉਮੀਦਵਾਰ ਵੀ ਮੁਕਾਬਲੇ ਵਿਚ ਹਨ | ਖੰਨਾ ਵਿਚ ਭਾਜਪਾ ਵਲੋਂ ਕਿਸੇ ਉਮੀਦਵਾਰ ਨੇ ਕਾਗ਼ਜ਼ ਦਾਖਲ ਨਹੀਂ ਕੀਤੇ | ਵਿਧਾਨ ਸਭਾ ਹਲਕਾ ਖੰਨਾ ਵਿਖੇ ਆਖ਼ਰੀ ਦਿਨ ਨਾਮਜ਼ਦਗੀਆਂ ਭਰਨ ਲਈ ਭੀੜ ਰਹੀ | ਖੰਨਾ ਦੇ 16 ਬਲਾਕ ਸੰਮਤੀ ਜ਼ੋਨਾਂ ਤੋਂ ਚੋਣ ਲੜ ਰਹੇ ਆਮ ਆਦਮੀ ਪਾਰਟੀ ਦੇ 16 ਉਮੀਦਵਾਰਾਂ ਨੂੰ ਨਾਲ ਲੈ ਕੇ ਮੰਤਰੀ ਸੌਂਦ ਨਗਰ ਕੌਂਸਲ ਦਫ਼ਤਰ ਵਿਖੇ ਨਾਮਜ਼ਦਗੀਆਂ ਭਰਨ ਪੁੱਜੇ | ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਅੰਦਰ ਕਲੀਨ ਸਵੀਪ ਹੋਵੇਗਾ | ਕਿਉਂਕਿ ਜਿਸ ਤਰੀਕੇ ਦੇ ਨਾਲ ਆਪ ਸਰਕਾਰ ਨੇ ਕੰਮ ਕੀਤੇ ਹਨ ਅਤੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਹਨ ਉਸ ਨੰੂ ਦੇਖਦੇ ਹੋਏ ਲੋਕ ਵੋਟ ਦੇਣਗੇ ਅਤੇ ਖੰਨਾ 'ਚ ਵੀ ਸ਼ਾਨਦਾਰ ਜਿੱਤ ਹੋਵੇਗੀ | ਉਨ੍ਹਾਂ ਨੇ ਵਿਰੋਧੀਆਂ ਉੱਪਰ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਚੋਣਾਂ ਤੋਂ ਪਹਿਲਾਂ ਹੀ ਵਿਰੋਧੀ ਧਿਰਾਂ ਇਲਜ਼ਾਮ ਲਗਾਉਣ ਲੱਗ ਗਈਆਂ ਕਿ ਧੱਕਾ ਹੋ ਰਿਹਾ ਹੈ | ਇਹ ਅਕਾਲੀਆਂ ਕਾਂਗਰਸੀਆਂ ਦਾ ਪੱਕਾ ਡਰਾਮਾ ਹੈ ਅਤੇ ਆਪਣੀ ਹਾਰ ਨੂੰ ਦੇਖਦੇ ਹੋਏ ਇਸ ਤਰ੍ਹਾਂ ਕਰ ਰਹੇ ਹਨ | ਜਦੋਂ ਕਿ ਕਾਂਗਰਸ ਦੇ ਸਾਬਕ ਮੰਤਰੀ ਗੁਰਕੀਰਤ ਸਿੰਘ ਨੇ ਕਿਹਾ ਕਿ ਸਰਕਾਰ ਜਿਸ ਤਰ੍ਹਾਂ ਧਕਾ ਕਰ ਰਹੀ ਹੈ ਇਸ ਤਰ੍ਹਾਂ ਧਕਾ ਕਦੇ ਵੀ ਨਹੀਂ ਹੋਇਆ | ਅਕਾਲੀ ਦਲ ਦੇ ਯਾਦਵਿੰਦਰ ਸਿੰਘ ਯਾਦੂ ਨੇ ਕਿਹਾ ਕਿ ਹੁਣ ਤਾਂ ਪੁਲਿਸ ਦੀ ਆਡੀਓ ਵੀ ਰਿਲੀਜ਼ ਹੋ ਗਈ ਹੈ ਕਿ ਧਕਾ ਕਿਸ ਤਰ੍ਹਾਂ ਤੇ ਕਿੱਥੇ ਕਰਨਾ ਹੈ | ਅੱਜ ਕਾਂਗਰਸ ਨਾਮਜ਼ਦਗੀ ਦਾਖਲ ਕਰਨ ਵਾਲਿਆਂ ਵਿਚ ਮਨਪ੍ਰੀਤ ਕੌਰ ਕਾਂਗਰਸ ਖੱਟੜਾ, ਬੇਅੰਤ ਕੌਰ ਕਾਂਗਰਸ ਖੱਟੜਾ, ਕ੍ਰਿਸ਼ਨਾ ਦੇਵੀ ਕਾਂਗਰਸ ਤੁਰਮਰੀ, ਬਿੰਦਰ ਸਿੰਘ ਅਲੀਪੁਰ ਆਜਾਦ, ਗੁਰਪ੍ਰੀਤ ਸਿੰਘ ਘੁੰਗਰਾਲੀ ਰਾਜਪੂਤਾਂ ਕਾਂਗਰਸ, ਗੁਰਿੰਦਰ ਸਿੰਘ ਧਾਲੀਵਾਲ ਸਾਹਿਬਪੁਰਾ ਕਾਂਗਰਸ, ਗੁਰਮੁੱਖ ਸਿੰਘ ਘੁੰਗਰਾਲੀ ਰਾਜਪੂਤਾਂ ਕਾਂਗਰਸ, ਕੁਲਦੀਪ ਸਿੰਘ ਘੁੰਗਰਾਲੀ ਰਾਜਪੂਤਾਂ ਸ਼ੋ੍ਰਮਣੀ ਅਕਾਲੀ ਦਲ, ਕੁਲਦੀਪ ਸਿੰਘ ਇਕੋਲਾਹਾ ਆਮ ਆਦਮੀ ਪਾਰਟੀ, ਹਰਪ੍ਰੀਤ ਸਿੰਘ ਘੁੰਗਰਾਲੀ ਰਾਜਪੂਤਾਂ ਅਕਾਲੀ ਦਲ, ਅੰਮਿ੍ਤਪਾਲ ਕੌਰ ਤੁਰਮਰੀ ਆਮ ਆਦਮੀ ਪਾਰਟੀ, ਰਾਜਵੀਰ ਕੌਰ ਨਸਰਾਲੀ ਆਮ ਆਦਮੀ ਪਾਰਟੀ, ਪ੍ਰਗਟ ਸਿੰਘ ਰਾਜੇਵਾਲ ਆਮ ਆਦਮੀ ਪਾਰਟੀ, ਸੁਖਵਿੰਦਰ ਸਿੰਘ ਲਲਹੇੜੀ ਆਮ ਆਦਮੀ ਪਾਰਟੀ, ਰਾਮ ਰਤਨ ਖੱਟੜਾ ਆਮ ਆਦਮੀ ਪਾਰਟੀ, ਪਵਨਦੀਪ ਭੂਮੱਦੀ ਕਾਂਗਰਸ, ਅਮਰਜੀਤ ਕੌਰ ਨਸਰਾਲੀ ਕਾਂਗਰਸ, ਮਨਜੋਤ ਸਿੰਘ ਭੁੱਮਦੀ ਕਾਂਗਰਸ, ਹਰਵਿੰਦਰ ਕੌਰ ਗੋਹ ਸ਼ੋ੍ਰਮਣੀ ਅਕਾਲੀ ਦਲ, ਗੁਰਦੀਪ ਸਿੰਘ ਚੀਮਾ ਸਾਹਿਬਪੁਰਾ ਕਾਂਗਰਸ, ਗੁਰਮੇਲ ਕੌਰ ਤੁਰਮਰੀ ਸ਼ੋ੍ਰਮਣੀ ਅਕਾਲੀ ਦਲ, ਸੁਖਜੀਤ ਕੌਰ ਕੌੜੀ ਸ਼ੋ੍ਰਮਣੀ ਅਕਾਲੀ ਦਲ, ਜਗਦੇਵ ਸਿੰਘ ਭੁੱਮਦੀ ਆਮ ਆਦਮੀ ਪਾਰਟੀ, ਕੁਲਵਿੰਦਰ ਕੌਰ ਕੌੜੀ ਆਜ਼ਾਦ, ਸਿੰਦਰ ਕੌਰ ਈਸੜੂ, ਸ਼ੋ੍ਰਮਣੀ ਅਕਾਲੀ ਦਲ, ਸਰਬਜੀਤ ਕੌਰ ਗੋਹ ਸ਼ੋ੍ਰਮਣੀ ਅਕਾਲੀ ਦਲ, ਹਰਪ੍ਰੀਤ ਕੌਰ ਈਸੜੂ ਕਾਂਗਰਸ, ਕਰਮਜੀਤ ਕੌਰ ਕੋਟ ਸੇਖੋਂ ਕਾਂਗਰਸ, ਲਖਨੀਤ ਕੌਰ ਕੋਟ ਸੇਖੋਂ ਕਾਂਗਰਸ, ਗੁਰਮੇਲ ਸਿੰਘ ਭੁੱਮਦੀ ਸ਼ੋ੍ਰਮਣੀ ਅਕਾਲੀ ਦਲ, ਹਰਜਿੰਦਰ ਸਿੰਘ ਇਕੋਲਾਹਾ ਕਾਂਗਰਸ, ਮੋਹਨ ਸਿੰਘ ਲਲਹੇੜੀ ਸ਼ੋ੍ਰਮਣੀ ਅਕਾਲੀ ਦਲ, ਜਸਪਾਲ ਸਿੰਘ ਭੁੱਮਦੀ ਸ਼ੋ੍ਰਮਣੀ ਅਕਾਲੀ ਦਲ, ਕਮਲਜੀਤ ਕੌਰ ਜਟਾਣਾ ਕਾਂਗਰਸ, ਹਰਦੀਪ ਕੌਰ ਜਟਾਣਾ ਕਾਂਗਰਸ, ਜਗਜੀਤ ਸਿੰਘ ਘੁੰਗਰਾਲੀ ਰਾਜਪੂਤਾਂ ਬਹੁਜਨ ਸਮਾਜ ਪਾਰਟੀ, ਬਲਵਿੰਦਰ ਕੌਰ ਕੋਟ ਸੇਖੋਂ ਸ਼ੋ੍ਰਮਣੀ ਅਕਾਲੀ ਦਲ, ਬਲਜੀਤ ਕੌਰ ਸ਼ੋ੍ਰਮਣੀ ਅਕਾਲੀ ਦਲ, ਸ਼ਰਨਜੀਤ ਕੌਰ ਜਟਾਣਾ ਸ਼ੋ੍ਰਮਣੀ ਅਕਾਲੀ ਦਲ, ਜਸਵਿੰਦਰ ਕੌਰ ਜਟਾਣਾ ਸ਼ੋ੍ਰਮਣੀ ਅਕਾਲੀ ਦਲ, ਰਮਨ ਕੌਰ ਅਲੀਪੁਰ ਸ਼ੋ੍ਰਮਣੀ ਅਕਾਲੀ ਦਲ, ਮਲਕੀਤ ਸਿੰਘ ਖੱਟੜਾ ਸ਼ੋ੍ਰਮਣੀ ਅਕਾਲੀ ਦਲ, ਅਵਤਾਰ ਸਿੰਘ ਇਕੋਲਾਹਾ ਸ਼ੋ੍ਰਮਣੀ ਅਕਾਲੀ ਦਲ, ਹਰਵਿੰਦਰ ਸਿੰਘ ਖੱਟੜਾ ਸ਼ੋ੍ਰਮਣੀ ਅਕਾਲੀ ਦਲ, ਪਰਮਿੰਦਰ ਸਿੰਘ ਲਿਬੜਾ ਸ਼ੋ੍ਰਮਣੀ ਅਕਾਲੀ ਦਲ, ਗੁਰਜੀਤ ਸਿੰਘ ਲਿਬੜਾ ਸ਼ੋ੍ਰਮਣੀ ਅਕਾਲੀ ਦਲ, ਗੀਤਇੰਦਰ ਕੌਰ ਮਾਂਗਟ ਜਟਾਣਾ ਆਪ, ਮਨਦੀਪ ਸਿੰਘ ਘੁੰਗਰਾਲੀ ਰਾਜਪੂਤਾਂ ਆਪ, ਸ਼ਰਨਜੀਤ ਕੌਰ ਕੌੜੀ ਆਪ, ਜਸਵੀਰ ਸਿੰਘ ਰਾਜੇਵਾਲ ਕਾਂਗਰਸ, ਸਤਨਾਮ ਸਿੰਘ ਰਾਜੇਵਾਲ ਕਾਂਗਰਸ, ਅਮਰਜੀਤ ਕੌਰ ਅਲੀਪੁਰ ਆਮ ਆਦਮੀ ਪਾਰਟੀ, ਜਗਪ੍ਰੀਤ ਸਿੰਘ ਸਾਹਿਬਪੁਰਾ ਸ੍ਰੋਮਣੀ ਅਕਾਲੀ ਦਲ, ਹਰਦੀਪ ਸਿੰਘ ਲਿਬੜਾ ਕਾਂਗਰਸ, ਜੋਧ ਸਿੰਘ ਲਿਬੜਾ ਕਾਂਗਰਸ, ਕਿਰਨਜੀਤ ਕੌਰ ਈਸੜੂ ਆਮ ਆਦਮੀ ਪਾਰਟੀ, ਬਲਜਿੰਦਰ ਕੌਰ ਗੋਹ ਕਾਂਗਰਸ, ਜਸਵੀਰ ਕੌਰ ਗੋਹ ਕਾਂਗਰਸ, ਗੁਰਿੰਦਰ ਕੌਰ ਅਲੀਪੁਰ ਕਾਂਗਰਸ, ਕਰਮ ਸਿੰਘ ਲਲਹੇੜੀ ਕਾਂਗਰਸ, ਨਿਰਮਲ ਸਿੰਘ ਲਲਹੇੜੀ ਕਾਂਗਰਸ, ਰਾਜਬੰਤ ਕੌਰ ਅਲੀਪੁਰ ਕਾਂਗਰਸ, ਰਾਜਪ੍ਰੀਤ ਕੌਰ ਗੋਹ ਆਮ ਆਦਮੀ ਪਾਰਟੀ, ਕਰਮਜੀਤ ਕੌਰ ਕੌੜੀ ਕਾਂਗਰਸ, ਮਹਿੰਦਰ ਕੌਰ ਕੌੜੀ ਕਾਂਗਰਸ, ਲਖਵੀਰ ਸਿੰਘ ਸਾਹਿਬਪੁਰਾ ਆਮ ਆਦਮੀ ਪਾਰਟੀ, ਹਰਜਿੰਦਰ ਕੌਰ ਨਸਰਾਲੀ ਸ਼ੋ੍ਰਮਣੀ ਅਕਾਲੀ ਦਲ, ਬਲਜੀਤ ਸਿੰਘ ਇਕੋਲਾਹਾ ਕਾਂਗਰਸ, ਕਮਲਦੀਪ ਕੌਰ ਤੁਰਮਰੀ ਕਾਂਗਰਸ, ਅਵਤਾਰ ਸਿੰਘ ਲਿਬੜਾ ਆਮ ਆਦਮੀ ਪਾਰਟੀ, ਪਰਮਜੀਤ ਕੌਰ ਕੋਟ ਸੇਖੋਂ ਆਮ ਆਦਮੀ ਪਾਰਟੀ ਆਦਿ ਸ਼ਾਮਿਲ ਹਨ |
ਪਿਛਲੀ ਖ਼ਬਰ ਏ. ਐੱਸ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਚ ਚਰਿੱਤਰ ਨਿਰਮਾਣ ਅਤੇ ਸ਼ਖ਼ਸੀਅਤ ਵਿਕਾਸ ਵਿਸ਼ੇ 'ਤੇ ਲੈਕਚਰ ਲਗਾਇਆ ਅਗਲੀ ਖ਼ਬਰ ਸ਼੍ਰੋ. ਅ. ਦ. ਦੇ ਉਮੀਦਵਾਰ ਹਰਜੋਤ ਮਾਂਗਟ ਨੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਨੀਲੋਂ ਕਲਾਂ ਤੋਂ ਨਾਮਜ਼ਦਗੀ ਪੱਤਰ ਦਾਖ਼ਲ <br...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।