14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਚੋਰਾਂ ਵਲੋਂ ਸਰਕਾਰੀ ਹਸਪਤਾਲ ਨੂੰ ਬਣਾਇਆ ਨਿਸ਼ਾਨਾ-ਏਸੀਜ਼ ਦੇ 4 ਆਊਟਡੋਰ ਯੂਨਿਟ ਕੀਤੇ ਚੋਰੀ <br/>

ਅਜੀਤ ਡੈਸਕ 25-09-2025
ਸੰਗਤ ਮੰਡੀ, 24 ਸਤੰਬਰ (ਸੁਖਤੇਜ ਧਾਲੀਵਾਲ)- ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਸੰਗਤ ਇਲਾਕੇ ਅੰਦਰ ਚੋਰਾਂ ਵਲੋਂ ਪਿੰਡਾਂ 'ਚ ਲਗਾਤਾਰ ਚੋਰੀ ਕਰਨ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਜਦਕਿ ਪੁਲਿਸ ਮੂਕ ਦਰਸ਼ਕ ਬਣੀ ਹੋਈ ਹੈ¢ ਬੀਤੀ ਰਾਤ ਚੋਰਾਂ ਨੇ ਸੰਗਤ ਮੰਡੀ ਦੇ ਸਰਕਾਰੀ ਹਸਪਤਾਲ 'ਚ ਚੋਰੀ ਦੀ ਘਟਨਾ ਨੂੰ ਅੰਜਾਮ ਦਿੰਦੇ ਹੋਏ ਹਸਪਤਾਲ 'ਚ ਲੱਗੇ 4 ਏਸੀਜ਼ ਦੇ ਆਊਟਡੋਰ ਯੂਨਿਟ ਚੋਰੀ ਕਰ ਲਏ ਹਨ¢ ਮਿਲੀ ਜਾਣਕਾਰੀ ਅਨੁਸਾਰ ਹਸਪਤਾਲ ਦੇ ਐਸ.ਐਮ.ਓ. ਡਾ.ਪਾਮਿਲ ਬਾਂਸਲ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਵੀ ਚੋਰਾਂ ਵਲੋਂ ਹਸਪਤਾਲ ਅੰਦਰ ਦਾਖਲ ਹੋ ਕੇ ਇਕ ਏਸੀ ਦਾ ਆਊਟਡੋਰ ਚੋਰੀ ਕਰ ਲਿਆ ਗਿਆ ਸੀ¢ ਜਿਸ ਦੀ ਇਤਲਾਹ ਉਨ੍ਹਾਂ ਵਲੋਂ ਥਾਣਾ ਸੰਗਤ ਪੁਲਿਸ ਕੋਲ ਦਿੱਤੀ ਗਈ ਸੀ¢ ਪੁਲਿਸ ਵਲੋਂ ਚੋਰਾਂ ਵਿਰੁੱਧ ਕੋਈ ਕਾਰਵਾਈ ਨਾ ਕਰਨ ਕਰਕੇ ਉਨ੍ਹਾਂ ਦੇ ਹÏਸਲੇ ਐਨੇ ਬੁਲੰਦ ਹੋ ਗਏ ਕਿ ਉਨ੍ਹਾਂ ਬਿਨ੍ਹਾਂ ਕਿਸੇ ਡਰ ਭੈਅ ਤੋਂ 10 ਦਿਨਾਂ ਬਾਅਦ ਦੂਜੀ ਵਾਰ ਲੰਘੀ ਰਾਤ ਨੂੰ 4 ਹੋਰ ਏਸੀਆਂ ਦੇ ਆਊਟਡੋਰ ਨੂੰ ਚੋਰੀ ਕਰ ਲਿਆ¢ ਉਨ੍ਹਾਂ ਦੱਸਿਆ ਕਿ ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ¢ ਇਸ ਘਟਨਾ ਦੀ ਇਤਲਾਹ ਮਿਲਦਿਆਂ ਹੀ ਥਾਣਾ ਸੰਗਤ ਦੇ ਮੁਖੀ ਇੰਸਪੈਕਟਰ ਬਲਵਿੰਦਰ ਸਿੰਘ ਵਲੋਂ ਸਮੇਤ ਪੁਲਿਸ ਪਾਰਟੀ ਸਰਕਾਰੀ ਹਸਪਤਾਲ ਪਹੁੰਚ ਕੇ ਚੋਰੀ ਦੀ ਜਾਂਚ ਕੀਤੀ ਗਈ¢ ਉਨ੍ਹਾਂ ਕਿਹਾ ਕਿ ਜਲਦੀ ਹੀ ਚੋਰਾਂ ਨੂੰ ਫੜ ਕੇ ਸਲਾਖ਼ਾਂ ਪਿੱਛੇ ਭੇਜਿਆ ਜਾਵੇਗਾ¢

ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਹੜ੍ਹ ਪੀੜਤਾਂ ਲਈ ਇਕੱਤਰ ਕੀਤੀ 2300 ਮਣ ਕਣਕ <br/> ਅਗਲੀ ਖ਼ਬਰ ਚਹਿਲ ਧੜੇ ਵਲੋਂ ਜਲਾਲ ਵਿਖੇ ਸੰਗਠਨ ਸਿਰਜਨ ਅਭਿਆਨ ਤਹਿਤ ਸ਼ਕਤੀ ਪ੍ਰਦਰਸ਼ਨ ਜਟਾਣਾ ਵਲੋਂ ਕਾਂਗਰਸ ਨੂੰ ਮਜ਼ਬੂਤ ਕਰਨ ਦੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।